ETV Bharat / state

ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਤੇ ਵਾਪਰਿਆ ਵੱਡਾ ਹਾਦਸਾ, ਚਕਨਾਚੂਰ ਹੋਇਆ ਬਿਆਸ ਪੁੱਲ ਦੀ ਰੇਲਿੰਗ ਦਾ ਇੱਕ ਹਿੱਸਾ - TRALLA ACCIDENT AT BEAS BRIDGE

author img

By ETV Bharat Punjabi Team

Published : Apr 21, 2024, 7:04 PM IST

TRALLA ACCIDENT
ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਤੇ ਵਾਪਰਿਆ ਵੱਡਾ ਹਾਦਸਾ

TRALLA ACCIDENT: ਬਿਆਸ ਦਰਿਆ ਪੁਲ ਦੀ ਰੇਲਿੰਗ ਦੇ ਨਾਲ ਇੱਕ ਘੋੜਾ ਟਰਾਲਾ ਟਕਰਾਉਣ ਕਾਰਨ ਪੁੱਲ ਦਾ ਇੱਕ ਹਿੱਸਾ ਬੁਰੀ ਤਰ੍ਹਾਂ ਟੁੱਟ ਗਿਆ ਹੈ। ਇਸ ਹਾਦਸੇ ਦੌਰਾਨ ਡਰਾਈਵਰ ਸਮੇਤ ਦੋ ਲੋਕਾਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ।

ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਤੇ ਵਾਪਰਿਆ ਵੱਡਾ ਹਾਦਸਾ

ਅੰਮ੍ਰਿਤਸਰ: ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਦੇ ਉੱਤੇ ਬਿਆਸ ਦਰਿਆ ਪੁਲ ਦੀ ਰੇਲਿੰਗ ਦੇ ਨਾਲ ਇੱਕ ਘੋੜਾ ਟਰਾਲਾ ਟਕਰਾਉਣ ਕਾਰਨ ਹਾਦਸਾ ਗ੍ਰਸਤ ਹੋ ਗਿਆ ਅਤੇ ਇਸ ਦੌਰਾਨ ਡਰਾਈਵਰ ਸਮੇਤ ਦੋ ਲੋਕਾਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਹਾਦਸੇ ਦੀ ਜਾਣਕਾਰੀ ਦਿੰਦਿਆਂ ਟਰਾਲਾ ਚਾਲਕ ਦੇ ਨਜਦੀਕੀ ਸਾਥੀ ਕੋਮਲਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਉਸਤਾਦ ਟਰਾਲਾ ਚਾਲਕ ਪੂਰਨਾ ਸਿੰਘ ਵਾਸੀ ਪੱਟੀ ਅਤੇ ਉਹਨਾਂ ਦੇ ਨਾਲ ਪ੍ਰਭਜੋਤ ਸਿੰਘ ਜੋ ਕਿ ਰਾਜਸਥਾਨ ਤੋਂ ਟਾਇਲਾਂ ਦਾ ਮਾਲ ਲੋਡ ਕਰਕੇ ਰਈਆ ਦੀ ਤਰਫ਼ ਆ ਰਹੇ ਸਨ, ਇਸ ਦੌਰਾਨ ਅੱਜ ਸਵੇਰੇ ਤੜਕਸਾਰ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਦੇ ਉੱਤੇ ਦਰਿਆ ਬਿਆਸ ਪੁਲ ਤੇ ਉਕਤ ਭਿਆਨਕ ਹਾਦਸਾ ਵਾਪਰ ਗਿਆ। ਉਹਨਾਂ ਦੱਸਿਆ ਕਿ ਉਕਤ ਹਾਦਸਾ ਇੰਨਾ ਭਿਆਨਕ ਸੀ ਕਿ ਘੋੜਾ ਟਰਾਲਾ ਦਾ ਅਗਲਾ ਹਿੱਸਾ ਪੁੱਲ ਦੀ ਰੇਲਿੰਗ ਦੇ ਨਾਲ ਟਕਰਾਉਣ ਕਾਰਨ ਪੁੱਲ ਦੀ ਸਾਈਡ ਰੇਲਿੰਗ ਟੁੱਟ ਗਈ ਅਤੇ ਟਰਾਲੇ ਦਾ ਮੂੰਹ ਸੜਕ ਤੋਂ ਮੁੜ ਕੇ ਦਰਿਆ ਦੇ ਹੇਠਲੇ ਤਰਫ਼ ਨੂੰ ਹੋ ਗਿਆ। ਇਸ ਦੇ ਨਾਲ ਹੀ ਰੇਲਿੰਗ ਦਾ ਇੱਕ ਹਿੱਸਾ ਬੁਰੀ ਤਰ੍ਹਾਂ ਟੁੱਟ ਕੇ ਪੁਲ ਤੋਂ ਹੇਠਾਂ ਮੰਡ ਖੇਤਰ ਵਿੱਚ ਜਾ ਡਿੱਗਾ।

ਕੋਮਲਪ੍ਰੀਤ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਟਰਾਲਾ ਚਾਲਕ ਪੂਰਨਾ ਸਿੰਘ ਜਦੋਂ ਟਰਾਲੇ ਤੋਂ ਥੱਲੇ ਉਤਰਨ ਲੱਗਾ ਤਾਂ ਕਥਿਤ ਤੌਰ ਤੇ ਉਹ ਜਮੀਨ ਦੀ ਬਜਾਏ ਪੁਲ ਦੀ ਰੇਲਿੰਗ ਟੁੱਟ ਜਾਣ ਕਾਰਨ ਕਰੀਬ 30 ਤੋਂ 35 ਫੁੱਟ ਪੁੱਲ ਤੋਂ ਹੇਠਾਂ ਜਾ ਡਿੱਗਾ ਅਤੇ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਿਆ। ਇਸ ਦੌਰਾਨ ਡਰਾਈਵਰ ਅਤੇ ਸਾਥੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਐਂਬੂਲੈਂਸ ਰਾਹੀਂ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਬਰਨਾਲਾ ਵਿਖੇ ਭਾਜਪਾ ਆਗੂ ਅਰਵਿੰਦ ਖੰਨਾ ਦਾ ਕਿਸਾਨਾਂ ਵਲੋਂ ਭਾਰੀ ਵਿਰੋਧ, ਪੁਲਿਸ ਨੇ ਬੈਰੀਕੇਟ ਲਗਾ ਕੇ ਰੋਕੇ ਕਿਸਾਨ - Opposition to Arvind Khanna

ਪਟਿਆਲਾ 'ਚ ਬੱਸ ਤੇ ਟਿੱਪਰ ਦੀ ਜ਼ਬਰਦਸਤ ਟੱਕਰ, ਕਈ ਸਵਾਰੀਆਂ ਜਖ਼ਮੀ - collision bus and tipper in Patiala

ਕਾਂਗਰਸ ਵੱਲੋਂ ਔਜਲਾ ਨੂੰ ਤੀਜੀ ਵਾਰ ਟਿਕਟ ਘਰ 'ਚ ਜਸ਼ਨ ਦਾ ਮਾਹੌਲ, ਟਿਕਟ ਮਿਲਣ 'ਤੇ ਦੇਰ ਰਾਤ ਢੋਲ ਦੇ ਡਗੇ 'ਤੇ ਪਏ ਭੰਗੜੇ - Aujla ticket from Congress

ਇਸ ਮੌਕੇ ਘਟਨਾ ਸਥਾਨ 'ਤੇ ਪਹੁੰਚੀ ਪੁਲਿਸ ਪਾਰਟੀ ਨੇ ਦੱਸਿਆ ਕਿ ਹਾਦਸੇ ਸਬੰਧੀ ਕੰਪਨੀ ਦੇ ਮਾਲਕਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਜੋ ਕਿ ਥੋੜੀ ਦੇਰ ਤੱਕ ਮੌਕੇ ਤੇ ਪਹੁੰਚ ਰਹੇ ਹਨ। ਦੱਸ ਦਈਏ ਕਿ ਇਸ ਹਾਦਸੇ ਸਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਰੂਟ ਤੇ ਤਾਇਨਾਤ ਐਸ ਐਸ ਐਫ ਦੇ ਅਧਿਕਾਰੀ ਏ ਐਸ ਆਈ ਸੁਖਦੇਵ ਸਿੰਘ ਦੇ ਨਾਲ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਹਨਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.