ETV Bharat / state

ਤੇਜ ਰਫ਼ਤਾਰ ਕਾਰ ਦੀ ਬਿਜਲੀ ਦੇ ਖੰਭੇ ਨਾਲ ਹੋਈ ਟੱਕਰ, ਖੰਭੇ ਟੁੱਟਣ ਕਾਰਨ ਇਲਾਕੇ ਦੀ ਬੱਤੀ ਹੋਈ ਗੁੱਲ - Car collided with a pole

author img

By ETV Bharat Punjabi Team

Published : Apr 20, 2024, 3:21 PM IST

The car collided with a power pole: ਤੇਜ਼ ਰਫ਼ਤਾਰ ਕਾਰ ਦੇ ਬਿਜਲੀ ਦੇ ਖੰਭੇ ਨਾਲ ਟਕਰਾਉਣ ਦਾ ਜ਼ਬਰਦਸਤ ਹਾਦਸਾ ਵਾਪਰਿਆ। ਜਿਸ ਪੂਰੇ ਇਲਾਕੇ ਦੀ ਬਿਜਲੀ ਪ੍ਰਭਾਵਿਤ ਹੋਈ ਹੈ।

CAR COLLIDED WITH A POLE
ਕਾਰ ਦੀ ਬਿਜਲੀ ਦੇ ਖੰਭੇ ਨਾਲ ਹੋਈ ਟੱਕਰ

ਕਾਰ ਦੀ ਬਿਜਲੀ ਦੇ ਖੰਭੇ ਨਾਲ ਹੋਈ ਟੱਕਰ

ਲੁਧਿਆਣਾ: ਲੁਧਿਆਣਾ ਦੇ ਆਰਤੀ ਚੌਂਕ ਨਜ਼ਦੀਕ ਪੈਂਦੀ ਮਾਰਕੀਟ ਪਿੰਕ ਪਲਾਜ਼ਾ ਦੇ ਦੁਕਾਨਦਾਰ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ। ਜਿਸ ਦਾ ਕਾਰਨ ਇਲਾਕੇ ਵਿੱਚ ਟੁੱਟੇ ਬਿਜਲੀ ਦੇ ਖੰਬੇ ਅਤੇ ਲੰਬੇ ਸਮੇਂ ਤੋਂ ਲਾਈਟ ਬੰਦ ਰਹਿਣਾ ਹੈ। ਮਾਮਲਾ ਅੱਜ ਤੜਕਸਾਰ ਦਾ ਹੈ ਜਦੋਂ ਇੱਕ ਤੇਜ਼ ਰਫਤਾਰ ਐਸਯੂਵੀ ਕਾਰ ਖੰਬੇ ਨਾਲ ਟਕਰਾਉਂਦੀ ਹੈ ਅਤੇ ਖੰਭਿਆਂ ਉੱਪਰ ਲੱਗੀਆਂ ਬਿਜਲੀ ਦੀਆਂ ਤਾਰਾਂ ਟੁੱਟ ਕੇ ਨੀਚੇ ਗਿਰ ਜਾਂਦੀਆਂ ਹਨ ਅਤੇ ਇਲਾਕੇ ਦੀ ਬੱਤੀ ਗੁੱਲ ਹੋ ਜਾਂਦੀ ਹੈ।

ਇਸ ਮੌਕੇ ਲੋਕਾਂ ਵਿੱਚ ਵੱਡੀ ਨਰਾਜ਼ਗੀ ਦੇਖਣ ਨੂੰ ਮਿਲੀ ਹੈ, ਦੁਕਾਨਦਾਰਾਂ ਦਾ ਰਹਿਣਾ ਹੈ ਕਿ ਇੱਕ ਤਾਂ ਪਹਿਲਾਂ ਹੀ ਗਰਮੀ ਕਾਰਨ ਮੰਦੀ ਦੀ ਮਾਰ ਝੱਲ ਰਹੇ ਹਾਂ ਅਤੇ ਦੂਜੇ ਪਾਸੇ ਲਾਈਟ ਨਾ ਹੋਣ ਕਾਰਨ ਗ੍ਰਾਹਕ ਨਹੀਂ ਆ ਰਹੇ। ਉਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਇਹਨਾਂ ਖੰਬਿਆਂ ਨੂੰ ਸੜਕ ਵਿਚਕਾਰੋਂ ਚੁੱਕਿਆ ਜਾਵੇ ਅਤੇ ਤਾਰਾਂ ਨੂੰ ਠੀਕ ਕੀਤਾ ਜਾਵੇ ਤਾਂ ਜੋ ਉਹ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ।

ਬਿਜਲੀ ਵਿਭਾਗ ਦਾ ਲੱਖਾਂ ਦਾ ਹੋਇਆ ਨੁਕਸਾਨ: ਇਸ ਮੌਕੇ ਬਿਜਲੀ ਅਧਿਕਾਰੀ ਨੇ ਕਿਹਾ ਕਿ ਉਹਨਾਂ ਵੱਲੋਂ ਪੁਲਿਸ ਕੰਪਲੇਂਟ ਕੀਤੀ ਗਈ ਹੈ ਅਤੇ ਪੁਲਿਸ ਨੇ ਸੰਬੰਧਿਤ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਉਹਨਾਂ ਦੱਸਿਆ ਕਿ ਬਿਜਲੀ ਵਿਭਾਗ ਦਾ ਇੱਕ ਲੱਖ ਤੋਂ ਜਿਆਦਾ ਦਾ ਨੁਕਸਾਨ ਹੋਇਆ ਹੈ, ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਉੱਥੇ ਹੀ ਕਾਰ ਦੇ ਖੰਭੇ ਵਿੱਚ ਟਕਰਾਉਣ ਸਬੰਧੀ ਇੱਕ ਰਾਤ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਤੇਜ਼ ਰਫਤਾਰ ਕਾਰ ਸੜਕ ਦੇ ਦੂਜੀ ਸਾਈਡ ਖੰਭੇ ਵਿੱਚ ਜਾ ਵੱਜਦੀ ਹੈ, ਜਿਸ ਕਰਕੇ ਤਾਰਾ ਟੁੱਟ ਜਾਂਦੀਆਂ ਹਨ। ਹਾਲਾਂਕਿ ਬਿਜਲੀ ਮੁਲਾਜ਼ਮ ਸਵੇਰ ਤੋਂ ਤਾਰਾ ਠੀਕ ਕਰਨ ਵਿੱਚ ਲੱਗੇ ਹੋਏ ਹਨ ਪਰ ਉਹਨਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਕਾਰਨ ਬਿਜਲੀ ਵਿਭਾਗ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੈ। ਜਿਸ ਦੀ ਭਰਪਾਈ ਹੋਣੀ ਚਾਹੀਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.