ETV Bharat / state

ਤੋਹਫੇ 'ਚ ਮਿਲੀ ਚਾਕਲੇਟ ਖਾਣ ਤੋਂ ਬਾਅਦ ਡੇਢ ਸਾਲ ਦੀ ਬੱਚੀ ਦੀ ਵਿਗੜੀ ਸਿਹਤ, ਪਰਿਵਾਰ ਨੇ ਦੁਕਾਨ 'ਤੇ ਕੀਤਾ ਹੰਗਾਮਾ - shopkeeper sold Expiry chocolate

author img

By ETV Bharat Punjabi Team

Published : Apr 20, 2024, 2:09 PM IST

ਪਟਿਆਲਾ ਦੇ ਕੇਕ ਕਾਂਡ ਤੋਂ ਬਾਅਦ ਅੱਜ ਇੱਕ ਦੁਕਾਨਦਾਰ ਵੱਲੋਂ ਐਕਸਪਾਇਰੀ ਤਰੀਕ ਦੀ ਚਾਕਲੇਟ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਚਾਕਲੇਟ ਖਾਣ ਤੋਂ ਬਾਅਦ ਬੱਚੀ ਦੀ ਸਿਹਤ ਖਰਾਬ ਹੋ ਗਈ, ਜੋ ਕਿ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹੈ।

the shopkeeper sold Expiry date chocolate, the girl's health deteriorated In Patiala,
ਤੋਹਫੇ 'ਚ ਮਿਲੀ ਚੌਕਲੇਟ ਖਾਣ ਤੋਂ ਬਾਅਦ ਡੇਢ ਸਾਲ ਦੀ ਬੱਚੀ ਦੀ ਵਿਗੜੀ ਸਿਹਤ

ਤੋਹਫੇ 'ਚ ਮਿਲੀ ਚੌਕਲੇਟ ਖਾਣ ਤੋਂ ਬਾਅਦ ਡੇਢ ਸਾਲ ਦੀ ਬੱਚੀ ਦੀ ਵਿਗੜੀ ਸਿਹਤ

ਪਟਿਆਲਾ: ਸ਼ਾਹੀ ਸ਼ਹਿਰ ਪਟਿਆਲਾ ਤੋਂ ਇੱਕ ਵਾਰ ਫਿਰ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿੱਥੋਂ ਦੀ ਇੱਕ ਦੁਕਾਨ ਦੀ ਚਾਕਲੇਟ ਖਾਣ ਤੋਂ ਬਾਅਦ ਬੱਚੀ ਦੀ ਸਿਹਤ ਖਰਾਬ ਹੋ ਗਈ ਹੈ। ਦਰਾਅਸਰ ਪਟਿਆਲਾ ਦੇ ਰਹਿਣ ਵਾਲੇ ਇੱਕ ਪਰਿਵਾਰ ਨੇ ਆਪਣੇ ਰਿਸ਼ਤੇਦਾਰਾਂ ਨੂੰ ਇੱਕ ਗਿਫ਼ਟ ਭੇਜਿਆ ਸੀ ਜੋ ਕਿ ਲੁਧਿਆਣਾ ਵਿੱਚ ਰਹਿੰਦੇ ਹਨ। ਇਹ ਚਾਕਲੇਟ ਖਾਣ ਤੋਂ ਬਾਅਦ ਪਰਿਵਾਰ ਦੀ ਡੇਢ ਸਾਲ ਦੀ ਬੱਚੀ ਦੀ ਹਾਲਤ ਖਰਾਬ ਹੋ ਗਈ, ਸਿਹਤ ਵਿਗੜਨ ਦੇ ਕਾਰਨ ਬੱਚੀ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਰਿਸ਼ਤੇਦਾਰਾਂ ਨੇ ਪਟਿਆਲਾ ਦੇ ਦੁਕਾਨਦਾਰ 'ਤੇ ਇਲਜ਼ਾਮ ਲਗਾਏ ਹਨ, ਜਿਸ ਤੋਂ ਚਾਕਲੇਟ ਅਤੇ ਗਿਫਟ ਲਏ ਗਏ ਹਨ। ਦੁਕਾਨਦਾਰ ਨੇ ਇਹ ਚਾਕਲੇਟ ਐਕਸਪਾਇਰੀ ਦੇ ਦਿੱਤੀ ਸੀ ਜਿਸ ਕਾਰਨ ਬੱਚੀ ਦੀ ਸਿਹਤ ਵਿਗੜੀ ਹੈ। ਹਾਲਾਂਕਿ ਦੁਕਾਨਦਾਰ ਇਹਨਾਂ ਇਲਜ਼ਾਮਾਂ ਨੂੰ ਨਕਾਰ ਰਿਹਾ ਹੈ। ਦੁਕਾਨਦਾਰ ਨੇ ਕਿਹਾ ਕਿ ਮੈਂ ਗਿਫਟ ਪੈਕ ਨਹੀਂ ਰੱਖਦਾ ਅਤੇ ਨਾਂ ਹੀ ਇਹ ਚਾਕਲੇਟ ਮੇਰੀ ਦੁਕਾਨ ਤੋਂ ਗਈ ਹੈ। ਫਿਲਹਾਲ ਸ਼ਿਕਾਇਤਕਰਤਾ ਦੇ ਪਾਸੋਂ ਡੀਐਚਓ ਅਫਸਰ ਨੂੰ ਬੁਲਾਇਆ ਗਿਆ ਜੋ ਕਿ ਦੁਕਾਨ ਦੇ ਵਿੱਚ ਜਾਂਚ ਪੜਤਾਲ ਕਰਦੇ ਦਿਖਾਈ ਦਿੱਤੇ। ਪਰ ਹਾਲੇ ਤੱਕ ਕਿਸੇ ਵੀ ਤਰੀਕੇ ਦੀ ਕਾਰਵਾਈ ਕਿਸੇ 'ਤੇ ਨਹੀਂ ਹੋਈ ਹੈ ।

ਪਟਿਆਲੇ ਰਿਸ਼ਤੇਦਾਰ ਦੇ ਘਰ ਆਇਆ ਸੀ: ਲੜਕੀ ਦੇ ਰਿਸ਼ਤੇਦਾਰ ਵਿੱਕੀ ਨੇ ਦੱਸਿਆ ਕਿ ਲੜਕੀ ਰਾਵੀਆ ਕੁਝ ਦਿਨ ਪਹਿਲਾਂ ਲੁਧਿਆਣਾ ਤੋਂ ਪਟਿਆਲਾ ਆਈ ਸੀ। ਜਦੋਂ ਲੜਕੀ ਵਾਪਸ ਲੁਧਿਆਣਾ ਜਾਣ ਲੱਗੀ ਤਾਂ ਉਹਨਾਂ ਨੇ ਇੱਕ ਦੁਕਾਨ ਤੋਂ ਲੜਕੀ ਲਈ ਗਿਫਟ ਪੈਕ ਖਰੀਦਿਆ ਸੀ। ਜਿਸ ਵਿੱਚ ਜੂਸ ਤੋਂ ਇਲਾਵਾ ਚਾਕਲੇਟ ਵੀ ਸੀ। ਉਨ੍ਹਾਂ ਨੇ ਇਹ ਸਭ ਲੜਕੀ ਨੂੰ ਦੇ ਦਿੱਤਾ ਅਤੇ ਉਹ ਘਰ ਵਾਪਸ ਆ ਗਈ।

ਲੁਧਿਆਣੇ ਪਹੁੰਚ ਕੇ ਚਾਕਲੇਟ ਖਾਧੀ ਤੇ ਉਲਟੀ ਆ ਗਈ: ਵਿੱਕੀ ਨੇ ਦੱਸਿਆ ਕਿ ਜਦੋਂ ਉਹ ਲੁਧਿਆਣਾ ਪਹੁੰਚਿਆ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਤੋਹਫੇ ਵਾਲੀ ਟੋਕਰੀ ਖੋਲ੍ਹੀ ਤੇ ਲੜਕੀ ਨੂੰ ਉਸ ਵਿੱਚੋਂ ਚਾਕਲੇਟ ਕੱਢ ਕੇ ਦਿੱਤੀ ਤੇ ਉਸ ਨੇ ਖਾ ਲਈ। ਚਾਕਲੇਟ ਖਾਣ ਤੋਂ ਬਾਅਦ ਲੜਕੀ ਦੀ ਸਿਹਤ ਖਰਾਬ ਹੋ ਗਈ ਤੇ ਉਹ ਖੂਨ ਦੀਆਂ ਉਲਟੀਆਂ ਕਰਨ ਲੱਗੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਲੰਘੀ ਤਰੀਕ ਦੀ ਦਿੱਤੀ ਚਾਕਲੇਟ: ਉਹਨਾਂ ਦੱਸਿਆ ਕਿ ਜਦੋਂ ਅਸੀਂ ਚਾਕਲੇਟ ਦੀ ਐਕਸਪਾਇਰੀ ਡੇਟ ਚੈੱਕ ਕੀਤੀ ਤਾਂ ਉਹ ਲੰਘ ਚੁੱਕੀ ਸੀ, ਜਿਸ ਤੋਂ ਬਾਅਦ ਉਹਨਾਂ ਨੇ ਸਿਹਤ ਵਿਭਾਗ ਨੂੰ ਸ਼ਿਕਾਇਤ ਦਿੱਤੀ। ਸ਼ਿਕਾਇਤ ਤੋਂ ਮਗਰੋਂ ਸਿਹਤ ਅਧਿਕਾਰੀਆਂ ਦੀ ਟੀਮ ਤੁਰੰਤ ਦੁਕਾਨ ਉੱਤੇ ਪਹੁੰਚ ਗਈ ਤੇ ਉਹਨਾਂ ਨੂੰ ਪਤਾ ਲੱਗਾ ਕਿ ਉਸ ਨੂੰ ਦਿੱਤੀ ਗਈ ਚਾਕਲੇਟ ਐਕਸਪਾਇਰੀ ਡੇਟ ਦੀ ਹੀ ਸੀ, ਕਿਉਂਕਿ ਦੁਕਾਨ ਅੰਦਰ ਹੋਰ ਬਹੁਤ ਸਾਰਾ ਸਮਾਨ ਵਿੱਚ ਐਕਸਪਾਇਰੀ ਪਿਆ ਸੀ। ਫਿਲਹਾਲ ਸਿਹਤ ਵਿਭਾਗ ਮਾਮਲੇ ਸੰਬਧੀ ਹੋਰ ਜਾਂਚ ਕਰ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.