ETV Bharat / state

ਗੁਰੂ ਨਗਰੀ ਤੋਂ ਗੁੰਡਾਗਰਦੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਆਪਸ 'ਚ ਭਿੜੀਆਂ ਦੋ ਧਿਰਾਂ, ਚੱਲੇ ਇੱਟਾਂ ਰੋੜੇ

author img

By ETV Bharat Punjabi Team

Published : Mar 6, 2024, 12:40 PM IST

Clash in Amritsar
Clash in Amritsar

Clash in Amritsar: ਅੰਮ੍ਰਿਤਸਰ ਦੇ ਵਿੱਚ ਮੋਹਕਮਪੁਰਾ ਇਲਾਕੇ ਵਿੱਚ ਕਿਸੇ ਲੱਗ ਨੂੰ ਲੈ ਕੇ ਦੋ ਧਿਰਾਂ ਵਿੱਚ ਜ਼ਬਰਦਸਤ ਹੋਈ, ਜਿਸ ਵਿੱਚ ਦੋਵੇਂ ਧਿਰਾਂ ਨੇ ਇੱਕ ਦੂਜੇ ਉਪਰ ਇੱਟਾਂ ਰੋੜੇ ਚਲਾ ਦਿੱਤੇ, ਆਖਿਰ ਕਿ ਰਿਹਾ ਕਾਰਨ ਜਾਣਨ ਲਈ ਪੜ੍ਹੋ ਪੂਰੀ ਖਬਰ...

ਅੰਮ੍ਰਿਤਸਰ 'ਚ ਗੁੰਡਾਗਰਦੀ ਦੀਆਂ ਤਸਵੀਰਾਂ ਆਈਆਂ ਸਾਹਮਣੇ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਮੋਹਕਮਪੁਰੇ ਇਲਾਕੇ ਵਿੱਚ ਉਸ ਵੇਲੇ ਸਥਿਤੀ ਤਨਾਵਪੂਰਨ ਹੋ ਗਈ ਜਦੋਂ ਦੋ ਧਿਰਾਂ ਆਪਸ ਵਿੱਚ ਭਿੜ ਗਈਆਂ। ਉਥੇ ਹੀ ਇਹਨਾਂ ਦੋਵਾਂ ਧਿਰਾਂ ਵੱਲੋਂ ਆਪਸ ਉੱਤੇ ਆਪਸ 'ਚ ਕਾਫੀ ਇੱਟਾ ਰੋੜੇ ਚਲਾਈਆਂ ਗਈਆਂ। ਜਿਸ ਨੂੰ ਲੈ ਕੇ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਪੁਲਿਸ ਵੱਲੋਂ ਕਹਿਣਾ ਹੈ ਕਿ ਅਸੀਂ ਜਲਦੀ ਹੀ ਇਹਨਾਂ ਉੱਤੇ ਕਾਰਵਾਈ ਵੀ ਜਰੂਰ ਕਰਾਂਗੇ। ਉਥੇ ਹੀ ਜਿਸ ਇਲਾਕੇ ਵਿੱਚ ਇਹਨਾਂ ਨੌਜਵਾਨ ਆਪਸ ਝੜਪੇ ਉਸ ਜਗ੍ਹਾ ਦੇ ਉੱਪਰ ਸੜਕਾਂ ਤੇ ਰੋੜੇ ਹੀ ਰੋੜੇ ਖਿੱਲਰੇ ਹੋਏ ਨਜ਼ਰ ਆ ਰਹੇ ਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ।

ਅੰਮ੍ਰਿਤਸਰ ਦੇ ਵਿੱਚ ਮੋਹਕਮਪੁਰਾ ਇਲਾਕੇ ਵਿੱਚ ਇੱਕ ਤਸਵੀਰ ਸੋਸ਼ਲ ਮੀਡੀਆ ਦੇ ਪੂਰੀ ਤਰਹਾਂ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦੋ ਧਿਰ ਆਪਸ ਵਿੱਚ ਬੁਰੀ ਤਰ੍ਹਾਂ ਨਾਲ ਲੜਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਅਤੇ ਇਹਨਾਂ ਵੱਲੋਂ ਖੂਬ ਇੱਕ ਦੂਜੇ ਉੱਤੇ ਇੱਟਾਂ ਰੋੜੇ ਚਲਾਏ ਜਾ ਰਹੇ ਹਨ। ਉਥੇ ਹੀ ਦੂਸਰੇ ਪਾਸੇ ਇਸ ਲੜਾਈ ਵਿੱਚ ਕਈ ਲੋਕਾਂ ਦੇ ਘਰਾਂ ਦੇ ਵਿੱਚ ਨੁਕਸਾਨ ਹੋਇਆ ਹੈ ਤੇ ਕਈਆਂ ਦੇ ਬਾਹਰ ਖੜੇ ਆਟੋਆਂ ਨੂੰ ਵੀ ਨੁਕਸਾਨ ਹੋਇਆ ਹੈ। ਜਿਸ ਤੋਂ ਬਾਅਦ ਪੁਲਿਸ ਮੌਕੇ ਅਤੇ ਉਨ੍ਹਾਂ ਵੱਲੋਂ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ।

'ਜੋ ਵੀ ਦੋਸ਼ੀ ਹੋਵੇਗਾ ਉਸ ਖਿਲਾਫ ਕੀਤੀ ਜਾਵੇਗੀ ਸਖਤ ਤੋਂ ਸਖਤ ਕਾਰਵਾਈ': ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਦੋਨਾਂ ਵਿਅਕਤੀਆਂ ਦੇ ਮੈਂਬਰਾਂ ਨੂੰ ਹਸਪਤਾਲ ਵਿੱਚ ਭੇਜਿਆ ਹੈ ਕਿਉਂਕਿ ਦੋਨੋਂ ਹੀ ਪੂਰੀ ਤਰ੍ਹਾਂ ਨਾਲ ਜਖ਼ਮੀ ਹੋ ਗਏ ਹਨ ਅਤੇ ਅਸੀਂ ਚੰਗੀ ਤਰ੍ਹਾਂ ਨਾਲ ਛਾਣਬੀਨ ਕਰ ਰਹੇ ਹਾਂ ਜੋ ਵੀ ਦੋਸ਼ੀ ਹੋਵੇਗਾ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਦੂਜੇ ਪਾਸੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਾਫੀ ਸਮੇਂ ਤੋਂ ਇੱਥੇ ਲੜਾਈ ਹੋ ਰਹੀ ਸੀ ਅਤੇ ਸਾਡਾ ਬਾਹਰ ਆਟੋ ਖੜਾ ਸੀ ਅਤੇ ਜਦੋਂ ਇੱਟਾਂ ਰੋੜੇ ਚਲੇ ਤਾਂ ਸਾਡੀ ਆਟੋ ਦਾ ਵੀ ਕਾਫੀ ਨੁਕਸਾਨ ਇਹਨਾਂ ਵੱਲੋਂ ਕੀਤਾ ਗਿਆ ਹੈ ਅਤੇ ਇਹਨਾਂ ਦਾ ਅੱਗੇ ਕਹਿਣਾ ਹੈ ਕਿ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿ ਸਾਨੂੰ ਵੀ ਇਨਸਾਫ ਮਿਲ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.