ETV Bharat / sports

ਸਚਿਨ ਨੇ ਬੈਟ ਫੈਕਟਰੀ ਦਾ ਕੀਤਾ ਦੌਰਾ, ਜੰਮੂ-ਕਸ਼ਮੀਰ ਦੇ ਪੈਰਾ ਕ੍ਰਿਕਟਰ ਆਮਿਰ ਨੂੰ ਮਿਲਣ ਦੀ ਉਮੀਦ

author img

By ETV Bharat Sports Team

Published : Feb 17, 2024, 5:23 PM IST

Sachin Tendulkar
Sachin Tendulkar

ਕ੍ਰਿਕਟ ਦੇ ਭਗਵਾਨ ਵਜੋਂ ਜਾਣੇ ਜਾਂਦੇ ਸਾਬਕਾ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਪੈਰਾ ਕ੍ਰਿਕਟਰ ਆਮਿਰ ਹੁਸੈਨ ਨੂੰ ਮਿਲਣ ਪਹੁੰਚੇ ਹਨ। ਉਨ੍ਹਾਂ ਨੇ ਅਵੰਤੀਪੋਰਾ ਦੇ ਚਾਰਸੂ ਸਥਿਤ ਬੱਲਾ ਬਣਾਉਣ ਵਾਲੀ ਫੈਕਟਰੀ ਦਾ ਵੀ ਦੌਰਾ ਕੀਤਾ, ਜਿੱਥੋਂ ਉਨ੍ਹਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਸ਼੍ਰੀਨਗਰ/ਜੰਮੂ-ਕਸ਼ਮੀਰ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਜੰਮੂ-ਕਸ਼ਮੀਰ ਪਹੁੰਚ ਗਏ ਹਨ, ਜਿੱਥੇ ਉਨ੍ਹਾਂ ਨੇ ਅਵੰਤੀਪੋਰਾ ਦੇ ਚਾਰਸੂ 'ਚ ਬੈਟ ਬਣਾਉਣ ਵਾਲੀ ਫੈਕਟਰੀ ਦਾ ਦੌਰਾ ਕੀਤਾ। ਇਸ ਦੌਰਾਨ ਸਚਿਨ ਨੇ ਬੈਟ ਫੈਕਟਰੀ 'ਚ ਕ੍ਰਿਕਟ ਬੈਟ ਦੀ ਵੀ ਜਾਂਚ ਕੀਤੀ ਅਤੇ ਉਹ ਉੱਥੇ ਇਨ੍ਹਾਂ ਬੱਲੇ ਬਣਾਉਣ ਵਾਲੇ ਕਾਰੀਗਰਾਂ ਨੂੰ ਵੀ ਮਿਲਦੇ ਨਜ਼ਰ ਆਏ। ਜੰਮੂ-ਕਸ਼ਮੀਰ 'ਚ ਸਚਿਨ ਆਪਣੀ ਪਤਨੀ ਅੰਜਲੀ ਤੇਂਦੁਲਕਰ ਅਤੇ ਬੇਟੀ ਸਾਰਾ ਤੇਂਦੁਲਕਰ ਨਾਲ ਪਹੁੰਚੇ ਹਨ। ਉਨ੍ਹਾਂ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਤੁਹਾਨੂੰ ਦੱਸ ਦਈਏ ਕਿ ਕਸ਼ਮੀਰ ਸ਼ਾਨਦਾਰ ਕੁਆਲਿਟੀ ਦੇ ਕ੍ਰਿਕਟ ਬੱਲੇ ਬਣਾਉਣ ਲਈ ਮਸ਼ਹੂਰ ਹੈ। ਅਜਿਹੇ 'ਚ ਇੱਥੋਂ ਦੇ ਲੋਕਾਂ ਅਤੇ ਬੱਲੇ ਨਿਰਮਾਤਾ ਨੇ ਸਚਿਨ ਤੇਂਦੁਲਕਰ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ। ਤੇਂਦੁਲਕਰ ਨੇ ਬੱਲੇ ਦੀ ਨਿਰਮਾਣ ਪ੍ਰਕਿਰਿਆ ਵਿਚ ਡੂੰਘੀ ਦਿਲਚਸਪੀ ਲਈ ਅਤੇ ਇਸ ਬਾਰੇ ਬੱਲੇ ਬਣਾਉਣ ਵਾਲੇ ਕਾਰੀਗਰਾਂ ਨਾਲ ਵੀ ਚਰਚਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਬੱਲਾ ਬਣਾਉਣ ਵਾਲੇ ਕਾਰੀਗਰਾਂ ਦੀ ਤਾਰੀਫ਼ ਵੀ ਕੀਤੀ। ਉਨ੍ਹਾਂ ਖਿਡਾਰੀਆਂ ਲਈ ਸਹੀ ਬੱਲੇ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ।

ਇਸ ਦੌਰੇ 'ਤੇ ਸਚਿਨ ਦੇ ਪੈਰਾ ਕ੍ਰਿਕਟਰ ਆਮਿਰ ਹੁਸੈਨ ਲੋਨ ਨੂੰ ਮਿਲਣ ਦੀ ਸੰਭਾਵਨਾ ਹੈ। ਹੁਸੈਨ ਇੱਕ ਪ੍ਰਤਿਭਾਸ਼ਾਲੀ ਅਥਲੀਟ ਹੈ ਜਿਸ ਨੇ ਕ੍ਰਿਕਟ ਲਈ ਆਪਣੇ ਜਨੂੰਨ ਨੂੰ ਅੱਗੇ ਵਧਾਉਣ ਲਈ ਕਈ ਚੁਣੌਤੀਆਂ ਨੂੰ ਪਾਰ ਕੀਤਾ ਹੈ। ਉਨ੍ਹਾਂ ਨੇ ਇੱਕ ਦਰਦਨਾਕ ਹਾਦਸੇ ਵਿੱਚ ਆਪਣੇ ਹੱਥ ਗੁਆ ਦਿੱਤੇ ਸਨ। ਹੁਣ ਉਹ ਆਪਣੀ ਗਰਦਨ ਅਤੇ ਮੋਢਿਆਂ ਵਿਚਕਾਰ ਬੱਲੇ ਨਾਲ ਬੱਲੇਬਾਜ਼ੀ ਕਰਦੇ ਹਨ ਜਦਕਿ ਆਪਣੇ ਪੈਰਾਂ ਨਾਲ ਗੇਂਦਬਾਜ਼ੀ ਕਰਦੇ ਹਨ। ਹੁਸੈਨ ਸਚਿਨ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਸਚਿਨ ਨੇ ਉਨ੍ਹਾਂ ਦੇ ਲਈ ਇਕ ਵਾਰ ਪੋਸਟ ਵੀ ਕੀਤੀ ਹੈ। ਸਚਿਨ ਨੇ ਵੀ ਆਮਿਰ ਦੇ ਹੌਂਸਲੇ ਦੀ ਤਾਰੀਫ ਕੀਤੀ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.