ETV Bharat / entertainment

ਸਲਮਾਨ ਖਾਨ ਦੇ ਘਰ ਫਾਈਰਿੰਗ ਮਾਮਲੇ 'ਚ ਵੱਡਾ ਅਪਡੇਟ, ਮੁੰਬਈ ਕ੍ਰਾਈਮ ਬ੍ਰਾਂਚ ਦੇ ਹੱਥ ਲੱਗਿਆ ਛੇਵਾਂ ਮੁਲਜ਼ਮ - Salman Khan Firing Case

author img

By ETV Bharat Entertainment Team

Published : May 14, 2024, 10:46 AM IST

Updated : May 14, 2024, 10:57 AM IST

Salman Khan Firing Case: ਮੁੰਬਈ ਕ੍ਰਾਈਮ ਬ੍ਰਾਂਚ ਨੇ ਸਲਮਾਨ ਖਾਨ ਦੇ ਘਰ ਫਾਈਰਿੰਗ ਮਾਮਲੇ 'ਚ ਛੇਵੇਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਉਸਨੂੰ ਉੱਤਰੀ ਭਾਰਤ ਦੇ ਇਸ ਰਾਜ ਤੋਂ ਗ੍ਰਿਫਤਾਰ ਕੀਤਾ ਹੈ।

Salman Khan Firing Case
Salman Khan Firing Case (getty)

ਮੁੰਬਈ: ਸਲਮਾਨ ਖਾਨ ਦੇ ਘਰ ਫਾਈਰਿੰਗ ਮਾਮਲੇ 'ਚ ਮੁੰਬਈ ਕ੍ਰਾਈਮ ਬ੍ਰਾਂਚ ਨੂੰ ਇੱਕ ਵਾਰ ਫਿਰ ਵੱਡੀ ਸਫਲਤਾ ਮਿਲੀ ਹੈ। ਇਸ ਮਾਮਲੇ 'ਚ ਕ੍ਰਾਈਮ ਬ੍ਰਾਂਚ ਨੇ ਛੇਵੇਂ ਮੁਲਜ਼ਮ ਨੂੰ ਹਰਿਆਣਾ ਦੇ ਫਤਿਹਾਬਾਦ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਫੜੇ ਗਏ ਇਸ ਛੇਵੇਂ ਮੁਲਜ਼ਮ ਦਾ ਨਾਂਅ ਹਰਪਾਲ ਸਿੰਘ ਦੱਸਿਆ ਜਾ ਰਿਹਾ ਹੈ। ਸਲਮਾਨ ਖਾਨ ਦੇ ਘਰ ਫਾਈਰਿੰਗ ਮਾਮਲੇ ਵਿੱਚ ਹਰਪਾਲ ਦੀ ਭੂਮਿਕਾ ਇੱਕ ਫਾਈਨਾਂਸਰ ਦੀ ਦੱਸੀ ਜਾ ਰਹੀ ਹੈ। ਹਰਪਾਲ ਨੇ ਪੰਜਵੇਂ ਮੁਲਜ਼ਮ ਰਫੀਕ ਚੌਧਰੀ ਨੂੰ ਵੀ ਪੈਸੇ ਦਿੱਤੇ ਸਨ ਅਤੇ ਰੇਕੀ ਕਰਨ ਦੀ ਯੋਜਨਾ ਬਣਾਈ ਸੀ।

ਕੀ ਹੈ ਪੂਰਾ ਮਾਮਲਾ?: ਤੁਹਾਨੂੰ ਦੱਸ ਦੇਈਏ ਕਿ 14 ਅਪ੍ਰੈਲ ਨੂੰ ਸਵੇਰੇ 5 ਵਜੇ ਸਾਗਰ ਪਾਲ ਅਤੇ ਵਿੱਕੀ ਗੁਪਤਾ ਬਾਈਕ 'ਤੇ ਸਲਮਾਨ ਖਾਨ ਦੇ ਘਰ ਦੇ ਬਾਹਰ ਪਹੁੰਚੇ ਅਤੇ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਦੇ ਨਾਲ ਹੀ ਇੱਕ ਗੋਲੀ ਸਲਮਾਨ ਦੇ ਘਰ ਦੀ ਕੰਧ 'ਤੇ ਵੀ ਲੱਗੀ।

ਗੋਲੀਬਾਰੀ ਤੋਂ ਬਾਅਦ ਦੋਵੇਂ ਮੁਲਜ਼ਮ ਮੁੰਬਈ ਤੋਂ ਸਿੱਧੇ ਗੁਜਰਾਤ ਚਲੇ ਗਏ, ਜਿੱਥੇ ਭੁਜ ਪੁਲਿਸ ਨੇ ਦੋਵਾਂ ਨੂੰ ਕੱਛ ਤੋਂ ਫੜ ਕੇ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ। ਗੁਜਰਾਤ ਜਾਂਦੇ ਸਮੇਂ ਇਨ੍ਹਾਂ ਦੋਵਾਂ ਮੁਲਜ਼ਮਾਂ ਨੇ ਸੂਰਤ ਦੀ ਤਾਪੀ ਨਦੀ ਵਿੱਚ ਬੰਦੂਕ ਸੁੱਟ ਦਿੱਤੀ ਸੀ, ਜਿਸ ਨੂੰ ਬਰਾਮਦ ਕਰ ਲਿਆ ਗਿਆ ਹੈ। ਦੋਵੇਂ ਮੁਲਜ਼ਮ ਮੁੰਬਈ ਪੁਲਿਸ ਦੀ ਗ੍ਰਿਫਤ 'ਚ ਹਨ, ਜਿਨ੍ਹਾਂ ਨੇ ਪੂਰੀ ਯੋਜਨਾ ਦਾ ਖੁਲਾਸਾ ਕੀਤਾ ਹੈ।

ਜੇਲ੍ਹ 'ਚ ਇੱਕ ਨੇ ਕੀਤੀ ਖੁਦਕੁਸ਼ੀ: ਸਲਮਾਨ ਖਾਨ ਦੇ ਘਰ ਫਾਈਰਿੰਗ ਮਾਮਲੇ 'ਚ ਦੋਸ਼ੀ ਅਨੁਜ ਥਾਪਨ ਨੇ ਜੇਲ੍ਹ 'ਚ ਖੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ ਮੁੰਬਈ ਕ੍ਰਾਈਮ ਬ੍ਰਾਂਚ ਨੇ ਪੰਜਾਬ ਤੋਂ ਮੁਹੰਮਦ ਰਫੀਕ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਨੇ ਪੁੱਛਗਿੱਛ ਦੌਰਾਨ ਛੇਵੇਂ ਮੁਲਜ਼ਮ ਹਰਪਾਲ ਦਾ ਨਾਂਅ ਲਿਆ ਹੈ।

Last Updated :May 14, 2024, 10:57 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.