ETV Bharat / entertainment

ਇਸ ਨਵੇਂ ਗਾਣੇ ਨਾਲ ਸਾਹਮਣੇ ਆਉਣਗੇ ਗੁਰਨਾਮ ਭੁੱਲਰ, ਅੱਜ ਹੋਵੇਗਾ ਰਿਲੀਜ਼ - Gurnam Bhullar new song

author img

By ETV Bharat Entertainment Team

Published : Apr 1, 2024, 11:24 AM IST

ਗੁਰਨਾਮ ਭੁੱਲਰ
ਗੁਰਨਾਮ ਭੁੱਲਰ

Punjabi Singer Gurnam Bhullar: ਗਾਇਕ ਗੁਰਨਾਮ ਭੁੱਲਰ ਨੇ ਹਾਲ ਹੀ ਵਿੱਚ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜੋ ਅੱਜ ਰਿਲੀਜ਼ ਹੋ ਜਾਵੇਗਾ।

ਚੰਡੀਗੜ੍ਹ: ਪੰਜਾਬੀ ਸੰਗੀਤ ਹੋਵੇ ਜਾਂ ਫਿਰ ਸਿਨੇਮਾ ਦੋਨਾਂ ਹੀ ਖੇਤਰਾਂ ਵਿੱਚ ਆਪਣੀ ਬਰਾਬਰਤਾ ਅਤੇ ਧਾਂਕ ਦਾ ਸਿਲਸਿਲਾ ਕਾਇਮ ਰੱਖਣ ਵਿੱਚ ਸਫਲ ਰਹੇ ਹਨ ਗੁਰਨਾਮ ਭੁੱਲਰ, ਜੋ ਅਪਣਾ ਨਵਾਂ ਟਰੈਕ 'ਤਾਰੇ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨਾਂ ਦਾ ਇਹ ਇੱਕ ਹੋਰ ਗੀਤ ਅੱਜ ਵੱਖ-ਵੱਖ ਸੰਗੀਤਕ ਪਲੇਟਫਾਰਮ ਉਪਰ ਜਾਰੀ ਹੋਵੇਗਾ।

'ਸਟੇਅ ਟਿਊਨ' ਸੰਗੀਤਕ ਲੇਬਲ ਅਧੀਨ ਪੇਸ਼ ਕੀਤੇ ਜਾ ਰਹੇ ਇਸ ਗਾਣੇ ਦਾ ਸੰਗੀਤ ਮਸ਼ਹੂਰ ਸੰਗੀਤਕਾਰ ਦੇਸੀ ਕਰਿਊ ਦੁਆਰਾ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਉਮਦਾ ਅਤੇ ਪ੍ਰਭਾਵੀ ਰੂਪ ਵਿੱਚ ਸੰਗੀਤਬੱਧ ਕੀਤੇ ਗਏ ਇਸ ਗਾਣੇ ਦੇ ਬੋਲ ਮਨਦੀਪ ਮਾਵੀ ਨੇ ਲਿਖੇ ਹਨ, ਜਦ ਕਿ ਇਸ ਦਾ ਮਿਊਜ਼ਿਕ ਵੀਡੀਓ ਭਿੰਦਰ ਬੁਰਜ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ।

ਸੁਰੀਲੇ ਸੰਗੀਤ ਅਤੇ ਮਨ ਨੂੰ ਮੋਹ ਲੈਣ ਵਾਲੀ ਸ਼ਬਦਾਂਵਲੀ ਅਧੀਨ ਬੁਣੇ ਗਏ ਉਕਤ ਗੀਤ ਸੰਬੰਧੀ ਜਾਣਕਾਰੀ ਦਿੰਦਿਆਂ ਸੰਗੀਤਕ ਟੀਮ ਨੇ ਦੱਸਿਆ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਗੁਰਨਾਮ ਭੁੱਲਰ ਇੱਕ ਅਜਿਹੇ ਬਾਕਮਾਲ ਗਾਇਕ ਵਜੋਂ ਵੀ ਸਤਿਕਾਰ ਅਤੇ ਪਿਆਰ ਸਨੇਹ ਹਾਸਿਲ ਕਰ ਰਹੇ ਹਨ, ਜੋ ਕੇਵਲ ਮਿਆਰੀ ਸੰਗੀਤਕ ਪ੍ਰੋਜੈਕਟ ਹੀ ਸਰੋਤਿਆਂ-ਦਰਸ਼ਕਾਂ ਅਤੇ ਆਪਣੇ ਚਾਹੁੰਣ ਵਾਲਿਆਂ ਸਨਮੁੱਖ ਕਰਨਾ ਪਸੰਦ ਕਰਦੇ ਹਨ ਅਤੇ ਉਨਾਂ ਦੀ ਇਸੇ ਸੋਚ ਲੜੀ ਨੂੰ ਪੜੋਹਤਾ ਦੇਵੇਗਾ, ਉਨਾਂ ਦਾ ਇਹ ਨਵਾਂ ਗਾਣਾ, ਜਿਸ ਨੂੰ ਉਨਾਂ ਵੱਲੋਂ ਖੂਬਸੂਰਤੀ ਅਤੇ ਸੁਰੀਲੇਪਣ ਨਾਲ ਅੰਜ਼ਾਮ ਦਿੱਤਾ ਗਿਆ ਹੈ, ਜਿਸ ਨੂੰ ਹੋਰ ਚਾਰ ਚੰਨ ਲਾਉਣ ਵਿੱਚ ਇਸ ਦਾ ਮਿਊਜ਼ਿਕ ਵੀਡੀਓ ਵੀ ਅਹਿਮ ਭੂਮਿਕਾ ਨਿਭਾਵੇਗਾ।

ਗਾਇਕ ਗੁਰਨਾਮ ਭੁੱਲਰ
ਗਾਇਕ ਗੁਰਨਾਮ ਭੁੱਲਰ

ਉਨਾਂ ਅੱਗੇ ਦੱਸਿਆ ਕਿ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਅਤੇ ਆਧੁਨਿਕਤਾ ਨਾਲ ਅੋਤ ਪੋਤ ਕੀਤੇ ਜਾ ਰਹੇ ਗਾਣਿਆਂ ਤੋਂ ਬਿਲਕੁੱਲ ਅਲਹਦਾ ਰੂਪ ਵਿੱਚ ਸਾਹਮਣੇ ਲਿਆਂਦਾ ਜਾ ਰਿਹਾ ਹੈ ਇਹ ਗਾਣਾ, ਜੋ ਹਰ ਵਰਗ ਸਰੋਤਿਆਂ ਅਤੇ ਦਰਸ਼ਕਾਂ ਦੀ ਪਸੰਦ ਕਸਵੱਟੀ 'ਤੇ ਪੂਰਾ ਖਰਾ ਉਤਰੇਗਾ।

ਉੱਚਕੋਟੀ ਗਾਇਕ ਅਤੇ ਸ਼ਾਨਦਾਰ ਅਦਾਕਾਰ ਵਜੋਂ ਪੜਾਅ ਦਰ ਪੜਾਅ ਹੋਰ ਮਾਣਮੱਤੀਆਂ ਪ੍ਰਾਪਤੀਆਂ ਆਪਣੀ ਝੋਲੀ ਪਾਉਂਦੇ ਜਾ ਰਹੇ ਅਦਾਕਾਰ ਗੁਰਨਾਮ ਭੁੱਲਰ ਫਿਲਮੀ ਖਿੱਤੇ ਵਿੱਚ ਵੀ ਵੱਧ ਚੜ ਕੇ ਆਪਣੀ ਮੌਜੂਦਗੀ ਦਰਜ ਕਰਵਾ ਰਹੇ ਹਨ, ਜਿਸ ਦਾ ਹੀ ਇੱਕ ਵਾਰ ਫਿਰ ਬਿਹਤਰੀਨ ਰੂਪ ਵਿੱਚ ਇਜ਼ਹਾਰ ਕਰਵਾਉਣ ਜਾ ਰਹੀਆਂ ਉਨਾਂ ਦੀਆਂ ਰਿਲੀਜ਼ ਹੋਣ ਜਾ ਰਹੀਆਂ ਕੁਝ ਫਿਲਮਾਂ, ਜਿੰਨਾਂ ਵਿੱਚ 'ਰੋਜ਼ ਰੋਜ਼ੀ ਤੇ ਗੁਲਾਬ' ਵੀ ਸ਼ਾਮਿਲ ਹੈ, ਜੋ ਆਪਣੇ ਨਿਵੇਕਲੇ ਮੁਹਾਂਦਰੇ ਦੇ ਚੱਲਦਿਆਂ ਇਨੀਂ ਦਿਨੀਂ ਕਾਫ਼ੀ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣੀ ਹੋਈ ਹੈ।

ਇਸ ਤੋਂ ਇਲਾਵਾ ਜੇਕਰ ਉਨਾਂ ਦੇ ਆਗਾਮੀ ਸਿਨੇਮਾਂ ਪ੍ਰੋਜੈਕਟਸ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਸ਼ੁਰੂ ਹੋਣ ਜਾ ਰਹੀ ਨਵੀਂ ਫਿਲਮ 'ਮੇਰਾ ਸਵੀਟੂ' ਵੀ ਸ਼ੁਮਾਰ ਹੈ, ਜੋ ਜਲਦ ਹੀ ਸ਼ੂਟਿੰਗ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.