ETV Bharat / entertainment

ਇਸ ਹਰਮਨ ਪਿਆਰੇ ਨਵੇਂ ਸੀਰੀਅਲ ਦਾ ਹਿੱਸਾ ਬਣੇ ਇਹ ਚਰਚਿਤ ਐਕਟਰ, ਅਹਿਮ ਭੂਮਿਕਾ 'ਚ ਆਉਣਗੇ ਨਜ਼ਰ - Kuch Reet Jagat Ki Aisi Hai

author img

By ETV Bharat Entertainment Team

Published : Apr 1, 2024, 10:09 AM IST

Kuch Reet Jagat Ki Aisi Hai: ਅਦਾਕਾਰ ਸੰਦੀਪ ਕਪੂਰ ਨੂੰ ਸੋਨੀ ਟੀਵੀ ਦੇ ਔਨ ਏਅਰ ਹੋ ਚੁੱਕੇ ਸੀਰੀਅਲ 'ਕੁਛ ਰੀਤ ਜਗਤ ਕੀ ਐਸੀ ਹੈ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਇਸ ਡ੍ਰਾਮੈਟਿਕ ਅਤੇ ਦਿਲਚਸਪ ਡੇਲੀ ਸ਼ੋਅ ਵਿੱਚ ਪ੍ਰਭਾਵੀ ਭੂਮਿਕਾ ਨਿਭਾਉਂਦੇ ਨਜ਼ਰੀ ਪੈਣਗੇ।

Sandeep Kapoor
Sandeep Kapoor

ਚੰਡੀਗੜ੍ਹ: ਟੈਲੀਵਿਜ਼ਨ ਦੀ ਦੁਨੀਆਂ ਦਾ ਚਰਚਿਤ ਅਤੇ ਸ਼ਾਨਦਾਰ ਚਿਹਰਾ ਬਣਦੇ ਜਾ ਰਹੇ ਹਨ ਪੰਜਾਬੀ ਮੂਲ ਐਕਟਰ ਸੰਦੀਪ ਕਪੂਰ, ਜਿੰਨ੍ਹਾਂ ਨੂੰ ਸੋਨੀ ਟੀਵੀ ਦੇ ਨਵੇਂ ਅਤੇ ਔਨ ਏਅਰ ਹੋ ਚੁੱਕੇ ਸੀਰੀਅਲ 'ਕੁਛ ਰੀਤ ਜਗਤ ਕੀ ਐਸੀ ਹੈ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਇਸ ਡ੍ਰਾਮੈਟਿਕ ਅਤੇ ਦਿਲਚਸਪ ਡੇਲੀ ਸ਼ੋਅ ਵਿੱਚ ਪ੍ਰਭਾਵੀ ਭੂਮਿਕਾ ਨਿਭਾਉਂਦੇ ਨਜ਼ਰੀ ਪੈਣਗੇ।

ਨਿਰਮਾਤਾ ਜੇਡੀ ਮਜੀਠੀਆ ਵੱਲੋਂ ਨਿਰਮਿਤ ਕੀਤਾ ਗਿਆ ਇਹ ਸ਼ੋਅ ਦਹੇਜ ਪ੍ਰਥਾ ਅਤੇ ਗੁਜਰਾਤੀ ਪਿਛੋਕੜ ਦੁਆਲੇ ਬੁਣਿਆ ਗਿਆ ਹੈ, ਜਿਸ 'ਚ ਗੁਜਰਾਤੀ ਸੰਸਕ੍ਰਿਤੀ ਦੇ ਕਈ ਰੰਗ ਵੇਖਣ ਨੂੰ ਮਿਲਣਗੇ। ਟੀਵੀ ਵਿੱਚ ਲੋਕਪ੍ਰਿਯ ਸੋਅਜ਼ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਵੱਲ ਵੱਧ ਰਹੇ ਇਸ ਸੀਰੀਅਲ ਦੀ ਸਟਾਰ ਕਾਸਟ ਵਿੱਚ ਮੀਰਾ ਦੇਓਥਲੇ, ਜਾਨ ਖਾਨ, ਧਰਮੇਸ਼ ਵਿਆਸ, ਸੌਰਭ ਗੁੰਬਰ, ਪੱਲਵੀ ਪਾਠਕ, ਵਿਸ਼ਾ ਵੀਰਾ, ਭੂਮਿਕਾ ਛੇੜਾ, ਸੇਜਲ ਸ਼ਾਹ, ਖੁਸ਼ੀ ਰਾਜਪੂਤ, ਤੁਸ਼ਾਰ ਕਵਾਲ, ਸੰਦੀਪ ਪ੍ਰਕਾਸ਼ ਆਦਿ ਸ਼ੁਮਾਰ ਹਨ, ਜਿੰਨਾਂ ਨਾਲ ਹੀ ਬੇਹੱਦ ਪ੍ਰਭਾਵਸ਼ਾਲੀ ਰੋਲ ਪਲੇ ਕਰਦੇ ਵਿਖਾਈ ਦੇਣਗੇ ਅਦਾਕਾਰ ਸੰਦੀਪ ਕਪੂਰ।

ਅਦਾਕਾਰ ਸੰਦੀਪ ਕਪੂਰ
ਅਦਾਕਾਰ ਸੰਦੀਪ ਕਪੂਰ

ਉਨਾਂ ਦੱਸਿਆ ਕਿ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਅਤੇ ਸਮਾਜਿਕ ਕੁਰੀਤੀਆਂ ਨੂੰ ਪ੍ਰਮੁੱਖਤਾ ਨਾਲ ਉਭਾਰਦੇ ਇਸ ਸੀਰੀਅਲ ਵਿੱਚ ਕਈ ਮੰਨੇ ਪ੍ਰਮੰਨੇ ਅਤੇ ਮੰਝੇ ਹੋਏ ਕਲਾਕਾਰ ਲੀਡਿੰਗ ਰੋਲ ਅਦਾ ਕਰ ਰਹੇ ਹਨ।

ਅਦਾਕਾਰ ਸੰਦੀਪ ਕਪੂਰ
ਅਦਾਕਾਰ ਸੰਦੀਪ ਕਪੂਰ

ਮੂਲ ਰੂਪ ਵਿੱਚ ਚੰਡੀਗੜ੍ਹ ਨਾਲ ਸੰਬੰਧਿਤ ਇਸ ਹੋਣਹਾਰ ਅਦਾਕਾਰ ਦੇ ਹੁਣ ਤੱਕ ਦੇ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਛੋਟੇ ਪਰਦੇ ਦੇ ਨਾਲ ਨਾਲ ਸਿਨੇਮਾ ਖੇਤਰ ਵਿੱਚ ਉਨਾਂ ਦੀ ਪ੍ਰਜੈਂਸ ਕਮਾਲ ਦੀ ਰਹੀ ਹੈ, ਜਿਸ ਦਾ ਅਹਿਸਾਸ ਉਨਾਂ ਦੀਆਂ ਰਿਲੀਜ਼ ਹੋਈਆਂ ਕਈ ਹਿੰਦੀ ਅਤੇ ਪੰਜਾਬੀ ਫਿਲਮਾਂ ਭਲੀਭਾਂਤ ਕਰ ਚੁੱਕੀਆਂ ਹਨ, ਜਿੰਨਾਂ ਵਿੱਚ 'ਯੋਧਾ', 'ਸਾਡਾ ਹੱਕ', 'ਦਿ ਗ੍ਰੇਟ ਸਰਦਾਰ', 'ਇੱਕ ਲੜਕੀ ਕੋ ਦੇਖਾ ਤੋਂ ਐਸਾ ਲਗਾ', 'ਤੁਮ ਜਿਓ ਹਜਾਰੋ ਸਾਲ' ਸ਼ੁਮਾਰ ਰਹੀਆਂ ਹਨ।

ਇੰਨਾਂ ਤੋਂ ਇਲਾਵਾ ਨੈੱਟਫਲਿਕਸ 'ਤੇ ਰਿਲੀਜ਼ ਹੋਣ ਜਾ ਰਹੀ ਹਿੰਦੀ ਫਿਲਮ ਚਮਕੀਲਾ ਵਿੱਚ ਵੀ ਕਾਫ਼ੀ ਅਹਿਮ ਕਿਰਦਾਰ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣਗੇ, ਜਿੰਨਾਂ ਅਨੁਸਾਰ ਦਿਲਜੀਤ ਦੁਸਾਂਝ ਅਤੇ ਪਰਿਣੀਤੀ ਚੋਪੜਾ ਸਟਾਰਰ ਨਿਰਦੇਸ਼ਕ ਇਮਤਿਆਜ਼ ਅਲੀ ਦੀ ਇਸ ਬਹੁ-ਚਰਚਿਤ ਫਿਲਮ ਨਾਲ ਜੁੜਨਾ ਵੀ ਉਨਾਂ ਲਈ ਬੇਹੱਦ ਚੁਣੌਤੀਪੂਰਨ ਅਤੇ ਯਾਦਗਾਰੀ ਅਨੁਭਵ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.