ETV Bharat / entertainment

ਦਿਲਜੀਤ ਦੁਸਾਂਝ ਨੇ ਪਰਿਣੀਤੀ ਚੋਪੜਾ ਨਾਲ 'ਚਮਕੀਲਾ' ਦੇ ਸੈੱਟ ਤੋਂ ਸਾਂਝੀ ਕੀਤੀ ਮਜ਼ੇਦਾਰ ਵੀਡੀਓ, ਮਸਤੀ ਕਰਦੀ ਨਜ਼ਰ ਆਈ ਪਰੀ - Diljit Dosanjh

author img

By ETV Bharat Entertainment Team

Published : Mar 30, 2024, 5:15 PM IST

Diljit Dosanjh Shared Hilarious Video: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕ ਦੁਸਾਂਝ ਅਦਾਕਾਰਾ ਪਰਿਣੀਤੀ ਚੋਪੜਾ ਨਾਲ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ।

Diljit Dosanjh Shared Hilarious Video
Diljit Dosanjh Shared Hilarious Video

ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਵੱਡਾ ਨਾਂਅ ਦਿਲਜੀਤ ਦੁਸਾਂਝ ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਆਪਣੀ ਫਿਲਮ 'ਅਮਰ ਸਿੰਘ ਚਮਕੀਲਾ' ਦੀ ਰਿਲੀਜ਼ ਦੀ ਤਿਆਰੀ ਕਰ ਰਹੇ ਹਨ। ਇਮਤਿਆਜ਼ ਅਲੀ ਦੁਆਰਾ ਨਿਰਦੇਸ਼ਤ ਇਹ ਫਿਲਮ 12 ਅਪ੍ਰੈਲ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਣ ਵਾਲੀ ਹੈ।

ਇਸ ਤੋਂ ਪਹਿਲਾਂ ਨਿਰਮਾਤਾਵਾਂ ਨੇ ਫਿਲਮ ਦਾ ਇੱਕ ਸ਼ਾਨਦਾਰ ਟ੍ਰੇਲਰ ਲਾਂਚ ਕੀਤਾ ਹੈ। ਅਮਰ ਸਿੰਘ ਚਮਕੀਲਾ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਹਰੀ ਝੰਡੀ ਮਿਲ ਗਈ ਹੈ ਅਤੇ ਹੁਣ ਗਾਇਕ-ਅਦਾਕਾਰ ਦਿਲਜੀਤ ਨੇ ਆਪਣੀ ਕੋ-ਸਟਾਰ ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਨਾਲ ਇੱਕ ਮਜ਼ੇਦਾਰ ਵੀਡੀਓ ਸ਼ੇਅਰ ਕੀਤਾ ਹੈ। ਕੈਪਸ਼ਨ ਵਿੱਚ ਗਾਇਕ ਨੇ ਜ਼ਿਕਰ ਕੀਤਾ ਕਿ ਪਰਿਣੀਤੀ ਨੇ ਇਸ ਸੀਨ ਦੌਰਾਨ ਆਪਣੀ ਅੰਦਰੂਨੀ ਰਿਹਾਨਾ ਨੂੰ ਬਾਹਰ ਲਿਆਂਦਾ ਸੀ।

ਜੀ ਹਾਂ... ਹਾਲ ਹੀ ਵਿੱਚ ਦਿਲਜੀਤ ਦੁਸਾਂਝ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਮਜ਼ਾਕੀਆਂ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ ਦਿਲਜੀਤ ਕਿਰਦਾਰ ਵਿੱਚ ਪੂਰੀ ਤਰ੍ਹਾਂ ਰੁੱਝਿਆ ਹੋਇਆ ਨਜ਼ਰ ਆ ਰਿਹਾ ਹੈ, ਪਰ ਪਰਿਣੀਤੀ ਹਾਸੋ-ਹੀਣੀਆਂ ਹਰਕਤਾਂ ਕਰਦੀ ਨਜ਼ਰ ਆ ਰਹੀ ਹੈ। ਇਸ ਕਾਰਨ ਦੁਸਾਂਝ ਨੇ ਮਜ਼ਾਕ ਕੀਤਾ ਕਿ ਇਹ ਅਦਾਕਾਰਾ ਦਾ ਸੈੱਟ 'ਤੇ ਆਖਰੀ ਦਿਨ ਹੈ।

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਨੇ ਲਿਖਿਆ, 'ਅਮਰਜੋਤ ਵਿੱਚ ਰਿਹਾਨਾ ਆ ਗਈ ਸੀ, ਚਮਕੀਲਾ 12 ਅਪ੍ਰੈਲ ਨੂੰ ਨੈੱਟਫਲਿਕਸ ਉਤੇ ਰਿਲੀਜ਼ ਹੋ ਰਹੀ ਹੈ।'

ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਦਿਲਜੀਤ ਨੇ ਅਮਰ ਸਿੰਘ ਚਮਕੀਲਾ ਦੇ ਸੈੱਟ ਤੋਂ ਪਹਿਲਾਂ ਕਦੇ ਨਾ ਦੇਖੀਆਂ ਤਸਵੀਰਾਂ ਪੋਸਟ ਕੀਤੀਆਂ ਸਨ। ਇਸ ਫਿਲਮ ਵਿੱਚ ਦੁਸਾਂਝ ਮੁੱਖ ਭੂਮਿਕਾ ਨਿਭਾਅ ਰਹੇ ਹਨ, ਪਰਿਣੀਤੀ ਉਸਦੀ ਪਤਨੀ ਅਮਰਜੋਤ ਕੌਰ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ।

ਇਮਤਿਆਜ਼ ਅਲੀ ਨਾਲ ਕੰਮ ਕਰਨ 'ਤੇ ਪਰਿਣੀਤੀ ਚੋਪੜਾ ਕਿਹਾ ਸੀ ਉਸਨੇ ਫਿਲਮ ਨਿਰਮਾਤਾ ਇਮਤਿਆਜ਼ ਅਲੀ ਨਾਲ ਕੰਮ ਕਰਨ ਲਈ 9 ਸਾਲ ਤੱਕ ਇੰਤਜ਼ਾਰ ਕੀਤਾ ਅਤੇ ਉਸ ਨੇ ਕਿਹਾ ਸੀ ਕਿ ਜਿਸ ਦਿਨ ਮੈਂ ਫਿਲਮਾਂ ਵਿੱਚ ਆਈ ਸੀ, ਮੈਂ ਨਿਰਦੇਸ਼ਕਾਂ ਦੀ ਸੂਚੀ ਬਣਾਈ ਸੀ ਅਤੇ ਸਰ ਦਾ ਨਾਂਅ ਪਹਿਲੇ ਨੰਬਰ 'ਤੇ ਸੀ। ਹਾਲਾਂਕਿ ਮੈਨੂੰ ਲੱਗਦਾ ਸੀ ਕਿ ਉਹ ਮੇਰੇ ਨਾਲ ਕਦੇ ਕੰਮ ਨਹੀਂ ਕਰਨਗੇ।

ਇਮਤਿਆਜ਼ ਅਲੀ ਦੇ ਨਿਰਦੇਸ਼ਨ ਦੀ ਗੱਲ ਕਰੀਏ ਤਾਂ ਅਮਰ ਸਿੰਘ ਚਮਕੀਲਾ ਮਰਹੂਮ ਸੰਗੀਤਕਾਰ ਦੇ ਜੀਵਨ 'ਤੇ ਆਧਾਰਿਤ ਹੈ। ਅਣਪਛਾਤੇ ਲੋਕਾਂ ਨੇ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਨੂੰ 1988 ਵਿੱਚ ਮਾਰ ਦਿੱਤਾ ਸੀ ਜੋ ਅਜੇ ਵੀ ਅਣਸੁਲਝਿਆ ਹੋਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.