ETV Bharat / entertainment

ਰਿਲੀਜ਼ ਲਈ ਤਿਆਰ ਹੈ ਗੈਵੀ ਚਾਹਲ ਦੀ ਇਹ ਚਰਚਿਤ ਹਿੰਦੀ ਫਿਲਮ, ਲੀਡ ਰੋਲ 'ਚ ਆਉਣਗੇ ਨਜ਼ਰ - Gavie Chahal popular Hindi film

author img

By ETV Bharat Entertainment Team

Published : Apr 1, 2024, 11:06 AM IST

Gavie Chahal Upcoming Project: ਪਾਲੀਵੁੱਡ ਅਤੇ ਬਾਲੀਵੁੱਡ ਅਦਾਕਾਰ ਗੈਵੀ ਚਾਹਲ ਇਸ ਸਮੇਂ ਇੱਕ ਹੋਰ ਹਿੰਦੀ ਫਿਲਮ ਦਾ ਹਿੱਸਾ ਬਣੇ ਨਜ਼ਰ ਆ ਰਹੇ ਹਨ, ਉਹਨਾਂ ਦੀ ਇਹ ਫਿਲਮ ਜਲਦ ਹੀ ਰਿਲੀਜ਼ ਹੋ ਜਾਵੇਗੀ।

Gavie Chahal
Gavie Chahal

ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ ਅਰਥ ਭਰਪੂਰ ਪੰਜਾਬੀ ਫਿਲਮ 'ਸੰਗਰਾਂਦ' ਨਾਲ ਚੌਖੀ ਚਰਚਾ ਅਤੇ ਸਲਾਹੁਤਾ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ ਅਦਾਕਾਰ ਗੈਵੀ ਚਾਹਲ, ਜੋ ਹਿੰਦੀ ਸਿਨੇਮਾ ਦਾ ਵੀ ਹੌਲੀ-ਹੌਲੀ ਪ੍ਰਮੁੱਖ ਚਿਹਰਾ ਬਣਦੇ ਜਾ ਰਹੇ ਹਨ, ਜਿਸ ਦਾ ਪ੍ਰਭਾਵੀ ਇਜ਼ਹਾਰ ਕਰਾਉਣ ਜਾ ਰਹੀ ਹੈ ਉਨਾਂ ਦੀ ਨਵੀਂ ਹਿੰਦੀ ਫਿਲਮ 'ਬੰਬੇ', ਜਿਸ ਵਿੱਚ ਲੀਡ ਭੂਮਿਕਾ ਅਦਾ ਕਰਦੇ ਨਜ਼ਰੀ ਪੈਣਗੇ ਇਹ ਬਿਹਤਰੀਨ ਅਦਾਕਾਰ।

'ਸਨਮ ਪ੍ਰੋਡੋਕਸ਼ਨ ਇੰਡੀਆਂ' ਅਤੇ 'ਹਾਲਮਾਰਕ ਸਟੂਡੀਓਜ਼' ਵੱਲੋਂ ਸੁਯੰਕਤ ਨਿਰਮਾਣ ਅਧੀਨ ਬਣਾਈ ਗਈ ਇਸ ਫਿਲਮ ਦਾ ਨਿਰਮਾਣ ਫਿਰਦੋਸ਼ ਸ਼ੇਖ, ਜਦਕਿ ਲੇਖਨ ਅਤੇ ਨਿਰਦੇਸ਼ਨ ਸੰਜੇ ਨਿਰੰਜਨ ਦੁਆਰਾ ਕੀਤਾ ਗਿਆ ਹੈ।

ਫਿਲਮ ਦੇ ਨਿਰਮਾਤਾਵਾਂ ਅਤੇ ਸੈਂਸਰ ਬੋਰਡ ਦਰਮਿਆਨ ਉਕਤ ਟਾਈਟਲ ਬਦਲਣ ਨੂੰ ਲੈ ਕੇ ਕਾਫ਼ੀ ਸਮਾਂ ਉਲਝਨਾ ਵਿੱਚ ਘਿਰੀ ਰਹੀ ਇਹ ਫਿਲਮ ਆਖਿਰਕਾਰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਲਈ ਤਿਆਰ ਹੈ, ਜਿਸ ਦੇ ਅਲਹਦਾ ਕੰਨਸੈਪਟ ਅਤੇ ਇਸ ਵਿਚਲੀ ਆਪਣੀ ਭੂਮਿਕਾ ਨੂੰ ਲੈ ਕੇ ਬਹੁ-ਪੱਖੀ ਅਦਾਕਾਰ ਗੈਵੀ ਚਾਹਲ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨਾਂ ਅਨੁਸਾਰ ਲਕੀਰ ਤੋਂ ਹੱਟਵੀਂ ਦਿਸ਼ਾ ਵਿੱਚ ਚੱਲਣਾ ਕਿਸੇ ਲਈ ਵੀ ਅਤੇ ਕਦੇ ਵੀ ਆਸਾਨ ਨਹੀਂ ਹੁੰਦਾ ਫਿਰ ਉਹ ਚਾਹੇ ਨਿਰਮਾਤਾ ਹੋਣ, ਨਿਰਦੇਸ਼ਕ ਜਾਂ ਫਿਰ ਅਦਾਕਾਰ, ਪਰ ਖੁਸ਼ੀ ਭਰੀ ਗੱਲ ਹੈ ਕਿ ਸੱਚੀਆਂ ਪਰ-ਸਥਿਤੀਆਂ ਦੁਆਲੇ ਬੁਣੀ ਗਈ ਇਹ ਫਿਲਮ ਦਰਸ਼ਕਾਂ ਸਾਹਮਣੇ ਆਉਣ ਜਾ ਰਹੀ ਹੈ, ਜਿਸ ਨੂੰ ਪੂਰੀ ਟੀਮ ਵੱਲੋਂ ਜੀਅ ਜਾਨ ਨਾਲ ਵਜ਼ੂਦ ਵਿੱਚ ਲਿਆਂਦਾ ਗਿਆ ਹੈ।

ਆਪਣੇ ਵਿਲੱਖਣ ਸਿਰਜਨਾ ਸਾਂਚੇ ਦੇ ਚੱਲਦਿਆਂ ਹਿੰਦੀ ਸਿਨੇਮਾ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣੀ ਇਸ ਫਿਲਮ ਦੀ ਨਿਰਮਾਣ ਟੀਮ ਅਨੁਸਾਰ ਫਿਲਮ ਦੀ ਕਹਾਣੀ ਕਿਸੇ ਸਮੇਂ ਬੰਬੇ ਦੇ ਰੂਪ ਵਿੱਚ ਜਾਣੇ ਜਾਂਦੇ ਰਹੇ ਇਸ ਵਿਸ਼ਾਲ ਮਹਾਂਨਗਰ ਤੋਂ ਸ਼ੁਰੂ ਹੋ ਕੇ ਮੌਜੂਦਾ ਸਮੇਂ ਮਾਇਆਨਗਰੀ ਵਿੱਚ ਤਬਦੀਲ ਹੋ ਚੁੱਕੀ ਅਤੇ ਮੁੰਬਈ ਬਣ ਚੁੱਕੀ ਇਸ ਨਗਰੀ ਦੇ ਵੱਖ-ਵੱਖ ਸਮਾਂ ਪਹਿਲੂਆਂ ਦੁਆਲੇ ਕੇਂਦਰਿਤ ਹੈ, ਜਿਸ ਵਿੱਚ ਅੰਡਵਰਲਡ ਤੋਂ ਲੈ ਕੇ ਸਮੇਂ ਦਰ ਸਮੇਂ ਸਾਹਮਣੇ ਆਏ ਖਤਰਨਾਕ ਹਾਲਾਤਾਂ ਅਤੇ ਪਰ-ਸਥਿਤੀਆਂ ਦਾ ਵਰਣਨ ਬਹੁਤ ਹੀ ਦਿਲ-ਟੁੰਬਵੇਂ ਰੂਪ ਵਿੱਚ ਕੀਤਾ ਗਿਆ ਹੈ।

ਉਨਾਂ ਦੱਸਿਆ ਕਿ ਫਿਲਮ ਦਾ ਜਿਆਦਾ ਫੋਕਸ ਸਾਲ 93 ਅਤੇ 95 ਦੌਰ ਦੁਆਲੇ ਕੇਂਦਰਿਤ ਕੀਤਾ ਗਿਆ ਹੈ, ਕਿਉਂਕਿ ਇਹਨਾਂ ਵਰਿਆਂ ਦੌਰਾਨ ਹੀ ਇਹ ਨਗਰ ਬੰਬੇ ਤੋਂ ਮੁੰਬਈ ਵਿੱਚ ਤਬਦੀਲ ਹੋਇਆ ਅਤੇ ਇਸ ਦੌਰਾਨ ਇਸ ਦਾ ਕੇਵਲ ਨਾਂ ਹੀ ਨਹੀਂ ਬਦਲਿਆ, ਸਗੋਂ ਪੂਰੀ ਦ੍ਰਿਸ਼ਾਵਲੀ ਹੀ ਨਵੇਂ ਰੰਗਾਂ ਵਿੱਚ ਢੱਲ ਗਈ, ਜਿਸ ਨਾਲ ਕੀ-ਕੀ ਪ੍ਰਤੱਖ ਮੰਜ਼ਰ ਸਾਹਮਣੇ ਆਏ ਇਹ ਵੇਖਣਾ ਦਰਸ਼ਕਾਂ ਲਈ ਵੀ ਅਲੱਗ ਤਰ੍ਹਾਂ ਦਾ ਸਿਨੇਮਾ ਅਨੁਭਵ ਰਹੇਗਾ।

ਦੇਸ਼-ਵਿਦੇਸ਼ ਵਿੱਚ ਵੱਡੇ ਪੱਧਰ 'ਤੇ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਗੈਵੀ ਚਾਹਲ ਤੋਂ ਇਲਾਵਾ ਦੀਪ ਸ਼ਿਖਾ ਨਾਗਪਾਲ, ਦਾਨਿਸ਼ ਭੱਟ, ਅਕਸ਼ਿਤਾ ਅਗਨੀਹੋਤਰੀ, ਜੱਸੀ ਸਿੰਘ, ਪ੍ਰਦੀਪ ਕਾਬਰਾ, ਦੀਪਕ ਭਾਟੀਆ ਆਦਿ ਸ਼ੁਮਾਰ ਹਨ, ਜੋ ਮਹੱਤਵਪੂਰਨ ਕਿਰਦਾਰ ਨਿਭਾਉਂਦੇ ਨਜ਼ਰੀ ਪੈਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.