ETV Bharat / entertainment

ਭੈਣ ਦੀ ਮੌਤ ਤੋਂ ਕੁਝ ਘੰਟਿਆਂ ਬਾਅਦ ਮਸ਼ਹੂਰ ਅਦਾਕਾਰਾ ਡੌਲੀ ਸੋਹੀ ਦਾ ਹੋਇਆ ਦੇਹਾਂਤ, ਸਰਵਾਈਕਲ ਕੈਂਸਰ ਤੋਂ ਪੀੜਤ ਸੀ ਅਦਾਕਾਰਾ

author img

By ETV Bharat Entertainment Team

Published : Mar 8, 2024, 12:11 PM IST

Dolly Sohi Passes Away: ਅਦਾਕਾਰਾ ਡੌਲੀ ਸੋਹੀ ਦਾ 8 ਮਾਰਚ ਨੂੰ ਸਰਵਾਈਕਲ ਕੈਂਸਰ ਨਾਲ ਲੜਨ ਤੋਂ ਬਾਅਦ ਮੁੰਬਈ ਵਿੱਚ ਦੇਹਾਂਤ ਹੋ ਗਿਆ। ਉਸ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਦੁਪਹਿਰ ਨੂੰ ਤੈਅ ਹੈ। ਡੌਲੀ ਦੀ ਮੌਤ ਉਸਦੀ ਭੈਣ ਅਮਨਦੀਪ ਸੋਹੀ ਦੇ ਦੇਹਾਂਤ ਤੋਂ ਕੁਝ ਘੰਟਿਆਂ ਬਾਅਦ ਹੋ ਗਈ।

Dolly Sohi Passes Away
Dolly Sohi Passes Away

ਮੁੰਬਈ: ਸ਼ੋਅ 'ਝਨਕ' ਵਿੱਚ ਸ੍ਰਿਸ਼ਟੀ ਮੁਖਰਜੀ ਦੀ ਭੂਮਿਕਾ ਲਈ ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਡੌਲੀ ਸੋਹੀ ਦਾ 48 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਸਨੇ ਹਾਲ ਹੀ ਵਿੱਚ ਸਿਹਤ ਸਮੱਸਿਆਵਾਂ ਖਾਸ ਕਰਕੇ ਸਰਵਾਈਕਲ ਕੈਂਸਰ ਕਾਰਨ ਜ਼ਿੰਦਗੀ ਨੂੰ ਅਲਵਿਦਾ ਬੋਲ ਦਿੱਤਾ।

ਡੌਲੀ ਦੀ ਭੈਣ ਅਮਨਦੀਪ ਸੋਹੀ ਜੋ ਕਿ ਇੱਕ ਅਦਾਕਾਰਾ ਹੈ, ਉਸ ਦਾ ਡੌਲੀ ਸੋਹੀ ਤੋਂ ਇੱਕ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ। 'ਬਤਮੀਜ਼ ਦਿਲ' ਵਿੱਚ ਆਪਣੀ ਭੂਮਿਕਾ ਲਈ ਜਾਣੀ ਜਾਂਦੀ ਅਮਨਦੀਪ ਪੀਲੀਆ ਨਾਲ ਜੂਝ ਰਹੀ ਸੀ।

ਡੌਲੀ ਦੇ ਪਰਿਵਾਰ ਨੇ ਸਵੇਰੇ ਉਸ ਦੇ ਦੇਹਾਂਤ ਦੀ ਪੁਸ਼ਟੀ ਕੀਤੀ, ਜਦੋਂ ਕਿ ਉਸ ਦੇ ਭਰਾ ਮਨੂ ਸੋਹੀ ਨੇ 7 ਮਾਰਚ ਨੂੰ ਅਮਨਦੀਪ ਦੀ ਮੌਤ ਦਾ ਖੁਲਾਸਾ ਕੀਤਾ ਸੀ। ਦੋਵੇਂ ਭੈਣਾਂ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਡੌਲੀ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਦੁਪਹਿਰ ਨੂੰ ਤੈਅ ਹੈ।

ਉਨ੍ਹਾਂ ਦੀ ਟੀਮ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ, "ਸਾਡੀ ਪਿਆਰੀ ਡੌਲੀ ਅੱਜ ਤੜਕੇ ਆਪਣੇ ਸਵਰਗੀ ਨਿਵਾਸ ਲਈ ਰਵਾਨਾ ਹੋ ਗਈ ਹੈ। ਅਸੀਂ ਇਸ ਘਾਟੇ ਨਾਲ ਸਦਮੇ ਵਿੱਚ ਹਾਂ। ਅੰਤਿਮ ਸੰਸਕਾਰ ਅੱਜ ਹੀ ਕੀਤੇ ਜਾਣਗੇ।" ਅੱਗੇ ਕਿਹਾ, "ਇਹ ਸੋਹੀ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ ਕਿਉਂਕਿ ਉਨ੍ਹਾਂ ਨੇ ਕੱਲ੍ਹ ਅਮਨਦੀਪ (ਅਦਾਕਾਰਾ ਡੌਲੀ ਦੀ ਛੋਟੀ ਭੈਣ) ਨੂੰ ਗੁਆ ਦਿੱਤਾ ਹੈ।"

ਉਲੇਖਯੋਗ ਹੈ ਕਿ ਡੌਲੀ ਇੱਕ ਸੋਸ਼ਲ ਮੀਡੀਆ ਉਪਭੋਗਤਾ ਸੀ, ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਇੰਸਟਾਗ੍ਰਾਮ 'ਤੇ ਅਪਡੇਟਸ ਸ਼ੇਅਰ ਕਰਦੀ ਸੀ। ਉਸਦੀਆਂ ਹਾਲੀਆ ਪੋਸਟਾਂ ਵਿੱਚੋਂ ਇੱਕ ਵਿੱਚ ਉਸਨੇ ਕੈਂਸਰ ਨਾਲ ਆਪਣੀ ਚੁਣੌਤੀਪੂਰਨ ਯਾਤਰਾ ਦੌਰਾਨ ਸਹਾਇਤਾ ਲਈ ਧੰਨਵਾਦ ਪ੍ਰਗਟ ਕੀਤਾ ਸੀ ਅਤੇ ਜੀਵਨ ਦੀ ਮਹੱਤਤਾ ਬਾਰੇ ਗੱਲ ਕੀਤੀ ਸੀ। ਡੌਲੀ ਦਾ ਵਿਆਹ ਅਵਨੀਤ ਧਨੋਵਾ ਨਾਲ ਹੋਇਆ ਸੀ, ਡੌਲੀ ਆਪਣੀ ਧੀ ਐਮਲੀ ਨੂੰ ਪਿੱਛੇ ਛੱਡ ਗਈ ਹੈ।

ਟੈਲੀਵਿਜ਼ਨ ਵਿੱਚ ਡੌਲੀ ਦੇ ਯੋਗਦਾਨ ਬਾਰੇ ਗੱਲ ਕਰੀਏ ਤਾਂ ਇਸ ਵਿੱਚ ਭਾਬੀ, ਕਲਸ਼, ਮੇਰੀ ਆਸ਼ਿਕੀ ਤੁਮ ਸੇ ਹੀ ਅਤੇ ਖੂਬ ਲਾਡੀ ਮਰਦਾਨੀ…ਝਾਂਸੀ ਕੀ ਰਾਣੀ ਵਰਗੀਆਂ ਸ਼ਾਨਦਾਰ ਭੂਮਿਕਾਵਾਂ ਸ਼ਾਮਲ ਹਨ। ਉਸ ਦੇ ਜਾਣ 'ਤੇ ਪ੍ਰਸ਼ੰਸਕਾਂ ਅਤੇ ਮਨੋਰੰਜਨ ਭਾਈਚਾਰੇ ਦੁਆਰਾ ਸੋਗ ਪ੍ਰਗਟ ਕੀਤਾ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.