ETV Bharat / education-and-career

ਚਾਰਟਰਡ ਅਕਾਊਂਟੈਂਟਸ ਫਾਊਂਡੇਸ਼ਨ ਦਸੰਬਰ ਪ੍ਰੀਖਿਆ ਦੇ ਨਤੀਜੇ ਅੱਜ, ਇਸ ਤਰ੍ਹਾਂ ਕਰ ਸਕੋਗੇ ਚੈੱਕ

author img

By ETV Bharat Features Team

Published : Feb 7, 2024, 11:05 AM IST

CA Foundation Result 2023: ਜਿਹੜੇ ਵਿਦਿਆਰਥੀ ICAI ਦੁਆਰਾ ਸਾਲ 2023 ਦੌਰਾਨ ਆਯੋਜਿਤ ਕੀਤੀ ਚਾਰਟਰਡ ਅਕਾਊਂਟੈਂਟਸ ਫਾਊਂਡੇਸ਼ਨ ਦਸੰਬਰ ਪ੍ਰੀਖਿਆ 'ਚ ਸ਼ਾਮਲ ਹੋਏ ਸੀ, ਉਹ ਆਪਣੇ ਨਤੀਜੇ ਜਲਦ ਹੀ ਦੇਖ ਸਕਣਗੇ। ਉਮੀਦਵਾਰਾਂ ਨੂੰ ਆਪਣੇ ਨਤੀਜੇ ਦੇਖਣ ਲਈ ਅਧਿਕਾਰਿਤ ਵੈੱਬਸਾਈਟ icai.nic.in 'ਤੇ ਜਾਣਾ ਹੋਵੇਗਾ।

CA Foundation Result 2023
CA Foundation Result 2023

ਹੈਦਰਾਬਾਦ: ਚਾਰਟਰਡ ਅਕਾਊਂਟੈਂਟਸ ਫਾਊਂਡੇਸ਼ਨ ਦਸੰਬਰ 2023 ਪ੍ਰੀਖਿਆ ਦੇ ਨਤੀਜੇ ਅੱਜ ਜਾਰੀ ਕਰ ਦਿੱਤੇ ਜਾਣਗੇ। ਨਤੀਜੇ ਐਲਾਨ ਕਰਨ ਨੂੰ ਲੈ ਕੇ ਸੰਸਥਾ ਦੁਆਰਾ ਅਧਿਕਾਰਿਤ ਤੌਰ 'ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜਿਹੜੇ ਵਿਦਿਆਰਥੀ ICAI ਦੁਆਰਾ ਦਸੰਬਰ 2023 ਮਹੀਨੇ ਦੇ ਦੌਰਾਨ ਆਯੋਜਿਤ ਕੀਤੀ ਚਾਰਟਰਡ ਅਕਾਊਂਟੈਂਟਸ ਫਾਊਂਡੇਸ਼ਨ ਪ੍ਰੀਖਿਆਵਾਂ 'ਚ ਸ਼ਾਮਲ ਹੋਏ ਸੀ, ਉਹ ਆਪਣੇ ਨਤੀਜੇ ਜਲਦ ਹੀ ਦੇਖ ਸਕਣਗੇ। ਵਿਦਿਆਰਥੀਆਂ ਨੂੰ ਆਪਣੇ ਨਤੀਜੇ ਦੇਖਣ ਲਈ ਅਧਿਕਾਰਿਤ ਵੈੱਬਸਾਈਟ icai.nic.in 'ਤੇ ਜਾਣਾ ਹੋਵੇਗਾ ਅਤੇ ਫਿਰ ਨਤੀਜਿਆਂ ਦੇ ਸੈਕਸ਼ਨ 'ਚ ਜਾਣਾ ਹੋਵੇਗਾ। ਇਸ ਤੋਂ ਬਾਅਦ ਵੱਖ-ਵੱਖ ਨਤੀਜਿਆ ਦੇ ਲਿੰਕਾਂ ਵਿੱਚੋਂ ਫਾਊਂਡੇਸ਼ਨ ਦਸੰਬਰ ਦੇ ਨਤੀਜੇ ਦੇ ਲਿੰਕ 'ਤੇ ਕਲਿੱਕ ਕਰਨਾ ਹੋਵੇਗਾ। ਫਿਰ ਨਵੇਂ ਪੇਜ਼ 'ਤੇ ਵਿਦਿਆਰਥੀਆਂ ਨੂੰ ਆਪਣਾ ਰੋਲ ਨੰਬਰ ਅਤੇ ਸਕ੍ਰੀਨ 'ਤੇ ਦਿੱਤੇ ਗਏ ਕੋਡ ਨੂੰ ਭਰ ਕੇ ਸਬਮਿਟ ਕਰਨਾ ਹੋਵੇਗਾ। ਇਸ ਤੋਂ ਬਅਦ ਵਿਦਿਆਰਥੀ ਆਪਣੇ ਨਤੀਜੇ ਅਤੇ ਵੱਖ-ਵੱਖ ਪੇਪਰਾਂ ਦੇ ਮਾਰਕ ਸਕ੍ਰੀਨ 'ਤੇ ਦੇਖ ਸਕਣਗੇ।

ਚਾਰਟਰਡ ਅਕਾਊਂਟੈਂਟਸ ਫਾਊਂਡੇਸ਼ਨ ਦਸੰਬਰ ਪ੍ਰੀਖਿਆ ਦੇ ਨਤੀਜਿਆਂ ਦਾ ਸਮੇਂ: ICAI ਨੇ CA Foundation ਦਸੰਬਰ 2023 ਪ੍ਰੀਖਿਆ ਦੇ ਨਤੀਜੇ ਐਲਾਨ ਕੀਤੇ ਜਾਣ ਦੇ ਸਮੇਂ ਦੀ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਹੈ। ਸਾਲ 2023 ਦੀਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਕੀਤੇ ਜਾਣ ਦੇ ਪੈਟਰਨ ਨੂੰ ਦੇਖੀਏ, ਤਾਂ ਸੰਸਥਾ ਦੁਆਰਾ ਨਤੀਜਿਆਂ ਦਾ ਐਲਾਨ ਅੱਜ ਸ਼ਾਮ ਤੱਕ ਕੀਤਾ ਜਾ ਸਕਦਾ ਹੈ। ਵਿਦਿਆਰਥੀ ਸਮੇਂ-ਸਮੇਂ 'ਤੇ ਅਧਿਕਾਰਿਤ ਵੈੱਬਸਾਈਟ ਚੈੱਕ ਕਰਦੇ ਰਹਿਣ।

CA Result Verification ਕਰਵਾਉਣ ਦਾ ਮੌਕਾ: ਇਸ ਤੋਂ ਇਲਾਵਾ, CA ਪ੍ਰੀਖਿਆ ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਸੰਸਥਾ ਤੁਹਾਨੂੰ ਇਸਨੂੰ ਮੁੜ ਵੈਰੀਫਾਈ ਕਰਵਾਉਣ ਦਾ ਮੌਕਾ ਵੀ ਦੇਵੇਗੀ। ਜੇਕਰ ਤੁਹਾਨੂੰ ਆਪਣਾ ਨਤੀਜਾ ਉਚਿਤ ਨਹੀਂ ਲੱਗਦਾ, ਤਾਂ ਤੁਸੀਂ ICAI ਨੂੰ ਆਪਣੇ CA ਨਤੀਜੇ ਨੂੰ ਵੈਰੀਫਾਈ ਕਰਵਾਉਣ ਲਈ ਅਪਲਾਈ ਕਰ ਸਕਦੇ ਹੋ। ਇਹ ਪ੍ਰਕਿਰਿਆ ਆਨਲਾਈਨ ਹੋਵੇਗੀ। ਇਸ ਦਾ ਲਿੰਕ ਨਤੀਜਾ ਆਉਣ ਤੋਂ ਬਾਅਦ ਹੀ icai.org 'ਤੇ ਐਕਟੀਵੇਟ ਹੋ ਜਾਵੇਗਾ।

CA ਫਾਊਂਡੇਸ਼ਨ 2023 ਦੀ ਪ੍ਰੀਖਿਆ: CA ਫਾਊਂਡੇਸ਼ਨ ਦੀ ਪ੍ਰੀਖਿਆ 31 ਦਸੰਬਰ ਤੋਂ 6 ਜਨਵਰੀ ਤੱਕ 290 ਪ੍ਰੀਖਿਆ ਕੇਂਦਰ 'ਚ ਆਫਲਾਈਨ ਮੋਡ ਰਾਹੀ ਆਯੋਜਿਤ ਕੀਤੀ ਗਈ ਸੀ। CA ਫਾਊਂਡੇਸ਼ਨ ਪ੍ਰੀਖਿਆ 'ਚ ਪਾਸ ਹੋਏ ਉਮੀਦਵਾਰ CA ਇੰਟਰ ਪ੍ਰੀਖਿਆ ਲਈ ਅਪਲਾਈ ਕਰਨ ਦੇ ਯੋਗ ਹੋਣਗੇ। ਸੀਏ ਫਾਊਂਡੇਸ਼ਨ ਦੀ ਪ੍ਰੀਖਿਆ ਕੁੱਲ ਚਾਰ ਪੇਪਰਾਂ 'ਚ ਆਯੋਜਿਤ ਕੀਤੀ ਗਈ ਸੀ, ਜਿਸ ਵਿੱਚ ਉਮੀਦਵਾਰਾਂ ਨੂੰ ਹਰੇਕ ਪੇਪਰ ਵਿੱਚ 40% ਅੰਕ ਅਤੇ ਕੁੱਲ ਮਿਲਾ ਕੇ 50% ਅੰਕਾਂ ਦੀ ਲੋੜ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.