ਨਾਨ-ਟੀਚਿੰਗ ਅਸਾਮੀਆਂ ਲਈ ਅਪਲਾਈ ਕਰਨ ਦਾ ਅੱਜ ਹੈ ਆਖਰੀ ਮੌਕਾ, ਆਫ਼ਲਾਈਨ ਵੀ ਭਰ ਸਕੋਗੇ ਫਾਰਮ

author img

By ETV Bharat Features Team

Published : Feb 5, 2024, 10:52 AM IST

BHU Recruitment 2024

BHU Recruitment 2024: ਬਨਾਰਸ ਹਿੰਦੂ ਯੂਨੀਵਰਸਿਟੀ ਨੇ ਕੁਝ ਸਮੇਂ ਪਹਿਲਾ ਨਾਨ-ਟੀਚਿੰਗ ਅਸਾਮੀਆਂ 'ਤੇ ਭਰਤੀਆ ਕੱਢੀਆ ਸੀ। ਇਨ੍ਹਾਂ ਭਰਤੀਆ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਸਾਹਮਣੇ ਆ ਗਈ ਹੈ।

ਹੈਦਰਾਬਾਦ: ਬਨਾਰਸ ਹਿੰਦੂ ਯੂਨੀਵਰਸਿਟੀ ਨੇ ਕੁਝ ਸਮੇਂ ਪਹਿਲਾ ਨਾਨ-ਟੀਚਿੰਗ ਅਸਾਮੀਆਂ ਲਈ ਭਰਤੀ ਕੱਢੀ ਸੀ। ਅੱਜ ਇਸ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ ਅਪਲਾਈ ਕਰਨ ਦੀ ਆਖਰੀ ਤਰੀਕ 22 ਜਨਵਰੀ ਸੀ, ਜਿਸਨੂੰ ਅੱਗੇ ਵਧਾ ਕੇ 5 ਫਰਵਰੀ 2024 ਕਰ ਦਿੱਤਾ ਗਿਆ ਸੀ। ਇਸ ਲਈ ਤੁਹਾਡੇ ਕੋਲ੍ਹ ਸਿਰਫ਼ ਅੱਜ ਦਾ ਆਖਰੀ ਮੌਕਾ ਹੈ। ਇਨ੍ਹਾਂ ਅਸਾਮੀਆਂ ਲਈ ਤੁਸੀਂ ਆਨਲਾਈਨ ਅਤੇ ਆਫਲਾਈਨ ਦੋਨੋ ਤਰੀਕਿਆਂ ਨਾਲ ਅਪਲਾਈ ਕਰ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਆਫਲਾਈਨ ਅਤੇ ਆਨਲਾਈਨ ਅਪਲਾਈ ਕਰਨ ਦੀਆਂ ਆਖਰੀ ਤਰੀਕਾਂ ਅਲੱਗ-ਅਲੱਗ ਹਨ।

ਦੋ ਤਰੀਕਿਆਂ ਨਾਲ ਕਰ ਸਕਦੇ ਹੋ ਅਪਲਾਈ: ਇਨ੍ਹਾਂ ਅਸਾਮੀਆਂ ਲਈ ਆਨਲਾਈਨ ਅਤੇ ਆਫਲਾਈਨ ਦੋਨੋ ਤਰ੍ਹਾਂ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ। ਆਨਲਾਈਨ ਅਪਲਾਈ ਕਰਨ ਦੀ ਆਖਰੀ ਤਰੀਕ ਅੱਜ ਦੀ ਹੈ। ਅੱਜ ਤੁਸੀਂ ਸ਼ਾਮ 5 ਵਜੇ ਤੋਂ ਬਾਅਦ ਫਾਰਮ ਨਹੀਂ ਭਰ ਸਕੋਗੇ ਅਤੇ ਆਫਲਾਈਨ ਅਪਲਾਈ ਕਰਨ ਦੀ ਆਖਰੀ ਤਰੀਕ 10 ਫਰਵਰੀ 2024 ਹੈ।

ਨਾਨ-ਟੀਚਿੰਗ ਅਸਾਮੀਆਂ ਲਈ ਇੰਨੇ ਲੋਕਾਂ ਦੀ ਹੋਵੇਗੀ ਭਰਤੀ: ਇਸ ਭਰਤੀ ਡਰਾਈਵ ਦੇ ਰਾਹੀ ਕੁੱਲ 258 ਨਾਨ-ਟੀਚਿੰਗ ਅਸਾਮੀਆਂ ਲਈ ਉਮੀਦਵਾਰਾਂ ਦੀ ਭਰਤੀ ਹੋਵੇਗੀ। ਇਹ ਅਸਾਮੀਆਂ ਗਰੁੱਪ-ਏ ਅਤੇ ਬੀ ਲਈ ਹਨ। ਆਨਲਾਈਨ ਅਪਲਾਈ ਕਰਨ ਲਈ ਤੁਸੀਂ bhu.ac.in 'ਤੇ ਜਾ ਸਕਦੇ ਹੋ।

ਅਪਲਾਈ ਕਰਨ ਲਈ ਦੇਣੀ ਪਵੇਗੀ ਇੰਨੀ ਫੀਸ: ਗਰੁੱਪ-ਏ ਅਸਾਮੀਆਂ ਲਈ ਅਪਲਾਈ ਕਰਨ 'ਤੇ 1,000 ਰੁਪਏ ਦੀ ਫੀਸ ਅਤੇ ਗਰੁੱਪ-ਬੀ ਲਈ 500 ਰੁਪਏ ਫੀਸ ਦੇਣੀ ਪਵੇਗੀ। SC, ST, PAWD ਅਤੇ ਮਹਿਲਾ ਉਮੀਦਵਾਰਾਂ ਨੂੰ ਫੀਸ ਨਹੀਂ ਦੇਣੀ ਪਵੇਗੀ।

ਆਫਲਾਈਨ ਫਾਰਮ ਭੇਜਣ ਦਾ ਪਤਾ: ਜੇਕਰ ਤੁਸੀਂ ਆਫਲਾਈਨ ਫਾਰਮ ਭੇਜਦੇ ਹੋ, ਤਾਂ ਇਸ ਲਈ ਪਤਾ ਰਜਿਸਟਰਾਰ ਦਫ਼ਤਰ, Recruitment and Assessment Cell, ਹੋਲਕਰ ਹਾਊਸ, ਬੀ.ਐਚ.ਯੂ., ਵਾਰਾਣਸੀ, ਯੂ.ਪੀ - 221005 ਹੈ। ਐਪਲੀਕੇਸ਼ਨ ਦੇ ਨਾਲ ਸਾਰੇ ਦਸਤਾਵੇਜ਼ ਜ਼ਰੂਰ ਲਗਾ ਦਿਓ। ਚੋਣ ਪ੍ਰੀਖਿਆ ਦੇ ਕਈ ਪੜਾਵਾਂ ਤੋਂ ਬਾਅਦ ਕੀਤੀ ਜਾਵੇਗੀ, ਜਿਸ ਬਾਰੇ ਜ਼ਿਆਦਾ ਜਾਣਕਾਰੀ ਪਾਉਣ ਲਈ ਤੁਸੀਂ ਅਧਿਕਾਰਿਤ ਵੈੱਬਸਾਈਟ 'ਤੇ ਜਾ ਸਕਦੇ ਹੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.