CA ਫਾਊਂਡੇਸ਼ਨ ਪ੍ਰੀਖਿਆ ਦੇ ਨਤੀਜੇ ਇਸ ਦਿਨ ਐਲਾਨੇ ਜਾਣਗੇ, ਡੇਟ ਕਰ ਲਓ ਨੋਟ

author img

By ETV Bharat Features Team

Published : Feb 4, 2024, 11:02 AM IST

CA Foundation Result 2023

CA Foundation Result 2023: CA ਫਾਊਂਡੇਸ਼ਨ ਦੇ ਨਤੀਜਿਆ ਦਾ ਜਲਦ ਹੀ ਐਲਾਨ ਕੀਤਾ ਜਾ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ 7 ਫਰਵਰੀ ਨੂੰ CA ਫਾਊਂਡੇਸ਼ਨ ਦੇ ਨਤੀਜੇ ਜਾਰੀ ਕਰ ਦਿੱਤੇ ਜਾਣਗੇ। ਇਸ ਲਈ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੋਰਟਲ 'ਤੇ ਜਾ ਕੇ ਤਾਜ਼ਾ ਅਪਡੇਟ ਚੈੱਕ ਕਰਦੇ ਰਹਿਣ।

ਹੈਦਰਾਬਾਦ: ਜਿਨ੍ਹਾਂ ਨੇ ਸੀਏ ਫਾਊਂਡੇਸ਼ਨ ਦਸੰਬਰ ਦੀ ਪ੍ਰੀਖਿਆ 'ਚ ਭਾਗ ਲਿਆ ਸੀ, ਉਨ੍ਹਾਂ ਉਮੀਦਵਾਰਾਂ ਲਈ ਵਧੀਆ ਖਬਰ ਸਾਹਮਣੇ ਆ ਰਹੀ ਹੈ। ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ (ICAI) ਨੇ CA ਫਾਊਂਡੇਸ਼ਨ ਦਸੰਬਰ ਦੀ ਪ੍ਰੀਖਿਆ ਦੇ ਨਤੀਜੇ ਜਾਰੀ ਕਰਨ ਦੀ ਮਿਤੀ ਦਾ ਐਲਾਨ ਕਰ ਦਿੱਤਾ ਹੈ। ICAI ਵੱਲੋ ਐਲਾਨ ਕੀਤਾ ਗਿਆ ਹੈ ਕਿ CA ਫਾਊਂਡੇਸ਼ਨ ਨਤੀਜੇ 7 ਫਰਵਰੀ 2024 ਨੂੰ ਜਾਰੀ ਕਰ ਦਿੱਤੇ ਜਾਣਗੇ। ਨਤੀਜੇ ਜਾਰੀ ਹੋਣ ਤੋਂ ਬਾਅਦ ਉਮੀਦਵਾਰ ਇਸਨੂੰ ਅਧਿਕਾਰਿਤ ਵੈੱਬਸਾਈਟ icai.org 'ਤੇ ਚੈੱਕ ਕਰ ਸਕਦੇ ਹਨ। CA ਫਾਊਂਡੇਸ਼ਨ ਨਤੀਜੇ ਦੇਖਣ ਲਈ ਉਮੀਦਵਾਰਾਂ ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਦੌਰਾਨ ਦਾਖਲ ਕੀਤੇ ਐਪਲੀਕੇਸ਼ਨ ਨੰਬਰ ਅਤੇ ਪਾਸਵਰਡ ਦੇ ਨਾਲ ਲੌਗਇਨ ਵੇਰਵੇ ਦੀ ਲੋੜ ਹੋਵੇਗੀ। ਇਸ ਤੋਂ ਬਾਅਦ ਨਤੀਜਾ ਉਨ੍ਹਾਂ ਦੀ ਸਕ੍ਰੀਨ 'ਤੇ ਨਜ਼ਰ ਆ ਜਾਵੇਗਾ।

CA ਫਾਊਂਡੇਸ਼ਨ ਪ੍ਰੀਖਿਆ ਦਾ ਨਤੀਜਾ ਦੇਖਣ ਲਈ ਫਾਲੋ ਕਰੋ ਇਹ ਸਟੈਪਸ: CA ਫਾਊਂਡੇਸ਼ਨ ਪ੍ਰੀਖਿਆ ਦੇ ਨਤੀਜੇ ਦੇਖਣ ਲਈ ਸਭ ਤੋਂ ਪਹਿਲਾ ਉਮੀਦਵਾਰਾਂ ਨੂੰ ICAI ਦੀ ਅਧਿਕਾਰਿਤ ਵੈੱਬਸਾਈਟ https://icai.nic.in/ 'ਤੇ ਜਾਣਾ ਹੋਵੇਗਾ। ਹੁਣ ਇਸ ਲਿੰਕ 'ਤੇ ਕਲਿੱਕ ਕਰੋ, ਜਿਸ 'ਚ ਲਿਖਿਆ ਹੈ, CA ਫਾਊਂਡੇਸ਼ਨ: ਦਸੰਬਰ 2023 ਨਤੀਜੇ। ਇਸ ਤੋਂ ਬਾਅਦ ਤੁਹਾਨੂੰ ਆਪਣਾ 6 ਅੱਖਰਾਂ ਦਾ ਰੋਲ ਨੰਬਰ ਅਤੇ ਪਿੰਨ ਨੰਬਰ ਜਾਂ ICAI ਰਜਿਸਟ੍ਰੇਸ਼ਨ ਨੰਬਰ ਦਰਜ ਕਰਨਾ ਹੋਵੇਗਾ। ਫਿਰ ਤੁਹਾਡਾ CA ਫਾਊਂਡੇਸ਼ਨ ਨਤੀਜਾ 2023 ਸਕ੍ਰੀਨ 'ਤੇ ਨਜ਼ਰ ਆ ਜਾਵੇਗਾ ਅਤੇ ਇਸਨੂੰ ਡਾਊਨਲੋਡ ਕਰ ਲਓ।

CA Result Verification ਕਰਵਾਉਣ ਦਾ ਮੌਕਾ: CA ਪ੍ਰੀਖਿਆ ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਸੰਸਥਾ ਤੁਹਾਨੂੰ ਇਸਨੂੰ ਮੁੜ ਵੈਰੀਫਾਈ ਕਰਵਾਉਣ ਦਾ ਮੌਕਾ ਵੀ ਦੇਵੇਗੀ। ਜੇਕਰ ਤੁਹਾਨੂੰ ਆਪਣਾ ਨਤੀਜਾ ਉਚਿਤ ਨਹੀਂ ਲੱਗਦਾ, ਤਾਂ ਤੁਸੀਂ ICAI ਨੂੰ ਆਪਣੇ CA ਨਤੀਜੇ ਨੂੰ ਵੈਰੀਫਾਈ ਕਰਵਾਉਣ ਲਈ ਅਪਲਾਈ ਕਰ ਸਕਦੇ ਹੋ। ਇਹ ਪ੍ਰਕਿਰਿਆ ਸਿਰਫ ਆਨਲਾਈਨ ਹੀ ਹੋਵੇਗੀ। ਇਸ ਦਾ ਲਿੰਕ ਨਤੀਜਾ ਆਉਣ ਤੋਂ ਬਾਅਦ ਹੀ icai.org 'ਤੇ ਐਕਟੀਵੇਟ ਹੋ ਜਾਵੇਗਾ।

ਕਦੋ ਹੋਈ ਸੀ CA ਫਾਊਂਡੇਸ਼ਨ 2023 ਦੀ ਪ੍ਰੀਖਿਆ?: CA ਫਾਊਂਡੇਸ਼ਨ ਦੀ ਪ੍ਰੀਖਿਆ 31 ਦਸੰਬਰ ਤੋਂ 6 ਜਨਵਰੀ ਤੱਕ ਦੇਸ਼ਭਰ 'ਚ ਕਰੀਬ 290 ਪ੍ਰੀਖਿਆ ਕੇਂਦਰ 'ਤੇ ਆਫਲਾਈਨ ਮੋਡ 'ਚ ਆਯੋਜਿਤ ਕੀਤੀ ਗਈ ਸੀ। CA ਫਾਊਂਡੇਸ਼ਨ ਪ੍ਰੀਖਿਆ 'ਚ ਸਫ਼ਲ ਉਮੀਦਵਾਰ CA ਇੰਟਰ ਪ੍ਰੀਖਿਆ ਲਈ ਅਪਲਾਈ ਕਰਨ ਦੇ ਯੋਗ ਹੋਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸੀਏ ਫਾਊਂਡੇਸ਼ਨ ਦੀ ਪ੍ਰੀਖਿਆ ਕੁੱਲ ਚਾਰ ਪੇਪਰਾਂ 'ਚ ਆਯੋਜਿਤ ਕੀਤੀ ਗਈ ਸੀ, ਜਿਸ ਵਿੱਚ ਉਮੀਦਵਾਰਾਂ ਨੂੰ ਹਰੇਕ ਪੇਪਰ ਵਿੱਚ 40% ਅੰਕ ਅਤੇ ਕੁੱਲ ਮਿਲਾ ਕੇ 50% ਅੰਕਾਂ ਦੀ ਲੋੜ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.