NEET MDS ਪ੍ਰੀਖਿਆ 2024 ਲਈ ਰਜਿਸਟਰੇਸ਼ਨ ਸ਼ੁਰੂ, ਅਪਲਾਈ ਕਰਨ ਲਈ ਭਰਨੀ ਪਵੇਗੀ ਇਨ੍ਹੀ ਫੀਸ

author img

By ETV Bharat Features Team

Published : Jan 31, 2024, 11:03 AM IST

NEET MDS 2024 Registration

NEET MDS 2024 Registration: ਨੈਸ਼ਨਲ ਬੋਰਡ ਆਫ਼ ਐਡਮਿਸ਼ਨਸ ਇਨ ਮੈਡੀਕਲ ਸਾਇੰਸਜ਼ ਨੇ NEET MDS ਪ੍ਰੀਖਿਆ 2024 ਲਈ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੇ ਹਨ।

ਹੈਦਰਾਬਾਦ: National Eligibility cum Entrance Test for Masters of Dental Surgery ਪ੍ਰੀਖਿਆ 2024 ਲਈ ਰਜਿਸਟਰੇਸ਼ਨ ਸ਼ੁਰੂ ਹੋ ਗਏ ਹਨ। ਜਿਹੜੇ ਉਮੀਦਵਾਰ ਕੰਪਿਊਟਰ 'ਤੇ ਆਧਾਰਿਤ ਪ੍ਰੀਖਿਆ ਲਈ ਅਪਲਾਈ ਕਰਨ 'ਚ ਦਿਲਚਸਪੀ ਰੱਖਦੇ ਹਨ, ਉਹ NBEMS ਦੀ ਅਧਿਕਾਰਿਤ ਵੈੱਬਸਾਈਟ 'ਤੇ ਜਾ ਕੇ ਫਾਰਮ ਭਰ ਸਕਦੇ ਹਨ। ਫਾਰਮ ਭਰਨ ਤੋਂ ਪਹਿਲਾ ਇਸ ਪ੍ਰੀਖਿਆ ਦੇ ਰਜਿਸਟਰੇਸ਼ਨ ਦੀ ਆਖਰੀ ਤਰੀਕ ਬਾਰੇ ਜ਼ਰੂਰ ਜਾਣ ਲਓ।

NEET MDS ਪ੍ਰੀਖਿਆ ਦੇ ਰਜਿਸਟਰੇਸ਼ਨ ਦੀ ਆਖਰੀ ਤਰੀਕ: NEET MDS ਪ੍ਰੀਖਿਆ ਲਈ ਰਜਿਸਟਰੇਸ਼ਨ 30 ਜਨਵਰੀ ਤੋਂ ਸ਼ੁਰੂ ਹੋਏ ਹਨ ਅਤੇ ਅਪਲਾਈ ਕਰਨ ਦੀ ਆਖਰੀ ਤਰੀਕ 19 ਫਰਵਰੀ 2024 ਹੈ। ਇਸ ਪ੍ਰੀਖਿਆ ਦਾ ਆਯੋਜਨ ਦੇਸ਼ ਦੇ ਕਈ ਕੇਦਰਾਂ 'ਤੇ 18 ਮਾਰਚ 2024 ਦੇ ਦਿਨ ਕੀਤਾ ਜਾਵੇਗਾ। NEET MDS ਪ੍ਰੀਖਿਆ ਲਈ ਹਾਲ ਟਿਕਟ 13 ਮਾਰਚ ਦੇ ਦਿਨ ਜਾਰੀ ਹੋਣਗੇ ਅਤੇ ਇਸ ਪ੍ਰੀਖਿਆ ਦੇ ਨਤੀਜੇ 18 ਅਪ੍ਰੈਲ ਨੂੰ ਜਾਰੀ ਕੀਤੇ ਜਾਣਗੇ।

NEET MDS ਪ੍ਰੀਖਿਆ ਲਈ ਫੀਸ: NEET MDS ਪ੍ਰੀਖਿਆ ਅਪਲਾਈ ਕਰਨ ਲਈ ਜਨਰਲ, ਓਬੀਸੀ ਅਤੇ ਈਡਬਲਯੂਐਸ ਸ਼੍ਰੇਣੀ ਦੇ ਉਮੀਦਵਾਰਾਂ ਨੂੰ 3,500 ਰੁਪਏ ਦੇਣੇ ਹੋਣਗੇ, ਦੂਜੇ ਪਾਸੇ SC, ST, PwBD ਸ਼੍ਰੈਣੀ ਵਾਲੇ ਲੋਕਾਂ ਨੂੰ 2,500 ਰੁਪਏ ਅਦਾ ਕਰਨੇ ਪੈਣਗੇ। ਇਸ ਪ੍ਰੀਖਿਆ 'ਚ MCQ ਪ੍ਰਸ਼ਨ ਆਉਣਗੇ। ਕੁੱਲ 240 ਪ੍ਰਸ਼ਨ ਹੋਣਗੇ, ਜਿਨ੍ਹਾਂ ਦੇ ਚਾਰ ਆਪਸ਼ਨ ਦਿੱਤੇ ਜਾਣਗੇ।

NBEMS ਦਾ ਹੈਲਪਲਾਈਨ ਨੰਬਰ: ਜੇਕਰ ਤੁਹਾਨੂੰ ਕੋਈ ਸਮੱਸਿਆ ਆਉਦੀ ਹੈ, ਤਾਂ ਤੁਸੀਂ NBEMS ਦੇ ਹੈਲਪਲਾਈਨ ਨੰਬਰ 7996165333 'ਤੇ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਮੇਲ ਰਾਹੀ ਵੀ ਆਪਣੀ ਪਰੇਸ਼ਾਨੀ ਦੱਸ ਸਕਦੇ ਹੋ। ਇਸ ਲਈ ਤੁਹਾਨੂੰ ਵੈੱਬ ਪੋਰਟਲ 'ਤੇ ਜਾਣਾ ਹੋਵੇਗਾ। ਅਜਿਹਾ ਕਰਨ ਲਈ natboard.edu.in 'ਤੇ ਜਾਓ। ਇੱਥੋ ਤੁਸੀ ਡਿਟੇਲ, ਅਪਡੇਟ ਅਤੇ ਅੱਗੇ ਦੇ ਪ੍ਰੋਸੈਸ ਬਾਰੇ ਜਾਣਕਾਰੀ ਪਾ ਸਕਦੇ ਹੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.