ETV Bharat / education-and-career

JEE ਮੇਨ ਅਪ੍ਰੈਲ ਸੈਸ਼ਨ ਦੇ ਨਤੀਜਿਆਂ ਦਾ ਹੋਇਆ ਐਲਾਨ, ਟਾਪਰਾਂ ਦੀ ਲਿਸਟ ਵੀ ਆਈ ਸਾਹਮਣੇ - JEE Main 2024 Result

author img

By ETV Bharat Punjabi Team

Published : Apr 25, 2024, 12:54 PM IST

JEE Main 2024 Result
JEE Main 2024 Result

JEE Main 2024 Result: NTA ਨੇ ਅਪ੍ਰੈਲ 'ਚ ਆਯੋਜਿਤ ਕੀਤੇ ਜਾਣ ਵਾਲੀ ਪ੍ਰੀਖਿਆ JEE ਮੇਨ ਸੈਸ਼ਨ 2 ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਏਜੰਸੀ ਨੇ ਇਸ ਪ੍ਰੀਖਿਆ 'ਚ ਸ਼ਾਮਲ ਹੋਣ ਵਾਲੇ 12 ਲੱਖ ਤੋਂ ਜ਼ਿਆਦਾ ਉਮੀਦਵਾਰਾਂ ਦੇ ਸਕੋਰ ਅਤੇ ਰੈਂਕ ਕਾਰਡ ਡਾਊਨਲੋਡ ਕਰਨ ਲਈ ਲਿੰਕ ਪ੍ਰੀਖਿਆ ਪੋਰਟਲ jeemain.nta.ac.in 'ਤੇ ਐਕਟਿਵ ਕਰ ਦਿੱਤੇ ਹਨ।

ਹੈਦਰਾਬਾਦ: NTA ਨੇ ਸੰਯੁਕਤ ਦਾਖਲਾ ਪ੍ਰੀਖਿਆ ਦੇ ਅਪ੍ਰੈਲ 'ਚ ਆਯੋਜਿਤ ਦੂਜੇ ਸੈਸ਼ਨ ਦੇ ਨਤੀਜੇ ਐਲਾਨ ਕਰ ਦਿੱਤੇ ਹਨ। ਇਸਦੇ ਨਾਲ ਹੀ, NTA ਨੇ ਅਪ੍ਰੈਲ ਸੈਸ਼ਨ ਲਈ ਰਜਿਸਟਰ 12 ਲੱਖ ਤੋਂ ਜ਼ਿਆਦਾ ਉਮੀਦਵਾਰਾਂ ਦੇ ਸਕੋਰ ਅਤੇ ਰੈਂਕ ਕਾਰਡ ਡਾਉਨਲੋਡ ਕਰਨ ਲਈ ਪ੍ਰੀਖਿਆ ਪੋਰਟਲ jeemain.nta.ac.in 'ਤੇ ਐਕਟਿਵ ਕਰ ਦਿੱਤੇ ਹਨ। ਜਿਹੜੇ ਉਮੀਦਵਾਰ 4,5,6,8 ਅਤੇ 9 ਅਪ੍ਰੈਲ ਨੂੰ ਆਯੋਜਿਤ JEE ਮੇਨ ਸੈਸ਼ਨ 2 'ਚ ਸ਼ਾਮਲ ਹੋਏ ਸੀ, ਉਹ ਆਪਣਾ ਸਕੋਰ ਅਤੇ ਰੈਂਕ ਕਾਰਡ ਪ੍ਰੀਖਿਆ ਪੋਰਟਲ 'ਤੇ ਐਕਟਿਵ ਲਿੰਕ ਤੋਂ ਡਾਊਨਲੋਡ ਕਰ ਸਕਦੇ ਹਨ। ਇਸ ਲਈ ਵਿਦਿਆਰਥੀਆਂ ਨੂੰ ਨਤੀਜਿਆਂ ਵਾਲੇ ਪੇਜ਼ 'ਤੇ ਆਪਣੇ ਐਪਲੀਕੇਸ਼ਨ ਨੰਬਰ ਜਾਂ ਜਨਮ ਦੀ ਤਰੀਕ ਭਰ ਕੇ ਲੌਗਇਨ ਕਰਨਾ ਹੋਵੇਗਾ।

JEE ਮੇਨ ਸੈਸ਼ਨ 2 ਦੇ ਟਾਪਰਾਂ ਦੀ ਸੂਚੀ: NTA ਨੇ JEE ਮੇਨ ਸੈਸ਼ਨ 2 'ਚ ਸ਼ਾਮਲ ਹੋਣ ਵਾਲੇ 10 ਲੱਖ ਉਮੀਦਵਾਰਾਂ 'ਚੋ ਪੂਰੇ ਅੰਕ ਹਾਸਿਲ ਕਰਨ ਵਾਲੇ 56 ਉਮੀਦਵਾਰਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਇਨ੍ਹਾਂ 'ਚ ਕੁਝ ਨਾਮ ਹੇਠ ਲਿਖੇ ਅਨੁਸਾਰ ਹਨ:-

  1. ਗਜਾਰੇ ਨੀਲਕ੍ਰਿਸ਼ਨ ਨਿਰਮਲ ਕੁਮਾਰ (ਮਹਾਰਾਸ਼ਟਰ)
  2. ਦਕਸ਼ੀਸ਼ ਸੰਜੇ ਮਿਸ਼ਰਾ (ਮਹਾਰਾਸ਼ਟਰ)
  3. ਆਰਵ ਭੱਟ (ਹਰਿਆਣਾ)
  4. ਆਦਿਤਿਆ ਕੁਮਾਰ (ਰਾਜਸਥਾਨ)
  5. ਹੁੰਡੇਕਰ ਵਿਦਿਤ (ਤੇਲੰਗਾਨਾ)

ਹੋਰ ਨਾਮਾਂ ਬਾਰੇ ਜਾਣਨ ਲਈ ਤੁਸੀਂ ਹੇਠਾਂ ਦਿੱਤੇ ਟਾਪਰਾਂ ਦੀ ਲਿਸਟ ਚੈੱਕ ਕਰ ਸਕਦੇ ਹੋ।

ਜੇਕਰ ਰਾਜ 'ਚ ਟਾਪ ਆਏ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ, ਤਾਂ 56 'ਚੋ ਕੁੱਲ 15 ਉਮੀਦਵਾਰ ਤੇਲੰਗਾਨਾ ਰਾਜ ਤੋਂ ਹਨ, ਦਿੱਲੀ ਤੋਂ 6 ਵਿਦਿਆਰਥੀਆਂ ਨੇ 100 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ, ਜਦਕਿ ਉੱਤਰ ਪ੍ਰਦੇਸ਼ ਦੇ ਸਿਰਫ਼ ਇੱਕ ਵਿਦਿਆਰਥੀ ਹਿਮਾਂਸ਼ੂ ਯਾਦਵ ਨੇ 100 ਫੀਸਦੀ ਅੰਕ ਹਾਸਿਲ ਕੀਤੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.