ETV Bharat / education-and-career

ਕੱਲ੍ਹ ਖੁੱਲ੍ਹੇਗੀ NEET UG ਐਪਲੀਕੇਸ਼ਨ ਸੁਧਾਰ ਵਿੰਡੋ, ਇਸ ਦਿਨ ਤੱਕ ਕਰ ਸਕੋਗੇ ਸੋਧ, ਜਾਣੋ ਪ੍ਰੀਖਿਆ ਦੀ ਮਿਤੀ

author img

By ETV Bharat Features Team

Published : Mar 17, 2024, 2:06 PM IST

NEET UG 2024: NEET UG 2024 ਐਪਲੀਕੇਸ਼ਨ ਪ੍ਰੀਕਿਰੀਆ 'ਚ ਸੁਧਾਰ ਕਰਨ ਲਈ NTA ਵੱਲੋ ਕੱਲ੍ਹ ਸੁਧਾਰ ਵਿੰਡੋ ਖੋਲ੍ਹ ਦਿੱਤੀ ਜਾਵੇਗੀ, ਜੋ ਕਿ 20 ਮਾਰਚ 2024 ਰਾਤ 11:50 ਮਿੰਟ ਤੱਕ ਖੁੱਲ੍ਹੀ ਰਹੇਗੀ। ਜਿਹੜੇ ਉਮੀਦਵਾਰਾਂ ਤੋਂ ਫਾਰਮ ਭਰਦੇ ਸਮੇਂ ਕੋਈ ਗਲਤੀ ਹੋ ਗਈ ਹੈ, ਉਹ ਇਨ੍ਹਾਂ ਤਰੀਕਾਂ ਦੇ ਦੌਰਾਨ ਆਨਲਾਈਨ ਫਾਰਮ 'ਚ ਸੁਧਾਰ ਕਰ ਸਕਦੇ ਹਨ।

NEET UG 2024
NEET UG 2024

ਹੈਦਰਾਬਾਦ: NEET UG 2024 ਪ੍ਰੀਖਿਆ ਲਈ ਅਪਲਾਈ ਕਰਨ ਦੀ ਆਖਰੀ ਤਰੀਕ 16 ਮਾਰਚ 2024 ਸੀ। ਜਿਹੜੇ ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ ਅਤੇ ਐਪਲੀਕੇਸ਼ਨ ਫਾਰਮ ਭਰਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਗਲਤੀ ਹੋ ਗਈ ਹੈ, ਤਾਂ ਉਨ੍ਹਾਂ ਲਈ ਜ਼ਰੂਰੀ ਖਬਰ ਹੈ। NTA ਵੱਲੋ NEET UG 2024 ਦੀ ਪ੍ਰੀਖਿਆ ਲਈ ਅਪਲਾਈ ਕੀਤੇ ਗਏ ਫਾਰਮਾਂ 'ਚ ਸੁਧਾਰ ਕਰਨ ਲਈ ਸੁਧਾਰ ਵਿੰਡੋ ਕੱਲ੍ਹ ਖੁੱਲ੍ਹ ਜਾਵੇਗੀ। ਇਸ ਲਈ ਵਿਦਿਆਰਥੀ ਕੱਲ੍ਹ ਤੋਂ ਆਨਲਾਈਨ ਅਧਿਕਾਰਿਤ ਵੈੱਬਸਾਈਟ exams.nta.ac.in/NEET 'ਤੇ ਜਾ ਕੇ ਫਾਰਮ 'ਚ ਸੁਧਾਰ ਕਰ ਸਕਦੇ ਹਨ।

ਇਸ ਤਰੀਕੇ ਨਾਲ ਕਰੋ ਫਾਰਮ 'ਚ ਸੁਧਾਰ: ਫਾਰਮ 'ਚ ਸੁਧਾਰ ਕਰਨ ਲਈ ਸਭ ਤੋਂ ਪਹਿਲਾ ਅਧਿਕਾਰਿਤ ਵੈੱਬਸਾਈਟ exams.nta.ac.in/NEET 'ਤੇ ਜਾਓ। ਇਸ ਤੋਂ ਬਾਅਦ ਸੁਧਾਰ ਵਿੰਡੋ ਲਿੰਕ 'ਤੇ ਕਲਿੱਕ ਕਰੋ। ਹੁਣ ਲੌਗਇਨ ਕਰੋ ਅਤੇ ਫਾਰਮ 'ਚ ਜਿੱਥੇ ਗਲਤੀ ਹੋਈ ਹੈ, ਉਸ 'ਚ ਸੁਧਾਰ ਕਰੋ। ਇਸ ਤੋਂ ਬਾਅਦ ਸੁਧਾਰ ਚਾਰਜ਼ ਦੀ ਫੀਸ ਜਮ੍ਹਾਂ ਕਰੋ ਅਤੇ ਫਾਰਮ ਨੂੰ ਸਬਮਿਟ ਕਰ ਦਿਓ। ਉਮੀਦਵਾਰ ਇਸ ਗੱਲ੍ਹ ਦਾ ਧਿਆਨ ਰੱਖਣ ਕਿ ਗਲਤੀਆਂ 'ਚ ਸੁਧਾਰ ਕਰਨ ਦੇ ਨਾਲ ਫੀਸ ਜ਼ਰੂਰ ਜਮ੍ਹਾਂ ਕਰਵਾਓ। ਜੇਕਰ ਤੁਸੀਂ ਫੀਸ ਜਮ੍ਹਾਂ ਨਹੀਂ ਕਰਵਾਉਦੇ, ਤਾਂ ਤੁਹਾਡੇ ਫਾਰਮ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ ਲਈ ਫੀਸ ਆਨਲਾਈਨ ਜਮ੍ਹਾਂ ਕੀਤੀ ਜਾ ਸਕਦੀ ਹੈ।

20 ਮਾਰਚ ਤੱਕ ਕਰ ਸਕੋਗੇ ਸੁਧਾਰ: NEET UG 2024 ਦੀ ਪ੍ਰੀਖਿਆ ਲਈ ਅਪਲਾਈ ਕੀਤੇ ਗਏ ਫਾਰਮ 'ਚ ਸੁਧਾਰ ਕਰਨ ਲਈ ਕੱਲ੍ਹ ਸੁਧਾਰ ਵਿੰਡੋ ਖੋਲ੍ਹ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਤੁਸੀਂ 20 ਮਾਰਚ ਰਾਤ 11:50 ਮਿੰਟ ਤੱਕ ਫਾਰਮ 'ਚ ਸੁਧਾਰ ਕਰ ਸਕੋਗੇ। ਇਸ ਤੋਂ ਬਾਅਦ ਸੁਧਾਰ ਵਿੰਡੋ ਬੰਦ ਕਰ ਦਿੱਤੀ ਜਾਵੇਗੀ।

5 ਮਈ ਨੂੰ ਹੋਵੇਗੀ ਪ੍ਰੀਖਿਆ: NTA ਵੱਲੋ NEET UG 2024 ਦੀ ਪ੍ਰੀਖਿਆ ਦਾ ਆਯੋਜਨ ਦੇਸ਼ਭਰ 'ਚ ਨਿਰਧਾਰਿਤ ਪ੍ਰੀਖਿਆ ਕੇਂਦਰਾਂ 'ਤੇ 5 ਮਈ ਨੂੰ ਕਰਵਾਇਆ ਜਾਵੇਗਾ। ਯੂਜੀਸੀ ਸਕੱਤਰ ਦੀ ਜਾਣਕਾਰੀ ਅਨੁਸਾਰ, NEET UG 2024 ਦੀ ਪ੍ਰੀਖਿਆ ਨਿਰਧਾਰਿਤ ਤਰੀਕ 'ਤੇ ਹੀ ਆਯੋਜਿਤ ਕੀਤੀ ਜਾਵੇਗੀ। ਲੋਕਸਭਾ ਚੋਣਾਂ ਦੇ ਚਲਦਿਆਂ ਇਸ ਪ੍ਰੀਖਿਆ ਦੀ ਤਰੀਕ 'ਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.