ETV Bharat / education-and-career

12ਵੀਂ ਤੋਂ ਬਾਅਦ ਵਿਦੇਸ਼ ਜਾ ਕੇ ਬਣਾਉਣਾ ਚਾਹੁੰਦੇ ਹੋ ਕਰੀਅਰ, ਤਾਂ ਇੱਥੇ ਦੇਖੋ ਕਿਹੜੀ ਪੜ੍ਹਾਈ ਕਰ ਕੇ ਜਾਣਾ ਹੋ ਸਕਦੈ ਬਿਹਤਰ

author img

By ETV Bharat Punjabi Team

Published : Mar 14, 2024, 12:26 PM IST

Exams for Foreign Admission
Exams for Foreign Admission

Exams For Foreign Admission: ਅੱਜ ਦੇ ਸਮੇਂ 'ਚ ਵਿਦਿਆਰਥੀ ਵਿਦੇਸ਼ ਜਾਣ ਨੂੰ ਬਹੁਤ ਪਹਿਲ ਦਿੰਦੇ ਹਨ। ਹਰ ਕੋਈ 12ਵੀਂ ਕਰਕੇ ਵਿਦੇਸ਼ ਜਾ ਰਿਹਾ ਹੈ। ਪਰ ਵਿਦੇਸ਼ ਜਾਣ ਤੋਂ ਪਹਿਲਾ ਤੁਹਾਨੂੰ ਕੁਝ ਪੜ੍ਹਾਈਆਂ ਬਾਰੇ ਜਾਣ ਲੈਣਾ ਚਾਹੀਦਾ ਹੈ, ਤਾਂਕਿ ਤੁਸੀਂ ਆਪਣਾ ਵਧੀਆ ਕਰੀਅਰ ਬਣਾ ਸਕੋ।

ਹੈਦਰਾਬਾਦ: ਭਾਰਤ ਤੋਂ ਹਰ ਸਾਲ ਵੱਡੀ ਗਿਣਤੀ 'ਚ ਲੋਕ ਬਾਹਰੀ ਦੇਸ਼ਾਂ ਨੂੰ ਪੜ੍ਹਨ ਲਈ ਜਾਂਦੇ ਹਨ। ਇਨ੍ਹਾਂ ਵਿਦਿਆਰਥੀਆਂ ਦਾ ਉਦੇਸ਼ ਭਾਰਤ ਤੋਂ ਬਾਹਰ ਜਾ ਕੇ ਉੱਚ ਸਿੱਖਿਆ ਹਾਸਿਲ ਕਰਨਾ ਹੁੰਦਾ ਹੈ। ਲੋਕ ਜ਼ਿਆਦਾਤਰ ਕਨੈਡਾ, ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਨੂੰ ਜਾਣ ਦੀ ਪਹਿਲ ਦਿੰਦੇ ਹਨ। ਹਾਲਾਂਕਿ, ਵਿਦੇਸ਼ ਜਾਣ ਤੋਂ ਪਹਿਲਾ ਵਿਦਿਆਰਥੀਆਂ ਨੂੰ ਕਈ ਪ੍ਰੀਖਿਆਆਂ ਦੇਣ ਦੀ ਲੋੜ ਹੁੰਦੀ ਹੈ, ਜਿਸ ਰਾਹੀ ਵਿਦਿਆਰਥੀ ਦੇ ਹੁਨਰ, ਗਿਆਨ ਅਤੇ ਤਾਕਤ ਦੀ ਪਰਖ ਕੀਤੀ ਜਾਂਦੀ ਹੈ।

ਵਿਦੇਸ਼ ਜਾਣ ਤੋਂ ਪਹਿਲਾ ਇਹ ਪ੍ਰੀਖਿਆਵਾਂ ਦੇਣਾ ਜ਼ਰੂਰੀ:

TOEFL-(ਵਿਦੇਸ਼ੀ ਭਾਸ਼ਾ ਵਜੋਂ ਅੰਗਰੇਜ਼ੀ ਦਾ ਟੈਸਟ): ਅਮਰੀਕਾਂ ਪੜ੍ਹਾਈ ਕਰਨ ਲਈ ਜਾਣ ਤੋਂ ਪਹਿਲਾ ਵਿਦਿਆਰਥੀਆਂ ਨੂੰ TOEFL ਪ੍ਰੀਖਿਆ ਦੇਣੀ ਜ਼ਰੂਰੀ ਹੈ। ਇਸ 'ਚ ਵਿਦਿਆਰਥੀਆਂ ਦੀ ਅੰਗਰੇਜ਼ੀ ਬਾਰੇ ਜਾਣਕਾਰੀ ਦੀ ਪਰਖ ਕੀਤੀ ਜਾਂਦੀ ਹੈ। ਇਸ ਪ੍ਰੀਖਿਆ ਨੂੰ ਉੱਤਰੀ ਅਮਰੀਕੀ ਸੰਸਥਾਵਾਂ 'ਚ ਤਰਜੀਹ ਦਿੱਤੀ ਜਾਂਦੀ ਹੈ। ਇਹ ਪ੍ਰੀਖਿਆ ਪੜ੍ਹਨ, ਲਿਖਣ, ਬੋਲਣ ਅਤੇ ਸੁਣਨ ਦੀ ਸਮਝ ਬਾਰੇ ਪਰਖ ਕਰਦੀ ਹੈ। ਇਹ ਪ੍ਰੀਖਿਆ ਅਮਰੀਕਾਂ ਜਾਂ ਕਨੈਡਾ 'ਚ ਅੱਗੇ ਦੀ ਪੜ੍ਹਾਈ ਕਰਨ 'ਚ ਦਿਲਚਸਪੀ ਰੱਖਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਜ਼ਰੂਰੀ ਹੈ। TOEFL ਸਕੋਰ ਪ੍ਰੀਖਿਆ ਨਤੀਜੇ ਦੇ ਜਾਰੀ ਹੋਣ ਦੀ ਮਿਤੀ ਤੋਂ ਦੋ ਸਾਲਾਂ ਲਈ ਵੈਧ ਹੈ। ਇਸ ਪ੍ਰੀਖਿਆ ਨੂੰ ਦੇਣ ਲਈ ਵਿਦਿਆਰਥੀਆਂ ਦੀ ਉਮਰ 18 ਸਾਲ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ, 12ਵੀਂ ਪਾਸ ਹੋਣੀ ਚਾਹੀਦੀ ਹੈ।

IELTS-(ਅੰਤਰਰਾਸ਼ਟਰੀ ਅੰਗਰੇਜ਼ੀ ਭਾਸ਼ਾ ਟੈਸਟਿੰਗ ਸਿਸਟਮ): ਜਿਹੜੇ ਵਿਦਿਆਰਥੀਆਂ ਨੂੰ ਜ਼ਿਆਦਾ ਅੰਗਰੇਜ਼ੀ ਨਹੀਂ ਆਉਦੀ, ਉਨ੍ਹਾਂ ਲਈ IELTS ਦੀ ਪ੍ਰੀਖਿਆ ਦੇਣੀ ਜ਼ਰੂਰੀ ਹੁੰਦੀ ਹੈ। ਇਸ ਪ੍ਰੀਖਿਆ ਰਾਹੀ ਬ੍ਰਿਟੇਨ, ਆਸਟ੍ਰੇਲੀਆ, ਕੈਨੇਡਾ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਦੀਆਂ ਸੰਸਥਾਵਾਂ 'ਚ ਵਿਦਿਆਰਥੀਆਂ ਨੂੰ ਦਾਖਲਾ ਮਿਲਦਾ ਹੈ। IELTS ਦਾ ਸਕੋਰ ਦੋ ਸਾਲਾਂ ਤੱਕ ਵੈਧ ਹੁੰਦਾ ਹੈ।

SAT- (ਸਕਾਲਸਟਿਕ ਅਸੈਸਮੈਂਟ ਟੈਸਟ): SAT ਪ੍ਰੀਖਿਆ ਸੰਯੁਕਤ ਰਾਜ ਅਮਰੀਕਾ 'ਚ ਕਾਲਜ ਦਾਖਲੇ ਲਈ ਜ਼ਰੂਰੀ ਹੁੰਦੀ ਹੈ। ਇਸ ਪ੍ਰੀਖਿਆ ਰਾਹੀ ਵਿਦਿਆਰਥੀਆਂ ਤੋਂ ਗਣਿਤ, ਪੜਨ ਅਤੇ ਲਿਖਣ ਦੀਆਂ ਯੋਗਤਾਵਾਂ ਦਾ ਟੈਸਟ ਕਰਕੇ ਕਾਲਜ ਲਈ ਉਨ੍ਹਾਂ ਦੀ ਤਿਆਰੀ ਦਾ ਮੁਲਾਂਕਣ ਕੀਤਾ ਜਾਂਦਾ ਹੈ।

GMAT- (ਗ੍ਰੈਜੂਏਟ ਮੈਨੇਜਮੈਂਟ ਦਾਖਲਾ ਟੈਸਟ): ਗ੍ਰੈਜੂਏਟ ਮੈਨੇਜਮੈਂਟ ਦਾਖਲਾ ਟੈਸਟ 114 ਤੋਂ ਜ਼ਿਆਦਾ ਦੇਸ਼ਾਂ ਦੇ 21 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀਆਂ ਅਤੇ ਕਾਲਜਾਂ 'ਚ ਦਾਖਲੇ ਲਈ ਜ਼ਰੂਰੀ ਹੈ। ਇਹ ਪ੍ਰੀਖਿਆ ਵਪਾਰ ਨਾਲ ਸਬੰਧਤ ਕੋਰਸਾਂ ਲਈ ਹੁੰਦੀ ਹੈ। ਇਸ ਪ੍ਰੀਖਿਆ ਦੀ ਵੈਧਤਾ ਪੰਜ ਸਾਲ ਤੱਕ ਰਹਿੰਦੀ ਹੈ।

ACT- (ਅਮਰੀਕਨ ਕਾਲਜ ਟੈਸਟ): ਅਮਰੀਕਨ ਕਾਲਜ ਟੈਸਟ ਦਾ ਆਯੋਜਨ ਸੰਯੁਕਤ ਰਾਜ ਅਮਰੀਕਾਂ 'ਚ ਅੰਡਰਗ੍ਰੈਜੁਏਟ ਦਾਖਲੇ ਲਈ ਜ਼ਰੂਰੀ ਹੁੰਦਾ ਹੈ।

LSAT- (ਲਾਅ ਸਕੂਲ ਦਾਖਲਾ ਪ੍ਰੀਖਿਆ): ਲਾਅ ਸਕੂਲ ਦਾਖਲਾ ਪ੍ਰੀਖਿਆ ਉਨ੍ਹਾਂ ਵਿਦਿਆਰਥੀਆਂ ਲਈ ਜ਼ਰੂਰੀ ਹੈ, ਜੋ ਅਮਰੀਕਾਂ ਦੇ ਕਾਲਜਾਂ ਤੋਂ ਮਾਸਟਰ ਆਫ਼ ਲਾਅ ਦੀ ਡਿਗਰੀ ਹਾਸਲ ਕਰਨਾ ਚਾਹੁੰਦੇ ਹਨ। ਇਹ ਪ੍ਰੀਖਿਆ ਸੰਯੁਕਤ ਰਾਜ ਅਮਰੀਕਾ, ਕਨੈਡਾ ਅਤੇ ਆਸਟ੍ਰੇਲੀਆ 'ਚ ਵੈਧ ਮੰਨੀ ਜਾਂਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.