ETV Bharat / business

Zee ਪ੍ਰਮੋਟਰ ਮੌਜੂਦਾ ਹਿੱਸੇਦਾਰੀ ਵਧਾਉਣ ਦੀ ਬਣਾ ਰਹੇ ਯੋਜਨਾ, ਨਿਵੇਸ਼ਕਾਂ ਨੂੰ ਕਿਹਾ 'ਸਬਰ ਰੱਖਣ'

author img

By ETV Bharat Business Team

Published : Jan 29, 2024, 11:50 AM IST

zee promoters plan
zee promoters plan

Zee promoters plan to increase stake: ਸੋਨੀ ਨੇ ਜ਼ੀ ਦੇ ਨਾਲ ਰਲੇਵੇਂ ਨੂੰ ਰੱਦ ਕਰ ਦਿੱਤਾ, ਜਿਸ ਕਾਰਨ ਜ਼ੀ ਦੇ ਸ਼ੇਅਰਾਂ ਨੂੰ ਭਾਰੀ ਨੁਕਸਾਨ ਚੁੱਕਣਾ ਪਿਆ ਹੈ। ਹੁਣ ਜ਼ੀ ਦੇ ਪ੍ਰਮੋਟਰ ਸੁਭਾਸ਼ ਚੰਦਰਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੰਪਨੀ ਪ੍ਰਮੋਟਰ ਦੀ ਹਿੱਸੇਦਾਰੀ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਪੜ੍ਹੋ ਪੂਰੀ ਖਬਰ...

ਮੁੰਬਈ: ਜ਼ੀ ਐਂਟਰਟੇਨਮੈਂਟ ਇੰਟਰਪ੍ਰਾਈਜਿਜ਼ ਲਿਮਟਿਡ ਦੇ ਪ੍ਰਮੋਟਰ ਸੁਭਾਸ਼ ਚੰਦਰਾ ਨੇ ਕੰਪਨੀ ਵਿੱਚ ਪ੍ਰਮੋਟਰਾਂ ਦੀ ਹਿੱਸੇਦਾਰੀ ਮੌਜੂਦਾ 4 ਫੀਸਦੀ ਤੋਂ ਵਧਾ ਕੇ 26 ਫੀਸਦੀ ਕਰਨ ਦੀ ਯੋਜਨਾ ਬਣਾਈ ਹੈ। ਸੁਭਾਸ਼ ਚੰਦਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ। ਉਨ੍ਹਾਂ ਅੱਗੇ ਕਿਹਾ ਕਿ ਹਿੱਸੇਦਾਰੀ ਵਧਾਉਣ ਵਿਚ ਸਮਾਂ ਲੱਗੇਗਾ। ਚੰਦਰਾ ਨੇ ਕਿਹਾ ਕਿ ਸਾਨੂੰ ਬਹੁਤ ਪੈਸੇ ਦੀ ਲੋੜ ਪਵੇਗੀ। ਪਰ ਅਸੀਂ ਸਪੱਸ਼ਟ ਹਾਂ ਕਿ ਅਸੀਂ ਬਾਹਰੋਂ ਫੰਡ ਇਕੱਠਾ ਨਹੀਂ ਕਰਨ ਜਾ ਰਹੇ ਹਾਂ। ਅਸੀਂ ਕਰਜ਼ਾ ਨਹੀਂ ਚਾਹੁੰਦੇ। ਇਹ ਰਾਤੋ-ਰਾਤ ਨਹੀਂ ਹੋਣ ਵਾਲਾ ਹੈ, ਪਰ ਇਹ ਇਰਾਦਾ ਹੈ।

ਸੋਨੀ ਨਾਲ ਰਲੇਵੇਂ ਦੇ ਰੱਦ ਹੋਣ ਕਾਰਨ ਸਟਾਕ ਨੂੰ ਨੁਕਸਾਨ ਹੋਇਆ: ਜ਼ੀ ਐਂਟਰਟੇਨਮੈਂਟ ਇਸ ਮਹੀਨੇ ਦੇ ਸ਼ੁਰੂ ਵਿੱਚ ਸੋਨੀ ਦੇ ਨਾਲ 10 ਬਿਲੀਅਨ ਡਾਲਰ ਦੇ ਪ੍ਰਸਤਾਵਿਤ ਵਿਲੀਨਤਾ ਦੇ ਢਹਿ ਜਾਣ ਤੋਂ ਬਾਅਦ ਫੋਕਸ ਵਿੱਚ ਹੈ, ਜਿਸ ਨਾਲ ਸਟਾਕ ਵਿੱਚ ਭਾਰੀ ਵਿਕਰੀ ਹੋਈ। ਸ਼ੇਅਰ ਇਕੋ ਦਿਨ ਵਿਚ 30 ਪ੍ਰਤੀਸ਼ਤ ਤੋਂ ਵੱਧ ਡਿੱਗ ਗਏ, ਜੋ ਰਿਕਾਰਡ 'ਤੇ ਸਭ ਤੋਂ ਵੱਡੀ ਗਿਰਾਵਟ ਹੈ। ਜ਼ੀ ਨਾਲ ਸੌਦਾ ਖਤਮ ਕਰਨ ਤੋਂ ਬਾਅਦ ਸੋਨੀ ਨੇ ਜ਼ੀ ਤੋਂ ਹੀ 90 ਮਿਲੀਅਨ ਡਾਲਰ ਦੀ ਸਮਾਪਤੀ ਫੀਸ ਦੀ ਮੰਗ ਕੀਤੀ ਹੈ। ਜ਼ੀ ਨੇ ਰਲੇਵੇਂ ਨੂੰ ਲਾਗੂ ਕਰਨ ਲਈ ਹੋਰ ਨਿਰਦੇਸ਼ਾਂ ਦੀ ਮੰਗ ਕਰਦੇ ਹੋਏ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਕੋਲ ਪਹੁੰਚ ਕੀਤੀ ਹੈ।

ਸੁਭਾਸ਼ ਚੰਦਰਾ ਨੇ ਵਿੱਤ ਮੰਤਰੀ ਨੂੰ ਲਿਖਿਆ ਪੱਤਰ: ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ 16 ਜਨਵਰੀ ਨੂੰ ਸੁਭਾਸ਼ ਚੰਦਰਾ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੱਤਰ ਲਿਖ ਕੇ ਸੌਦੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਸੀ। ਇਹ ਚਿੱਠੀ ਸੋਨੀ ਵੱਲੋਂ ਸੌਦੇ ਨੂੰ ਰੋਕਣ ਤੋਂ ਛੇ ਦਿਨ ਪਹਿਲਾਂ ਲਿਖੀ ਗਈ ਸੀ। ਦੱਸ ਦਈਏ ਕਿ ਇਸ ਪੱਤਰ 'ਚ ਇਸ ਗੱਲ ਨੂੰ ਉਜਾਗਰ ਕੀਤਾ ਗਿਆ ਸੀ ਕਿ ਕਿਵੇਂ ਉਨ੍ਹਾਂ ਨੇ ਆਪਣੀ ਹਿੱਸੇਦਾਰੀ ਵੇਚ ਕੇ ਬਕਾਇਆ ਕਰਜ਼ੇ ਦਾ ਲਗਭਗ 92 ਫੀਸਦੀ ਭੁਗਤਾਨ ਕੀਤਾ, ਜਿਸ ਕਾਰਨ ਪ੍ਰਮੋਟਰ ਦੀ ਹਿੱਸੇਦਾਰੀ ਪਹਿਲਾਂ ਦੇ 40 ਫੀਸਦੀ ਤੋਂ ਘਟ ਕੇ 4 ਫੀਸਦੀ ਰਹਿ ਗਈ ਹੈ।

ਸੁਭਾਸ਼ ਚੰਦਰਾ ਨੇ ਸ਼ੇਅਰਧਾਰਕਾਂ ਨੂੰ ਧੀਰਜ ਰੱਖਣ ਦੀ ਕੀਤੀ ਅਪੀਲ: ਇਸ ਰਲੇਵੇਂ ਸਬੰਧੀ ਵਿਵਾਦ ਬਾਰੇ ਗੱਲ ਕਰੀਏ ਤਾਂ ਸੋਨੀ ਨਹੀਂ ਚਾਹੁੰਦਾ ਸੀ ਕਿ ਪੁਨੀਤ ਗੋਇਨਕਾ ਰਲੇਵੇਂ ਵਾਲੀ ਇਕਾਈ ਦਾ ਮੁਖੀ ਹੋਵੇ। ਚੰਦਰਾ ਨੇ ਕਿਹਾ ਕਿ ਪੁਨੀਤ ਗੋਇਨਕਾ ਹਟਣ ਲਈ ਤਿਆਰ ਸੀ, ਪਰ ਫਿਰ ਵੀ ਰਲੇਵੇਂ ਨੂੰ ਰੱਦ ਕਰ ਦਿੱਤਾ ਗਿਆ। ਮੀਡੀਆ ਨਾਲ ਗੱਲਬਾਤ ਦੌਰਾਨ ਚੰਦਰਾ ਨੇ ਕਿਹਾ ਕਿ ਸ਼ੇਅਰਧਾਰਕਾਂ ਲਈ ਸਵਾਲ ਇਹ ਹੈ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਪੁਨੀਤ ਕਾਰੋਬਾਰ ਨਹੀਂ ਚਲਾ ਸਕਦਾ ਤਾਂ ਕੌਣ ਚਲਾ ਸਕਦਾ ਹੈ? ਇਸ ਲਈ ਜੇਕਰ ਸ਼ੇਅਰਧਾਰਕ ਸੋਚਦੇ ਹਨ ਕਿ ਜੇਕਰ ਪੁਨੀਤ ਅਹੁਦਾ ਛੱਡਦਾ ਹੈ ਤਾਂ ਸੋਨੀ ਰਲੇਵੇਂ ਲਈ ਸਹਿਮਤ ਹੋ ਜਾਵੇਗਾ, ਤਾਂ ਇਹ ਗਲਤ ਹੈ। ਇਸ ਦੇ ਨਾਲ ਹੀ ਚੰਦਰਾ ਨੇ ਕਿਹਾ ਕਿ ਉਨ੍ਹਾਂ ਨੇ ਜ਼ੀ ਦੇ ਸ਼ੇਅਰਧਾਰਕਾਂ ਨੂੰ ਵੀ ਸਬਰ ਰੱਖਣ ਦੀ ਅਪੀਲ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.