ETV Bharat / business

ਗ੍ਰੀਨ ਜ਼ੋਨ 'ਚ ਖੁੱਲ੍ਹਿਆ ਬਾਜ਼ਾਰ, ਨਿਫਟੀ 22,000 ਤੋਂ ਉਪਰ, ਸੈਂਸੈਕਸ 350 ਅੰਕ ਚੜ੍ਹਿਆ

author img

By ETV Bharat Business Team

Published : Feb 7, 2024, 11:44 AM IST

Share Market
Share Market

Stock Market Update: ਕਾਰੋਬਾਰੀ ਹਫ਼ਤੇ ਦੇ ਤੀਜੇ ਦਿਨ ਸਟਾਕ ਮਾਰਕੀਟ ਗ੍ਰੀਨ ਜ਼ੋਨ ਵਿੱਚ ਖੁੱਲ੍ਹਿਆ। ਬੀਐਸਈ ਉੱਤੇ ਸੈਂਸੈਕਸ 353 ਅੰਕਾਂ ਦੇ ਉਛਾਲ ਨਾਲ 72,546 ਉੱਤੇ ਖੁਲ੍ਹਿਆ। ਉੱਥੇ ਹੀ, ਐਨਐਸਈ ਉੱਤੇ ਨਿਫਟੀ 0.54 ਫੀਸਦੀ ਵਾਧੇ ਨਾਲ 22,048 ਉੱਤੇ ਓਪਨ ਹੋਇਆ। ਪੜ੍ਹੋ ਪੂਰੀ ਖ਼ਬਰ।

ਮੁੰਬਈ: ਭਾਰਤੀ ਸ਼ੇਅਰ ਬਾਜ਼ਾਰ ਕਾਰੋਬਾਰੀ ਹਫ਼ਤੇ ਦੇ ਤੀਜੇ ਦਿਨ ਹਰੇ ਨਿਸ਼ਾਨ 'ਤੇ ਖੁੱਲ੍ਹਿਆ ਹੈ। ਬੀਐੱਸਈ 'ਤੇ ਸੈਂਸੈਕਸ 353 ਅੰਕਾਂ ਦੀ ਛਾਲ ਨਾਲ 72,546 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ NSE 'ਤੇ ਨਿਫਟੀ 0.54 ਫੀਸਦੀ ਦੇ ਵਾਧੇ ਨਾਲ 22,048 'ਤੇ ਖੁੱਲ੍ਹਿਆ। ਦੱਸ ਦੇਈਏ ਕਿ BSE ਨੇ 154 ਸ਼ੇਅਰਾਂ ਲਈ ਸਰਕਟ ਸੀਮਾ ਨੂੰ 10 ਫੀਸਦੀ ਤੋਂ ਵਧਾ ਕੇ 20 ਫੀਸਦੀ ਕਰ ਦਿੱਤਾ ਹੈ। ਭਾਰਤੀ ਰੁਪਇਆ 83.05 ਦੇ ਪਿਛਲੇ ਬੰਦ ਪੱਧਰ ਦੇ ਮੁਕਾਬਲੇ 83.03 ਪ੍ਰਤੀ ਡਾਲਰ ਉੱਤੇ ਖੁੱਲ੍ਹਿਆ ਹੈ।

ਮੰਗਲਵਾਰ ਨੂੰ ਕਾਰੋਬਾਰ: ਕਾਰੋਬਾਰੀ ਹਫ਼ਤੇ ਦੇ ਦੂਜੇ ਦਿਨ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਬੰਦ ਹੋਇਆ। ਬੀਐੱਸਈ 'ਤੇ ਸੈਂਸੈਕਸ 480 ਅੰਕਾਂ ਦੀ ਛਾਲ ਨਾਲ 72,206 'ਤੇ ਬੰਦ ਹੋਇਆ। ਇਸ ਦੇ ਨਾਲ ਹੀ, NSE 'ਤੇ ਨਿਫਟੀ 0.77 ਫੀਸਦੀ ਦੇ ਵਾਧੇ ਨਾਲ 21,939 'ਤੇ ਬੰਦ ਹੋਇਆ। ਵਪਾਰ ਦੌਰਾਨ, ਬੀਪੀਸੀਐਲ, ਐਚਡੀਐਫਸੀ ਲਾਈਫ, ਟੀਸੀਐਸ, ਐਚਸੀਐਲ ਟੈਕ ਚੋਟੀ ਦੇ ਲਾਭਾਂ ਦੀ ਸੂਚੀ ਵਿੱਚ ਸ਼ਾਮਲ ਸਨ।

ਜਦਕਿ, ਪਿਊਟਰ ਗਰਿੱਡ, ਇੰਡਸਇੰਡ ਬੈਂਕ, ਬ੍ਰਿਟਾਨੀਆ, ਬਜਾਜ ਫਿਨਸਰਵ 'ਚ ਗਿਰਾਵਟ ਨਾਲ ਕਾਰੋਬਾਰ ਹੋਇਆ। ਵਪਾਰ ਦੌਰਾਨ, ਟੀਸੀਐਸ ਦੇ ਸ਼ੇਅਰ ਆਲ ਟਾਈਮ ਹਾਈ 'ਤੇ ਪਹੁੰਚ ਗਏ, ਜਿਸ ਕਾਰਨ ਕੰਪਨੀ ਦਾ ਮਾਰਕੀਟ ਕੈਪ 15 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ। ਇਸ ਨਾਲ TCS ਭਾਰਤ ਦੀ ਦੂਜੀ ਸਭ ਤੋਂ ਕੀਮਤੀ ਕੰਪਨੀ ਬਣ ਗਈ ਹੈ।

ਦੱਸ ਦੇਈਏ ਕਿ ਰਿਲਾਇੰਸ ਪਹਿਲੇ ਸਥਾਨ 'ਤੇ ਬਰਕਰਾਰ ਹੈ, ਜਿਸਦਾ ਐਮਕੈਪ 20 ਲੱਖ ਕਰੋੜ ਰੁਪਏ ਤੋਂ ਵੱਧ ਹੈ। ਬੈਂਕਾਂ ਅਤੇ ਪਾਵਰ ਨੂੰ ਛੱਡ ਕੇ, ਆਟੋ, ਤੇਲ ਅਤੇ ਗੈਸ, ਕੈਪੀਟਲ ਗੁਡਸ, ਹੈਲਥਕੇਅਰ ਅਤੇ ਆਈ.ਟੀ. ਦੇ ਨਾਲ ਹਰੇ ਰੰਗ 'ਚ ਕਾਰੋਬਾਰ ਕੀਤੇ ਗਏ ਹੋਰ ਸਾਰੇ ਸੈਕਟਰਲ ਸੂਚਕਾਂਕ 1-2 ਫੀਸਦੀ ਵਧੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.