ETV Bharat / bharat

ਡ੍ਰਾਈਵਿੰਗ ਸਿੱਖ ਰਿਹਾ ਸੀ ਨੌਜਵਾਨ, ਪੰਜ ਸਾਲ ਦੇ ਬੱਚੇ 'ਤੇ ਚੱੜਾ ਦਿੱਤੀ ਕਾਰ - Car runs over boy in Bengaluru

author img

By ETV Bharat Punjabi Team

Published : May 12, 2024, 7:49 PM IST

Car runs over boy in Bengaluru : ਕਰਨਾਟਕ 'ਚ ਇਕ ਦਰਦਨਾਕ ਹਾਦਸੇ 'ਚ ਪੰਜ ਸਾਲਾ ਬੱਚੇ ਦੀ ਮੌਤ ਹੋ ਗਈ। ਬੱਚਾ ਸੜਕ 'ਤੇ ਖੇਡ ਰਿਹਾ ਸੀ ਕਿ ਇਕ ਕਾਰ ਨੇ ਉਸ ਨੂੰ ਕੁਚਲ ਦਿੱਤਾ। ਪੂਰੀ ਖਬਰ ਪੜ੍ਹੋ...

Car runs over boy in Bengaluru
Car runs over boy in Bengaluru (Etv Bharat)

ਕਰਨਾਟਕ/ਬੈਂਗਲੁਰੂ: ਸੜਕ 'ਤੇ ਖੇਡਦੇ 5 ਸਾਲ ਦੇ ਬੱਚੇ ਦੀ ਮੌਤ ਹੋ ਗਈ ਜਦੋਂ ਕਾਰ ਚਲਾਉਣਾ ਸਿੱਖ ਰਹੇ ਨੌਜਵਾਨ ਨੇ ਐਕਸੀਲੇਟਰ 'ਤੇ ਕਦਮ ਰੱਖ ਦਿੱਤਾ। ਇਹ ਘਟਨਾ ਐਤਵਾਰ ਸਵੇਰੇ 10.30 ਵਜੇ ਬੈਂਗਲੁਰੂ ਦੇ ਜੀਵਨ ਭੀਮ ਨਗਰ ਟ੍ਰੈਫਿਕ ਸਟੇਸ਼ਨ ਦੇ ਅਧੀਨ ਮੁਰੁਗੇਸ਼ ਪਾਲਿਆ ਦੇ ਕਲੱਪਾ ਲੇਆਉਟ 'ਤੇ ਵਾਪਰੀ। ਪੁਲਿਸ ਨੇ ਦੱਸਿਆ ਕਿ ਬੱਚੇ ਦਾ ਨਾਂ ਆਰਵ ਸੀ।

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦਾ ਨਾਂ ਦੇਵਰਾਜ ਹੈ। ਉਸ ਨੂੰ ਗੱਡੀ ਨਹੀਂ ਆਉਂਦੀ ਸੀ ਕਿ ਪਰ ਫਿਰ ਵੀ ਉਸ ਨੇ ਬੱਚੇ ਤੇ ਗੱਡੀ ਚੜਾ ਦਿੱਤੀ। ਨੌਜਵਾਨ ਦਾ ਪਰਿਵਾਰ ਕਿਰਾਏ ਦੀ ਕਾਰ ਵਿੱਚ ਰਿਹਾਇਸ਼ੀ ਇਲਾਕੇ ਵਿੱਚ ਪਹੁੰਚਿਆ ਸੀ। ਪਿਤਾ ਨੇ ਆਪਣੇ ਬੇਟੇ ਨੂੰ ਕਿਹਾ ਕਿ ਉਹ ਕਾਰ ਵਿੱਚ ਹੀ ਰਹੇ। ਪਰ ਨੌਜਵਾਨ ਡਰਾਈਵਰ ਦੀ ਸੀਟ 'ਤੇ ਬੈਠ ਗਿਆ ਅਤੇ ਐਕਸੀਲੇਟਰ 'ਤੇ ਕਦਮ ਰੱਖ ਦਿੱਤਾ।

ਨਤੀਜਾ ਇਹ ਹੋਇਆ ਕਿ ਉਹ ਕਾਰ ਤੋਂ ਕੰਟਰੋਲ ਗੁਆ ਬੈਠਾ। ਕਾਰ ਪਹਿਲਾਂ ਸੜਕ ਕਿਨਾਰੇ ਖੜ੍ਹੇ ਦੋਪਹੀਆ ਵਾਹਨ ਨਾਲ ਟਕਰਾ ਗਈ। ਬਾਅਦ ਵਿੱਚ ਉਸ ਨੇ ਘਰ ਦੇ ਸਾਹਮਣੇ ਖੇਡ ਰਹੇ ਇੱਕ ਬੱਚੇ ਨੂੰ ਟੱਕਰ ਮਾਰ ਦਿੱਤੀ ਅਤੇ ਕਾਰ ਉਸਨੂੰ ਕੁਚਲਦੇ ਹੋਏ ਅੱਗੇ ਵੱਧ ਗਈ। ਪੁਲਿਸ ਨੇ ਦੱਸਿਆ ਕਿ ਨਤੀਜੇ ਵਜੋਂ ਲੜਕੇ ਆਰਵ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਜੀਵਨ ਭੀਮ ਨਗਰ ਟਰੈਫਿਕ ਸਟੇਸ਼ਨ ਦੀ ਪੁਲਿਸ ਨੇ ਮੌਕੇ ’ਤੇ ਜਾ ਕੇ ਜਾਂਚ ਕੀਤੀ। ਪੁਲਿਸ ਨੇ ਦੱਸਿਆ ਕਿ ਕਾਰ ਚਲਾ ਰਹੇ ਮੁਲਜ਼ਮ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.