ETV Bharat / bharat

ਬੈਂਗਲੁਰੂ: ਆਈਟੀ ਵਿਭਾਗ ਨੇ ਕਾਂਗਰਸ ਦੇ ਸਾਬਕਾ ਐਮਐਲਸੀ ਐਮਸੀ ਵੇਣੂਗੋਪਾਲ ਦੇ ਘਰ ਛਾਪਾ ਮਾਰਿਆ। - IT Raids At M C Venugopal Home

author img

By ETV Bharat Punjabi Team

Published : May 2, 2024, 7:28 PM IST

IT RAIDS IN BENGLURU
ਈ ਡੀ ਵੱਲੋਂ ਵੇਣੂਗੋਪਾਲ ਦੇ ਘਰ ਛਾਪਾ(ETV Bharat BENGLURU)

IT raids: ਆਮਦਨ ਕਰ ਅਧਿਕਾਰੀਆਂ ਨੇ ਸਾਬਕਾ ਕਾਂਗਰਸ ਐਮਐਲਸੀ ਐਮਸੀ ਵੇਣੂਗੋਪਾਲ ਦੇ ਬੈਂਗਲੁਰੂ ਵਿੱਚ ਘਰ ਛਾਪਾ ਮਾਰਿਆ। ਇਸ ਦੌਰਾਨ ਉਹਨਾਂ ਨੇ ਕਈ ਦਸਤਾਵੇਜ਼ਾਂ ਦੀ ਤਲਾਸ਼ੀ ਲਈ।

ਬੈਂਗਲੁਰੂ: ਆਮਦਨ ਕਰ (ਆਈਟੀ) ਅਧਿਕਾਰੀਆਂ ਨੇ ਕਾਂਗਰਸ ਦੇ ਸਾਬਕਾ ਵਿਧਾਨ ਪ੍ਰੀਸ਼ਦ ਮੈਂਬਰ ਵੇਣੂਗੋਪਾਲ ਦੇ ਘਰ ਛਾਪਾ ਮਾਰਿਆ। ਦੱਸ ਦਈਏ ਕਿ 15 ਅਧਿਕਾਰੀਆਂ ਦੀ ਟੀਮ ਦੋ ਕਾਰਾਂ ਵਿੱਚ ਪਹੁੰਚੀ ਅਤੇ ਜੇਪੀ ਨਗਰ ਵਿੱਚ ਸਾਬਕਾ ਐਮਐਲਸੀ ਐਮਸੀ ਵੇਣੂਗੋਪਾਲ ਦੇ ਘਰ ਵਿੱਚ ਦਸਤਾਵੇਜ਼ਾਂ ਦੀ ਜਾਂਚ ਕੀਤੀ।

ਦੱਸਿਆ ਜਾ ਰਿਹਾ ਹੈ ਕਿ ਦੋ ਕਾਰਾਂ ਵਿੱਚ ਆਏ ਕਰੀਬ 15 ਅਧਿਕਾਰੀਆਂ ਨੇ ਕਈ ਦਸਤਾਵੇਜ਼ਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਗੁਪਤਤਾ ਬਰਕਰਾਰ ਰੱਖਦੇ ਹੋਏ ਅਧਿਕਾਰੀਆਂ ਨੇ ਸਵੇਰੇ 6:10 ਵਜੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ ਇਹ ਅਧਿਕਾਰੀ ਮੁੱਖ ਗੇਟ ਤੋਂ ਲੁਕ-ਛਿਪ ਕੇ ਅੰਦਰ ਦਾਖ਼ਲ ਹੋ ਗਏ। ਹਾਲਾਂਕਿ ਜਦੋਂ ਛਾਪਾਮਾਰੀ ਟੀਮ ਇਮਾਰਤ ਵਿੱਚ ਦਾਖਲ ਹੋਈ ਤਾਂ ਉਕਤ ਵਿਅਕਤੀ ਸੁੱਤਾ ਹੋਇਆ ਸੀ, ਜਿਸ ਨਾਲ ਅਧਿਕਾਰੀਆਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਆਪਣੀ ਜਾਂਚ ਕਰਨ ਦਾ ਮੌਕਾ ਮਿਲ ਗਿਆ। ਆਈਟੀ ਅਧਿਕਾਰੀਆਂ ਨੇ ਜਾਇਦਾਦਾਂ ਦੀ ਬਾਰੀਕੀ ਨਾਲ ਜਾਂਚ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸਾਵਧਾਨੀ ਦੇ ਤੌਰ 'ਤੇ ਵੇਣੂਗੋਪਾਲ ਦੇ ਘਰ ਦੇ ਬਾਹਰ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ।

ਛਾਪੇਮਾਰੀ ਸਮੇਂ ਐਮਸੀ ਵੇਣੂਗੋਪਾਲ ਘਰ ਵਿੱਚ ਮੌਜੂਦ ਸਨ। ਉਨ੍ਹਾਂ ਆਈਟੀ ਅਧਿਕਾਰੀਆਂ ਦੀ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਐਮਸੀ ਵੇਣੂਗੋਪਾਲ ਕਰਨਾਟਕ ਦੇ ਗ੍ਰਹਿ ਮੰਤਰੀ ਡਾਕਟਰ ਜੀ ਪਰਮੇਸ਼ਵਰ ਅਤੇ ਮੰਤਰੀ ਕੇਐਨ ਰਾਜਨਾ ਦੇ ਵੀ ਕਰੀਬੀ ਹਨ। ਲੋਕ ਸਭਾ ਚੋਣਾਂ ਦੌਰਾਨ ਕੀਤੀ ਗਈ ਇਸ ਛਾਪੇਮਾਰੀ ਕਾਰਨ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.