ETV Bharat / bharat

1 ਅਪ੍ਰੈਲ ਤੋਂ ਬਦਲ ਜਾਣਗੇ ਕਈ ਨਿਯਮ, 31 ਮਾਰਚ ਤੋਂ ਪਹਿਲਾ ਹੀ ਖਤਮ ਕਰ ਲਓ ਆਪਣੇ ਸਾਰੇ ਜ਼ਰੂਰੀ ਕੰਮ - Changes From 1 April

author img

By ETV Bharat Punjabi Team

Published : Mar 26, 2024, 1:51 PM IST

Changes From 1 April
Changes From 1 April

Changes From 1 April: 1 ਅਪ੍ਰੈਲ ਤੋਂ ਕਈ ਨਿਯਮਾਂ 'ਚ ਬਦਲਾਅ ਹੋਣ ਜਾ ਰਿਹਾ ਹੈ। ਇਸ ਬਦਲਾਅ ਤੋਂ ਬਾਅਦ ਲੋਕਾਂ ਦੀ ਜੇਬ 'ਤੇ ਸਿੱਧਾ ਅਸਰ ਪਵੇਗਾ।

ਹੈਦਰਾਬਾਦ: ਮਾਰਚ ਮਹੀਨਾ ਖਤਮ ਹੋਣ ਵਾਲਾ ਹੈ ਅਤੇ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਅਪ੍ਰੈਲ ਮਹੀਨਾ ਸ਼ੁਰੂ ਹੋਣ ਨਾਲ ਹੀ ਕਈ ਨਿਯਮਾਂ 'ਚ ਬਦਲਾਅ ਵੀ ਹੋ ਜਾਵੇਗਾ। ਫਾਸਟੈਗ ਤੋਂ ਲੈ ਕੇ ਪੈਸਿਆਂ ਨਾਲ ਜੁੜੇ ਕਈ ਬਦਲਾਅ 1 ਅਪ੍ਰੈਲ ਤੋਂ ਬਦਲਣ ਜਾ ਰਹੇ ਹਨ।

1 ਅਪ੍ਰੈਲ ਤੋਂ ਹੋਣ ਵਾਲੇ ਬਦਲਾਅ:

NPS ਖਾਤੇ 'ਚ ਲੌਗਇਨ ਕਰਨ ਲਈ ਕਰਨਾ ਹੋਵੇਗਾ ਟੂ ਫੈਕਟਰ ਵੈਰੀਫਿਕੇਸ਼ਨ: ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (PFRDA) ਨੇ NPS ਗਾਹਕਾਂ ਨੂੰ ਸਾਈਬਰ ਧੋਖਾਧੜੀ ਤੋਂ ਬਚਾਉਣ ਲਈ ਆਪਣੇ ਲੌਗਇਨ ਸਿਸਟਮ 'ਚ ਬਦਲਾਅ ਕੀਤਾ ਹੈ। ਹੁਣ NPS ਖਾਤੇ 'ਚ ਲੌਗਇਨ ਕਰਨ ਲਈ NPS ਖਾਤਾ ਧਾਰਕਾਂ ਨੂੰ ਯੂਜ਼ਰ ਆਈਡੀ ਅਤੇ ਪਾਸਵਰਡ ਦੇ ਨਾਲ ਹੀ ਆਧਾਰ ਨਾਲ ਜੁੜੇ ਮੋਬਾਈਲ ਨੰਬਰ ਦੀ ਲੋੜ ਪਵੇਗੀ।

SBI ਕ੍ਰੇਡਿਟ ਕਾਰਡ ਦੇ ਨਿਯਮਾਂ 'ਚ ਬਦਲਾਅ: SBI ਕ੍ਰੇਡਿਟ ਕਾਰਡ ਧਾਰਕਾਂ ਲਈ ਬੂਰੀ ਖਬਰ ਹੈ। ਹੁਣ ਕਿਰਾਏ ਦੇ ਭੁਗਤਾਨ 'ਤੇ ਮਿਲਣ ਵਾਲੇ ਰਿਵਾਰਡ ਪੁਆਇੰਟ 1 ਅਪ੍ਰੈਲ ਤੋਂ ਬੰਦ ਹੋ ਜਾਣਗੇ। SBI ਦੇ AURUM, SBI Card Elite, SBI Card Pulse, SBI Card Elite Advantage ਅਤੇ SimplyCLICK ਕ੍ਰੈਡਿਟ ਕਾਰਡਾਂ 'ਚ ਇਹ ਸਹੂਲਤ ਬੰਦ ਕੀਤੀ ਜਾ ਰਹੀ ਹੈ।

Yes ਬੈਂਕ ਦੇ ਕ੍ਰੇਡਿਟ ਕਾਰਡ ਨਿਯਮਾਂ 'ਚ ਬਦਲਾਅ: Yes ਬੈਂਕ ਨੇ ਆਪਣੇ ਕ੍ਰੇਡਿਟ ਕਾਰਡ ਧਾਰਕਾਂ ਨੂੰ ਨਵੇਂ ਵਿੱਤੀ ਸਾਲ ਵਿੱਚ ਤੋਹਫਾ ਦੇਣ ਦਾ ਫੈਸਲਾ ਕੀਤਾ ਹੈ। ਹੁਣ ਗਾਹਕਾਂ ਨੂੰ ਮੌਜੂਦਾ ਵਿੱਤੀ ਸਾਲ ਦੀ ਇੱਕ ਤਿਮਾਹੀ ਵਿੱਚ ਘੱਟੋ-ਘੱਟ 10,000 ਰੁਪਏ ਖਰਚ ਕਰਨ 'ਤੇ ਘਰੇਲੂ ਹਵਾਈ ਅੱਡੇ ਦੇ ਲਾਉਂਜ ਤੱਕ ਮੁਫ਼ਤ ਪਹੁੰਚ ਮਿਲੇਗੀ। ਨਵੇਂ ਨਿਯਮ 1 ਅਪ੍ਰੈਲ 2024 ਤੋਂ ਲਾਗੂ ਹੋਣਗੇ।

ICICI ਬੈਂਕ ਦੇ ਕ੍ਰੇਡਿਟ ਕਾਰਡ ਨਿਯਮਾਂ 'ਚ ਬਦਲਾਅ: ICICI ਬੈਂਕ ਵੀ ਆਪਣੇ ਕ੍ਰੇਡਿਟ ਕਾਰਡ ਦੇ ਨਿਯਮਾਂ 'ਚ ਬਦਲਾਅ ਕਰਨ ਜਾ ਰਿਹਾ ਹੈ। 1 ਅਪ੍ਰੈਲ ਤੋਂ ਇੱਕ ਤਿਮਾਹੀ 'ਚ 35,000 ਰੁਪਏ ਤੋਂ ਜ਼ਿਆਦਾ ਖਰਚ ਕਰਨ 'ਤੇ ਗਾਹਕਾਂ ਨੂੰ ਏਅਰਪੋਰਟ ਲਾਉਂਜ ਦੀ ਮੁਫਤ ਪਹੁੰਚ ਮਿਲੇਗੀ।

OLA ਮਨੀ ਵਾਲਿਟ ਦੇ ਨਿਯਮਾਂ ਵਿੱਚ ਬਦਲਾਅ: OLA ਮਨੀ ਆਪਣੇ ਵਾਲਿਟ ਨਿਯਮਾਂ 'ਚ 1 ਅਪ੍ਰੈਲ ਨੂੰ ਬਦਲਾਅ ਕਰਨ ਜਾ ਰਿਹਾ ਹੈ। ਕੰਪਨੀ ਨੇ ਆਪਣੇ ਗਾਹਕਾਂ ਨੂੰ SMS ਭੇਜਕੇ ਸੂਚਨਾ ਦਿੱਤੀ ਹੈ ਕਿ ਛੋਟੇ PPI ਵਾਲਿਟ ਸੁਵਿਧਾ ਦੀ ਸੀਮਾ ਨੂੰ ਵਧਾ ਕੇ 10,000 ਕਰਨ ਜਾ ਰਿਹਾ ਹੈ।

Fastag ਦੇ ਨਿਯਮਾਂ 'ਚ ਬਦਲਾਅ: 1 ਅਪ੍ਰੈਲ ਤੋਂ Fastag ਨਾਲ ਜੁੜਿਆ ਬਦਲਾਅ ਵੀ ਹੋਣ ਜਾ ਰਿਹਾ ਹੈ। ਜੇਕਰ ਤੁਸੀਂ ਆਪਣੀ ਕਾਰ ਦੇ Fastag ਦੀ ਬੈਂਕ ਤੋਂ KYC ਅਪਡੇਟ ਨਹੀਂ ਕਰਵਾਈ, ਤਾਂ ਤੁਹਾਨੂੰ 1 ਅਪ੍ਰੈਲ ਤੋਂ ਮੁਸ਼ਕਿਲ ਆ ਸਕਦੀ ਹੈ। ਇਸ ਲਈ ਤਰੁੰਤ KYC ਕਰਵਾ ਲਓ, ਕਿਉਕਿ 31 ਮਾਰਚ ਤੋਂ ਬਾਅਦ ਬਿਨ੍ਹਾਂ KYC ਵਾਲੇ Fastag ਨੂੰ ਬੈਂਕ ਬਲੈਕਲਿਸਟ ਕਰ ਦੇਵੇਗੀ। ਇਸ ਤੋਂ ਬਾਅਦ Fastag 'ਚ ਕੀਮਤ ਹੋਣ ਤੋਂ ਬਾਅਦ ਵੀ ਭੁਗਤਾਨ ਨਹੀਂ ਹੋਵੇਗਾ। ਤੁਹਾਨੂੰ ਜ਼ਿਆਦਾ ਟੋਲ ਟੈਕਸ ਭਰਨਾ ਪਵੇਗਾ।

ਪੈਨ ਨੂੰ ਆਧਾਰ ਨਾਲ ਲਿੰਕ: ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾਉਣ ਦੀ ਆਖਰੀ ਤਰੀਕ 31 ਮਾਰਚ ਹੈ। ਜੇਕਰ ਤੁਸੀਂ ਲਿੰਕ ਨਹੀਂ ਕਰਵਾਇਆ, ਤਾਂ ਤੁਹਾਡਾ ਪੈਨ ਨੰਬਰ ਰੱਦ ਕਰ ਦਿੱਤਾ ਜਾਵੇਗਾ। ਪੈਨ ਨੰਬਰ ਰੱਦ ਹੋਣ ਤੋਂ ਬਾਅਦ ਤੁਸੀਂ ਨਾ ਹੀ ਬੈਂਕ ਅਕਾਊਂਟ ਖੋਲ੍ਹ ਸਕੋਗੇ ਅਤੇ ਨਾ ਹੀ ਕੋਈ ਵੱਡਾ ਲੈਣ-ਦੇਣ ਕਰ ਸਕੋਗੇ। ਪੈਨ ਨੂੰ ਮੁੜ ਚਲਾਉਣ ਲਈ ਤੁਹਾਨੂੰ 1,000 ਰੁਪਏ ਦਾ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ।

EPFO ਦਾ ਨਵਾਂ ਨਿਯਮ: 1 ਅਪ੍ਰੈਲ ਤੋਂ EPFO ਦੇ ਨਿਯਮ 'ਚ ਵੀ ਬਦਲਾਅ ਹੋਣ ਜਾ ਰਿਹਾ ਹੈ। ਜੇਕਰ ਤੁਸੀਂ ਨੌਕਰੀ ਬਦਲਦੇ ਹੋ, ਤਾਂ ਤੁਹਾਡਾ ਪੁਰਾਣਾ EPFO ਆਟੋ ਮੋਡ 'ਚ ਟ੍ਰਾਂਸਫ਼ਰ ਹੋ ਜਾਵੇਗਾ। ਤੁਹਾਨੂੰ ਨੌਕਰੀ ਬਦਲਣ 'ਚ PF ਅਮਾਊਂਟ ਨੂੰ ਟ੍ਰਾਂਸਫ਼ਰ ਕਰਨ ਲਈ ਬੇਨਤੀ ਕਰਨੀ ਪੈਂਦੀ ਹੈ, ਪਰ ਨਵੇਂ ਨਿਯਮ ਤੋਂ ਬਾਅਦ ਅਜਿਹਾ ਨਹੀਂ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.