ETV Bharat / bharat

ਇੰਦਰਾ ਗਾਂਧੀ ਨੇ ਗੈਰ-ਜੁੰਮੇਵਾਰਾਨਾ ਤਰੀਕੇ ਨਾਲ ਸ੍ਰੀਲੰਕਾ ਨੂੰ ਦਿੱਤਾ ਸੀ ਕਚੈਥੀਵੂ ਟਾਪੂ, ਕਾਂਗਰਸ 'ਤੇ ਕਦੇ ਭਰੋਸਾ ਨਹੀਂ ਕੀਤਾ ਜਾ ਸਕਦਾ: ਪ੍ਰਧਾਨ ਮੰਤਰੀ ਮੋਦੀ - Katchatheevu Island

author img

By ETV Bharat Punjabi Team

Published : Mar 31, 2024, 3:59 PM IST

Katchatheevu Island: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਚੈਥੀਵੂ ਟਾਪੂ ਮੁੱਦੇ 'ਤੇ ਕਾਂਗਰਸ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਇਹ ਅਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ।

Katchatheevu Island
Katchatheevu Island

ਨਵੀਂ ਦਿੱਲੀ: ਕਚੈਥੀਵੂ ਟਾਪੂ ਦਾ ਮੁੱਦਾ ਇੱਕ ਵਾਰ ਫਿਰ ਉੱਠਿਆ ਹੈ। ਇਹ ਟਾਪੂ ਹਿੰਦ ਮਹਾਸਾਗਰ ਵਿੱਚ ਸ੍ਰੀਲੰਕਾ ਅਤੇ ਦੱਖਣੀ ਭਾਰਤ ਦੇ ਵਿਚਕਾਰ ਸਥਿਤ ਹੈ। ਆਜ਼ਾਦੀ ਤੋਂ ਪਹਿਲਾਂ, ਕਚੈਥੀਵੂ ਟਾਪੂ ਭਾਰਤ ਦੇ ਅਧੀਨ ਸੀ ਅਤੇ ਸ੍ਰੀਲੰਕਾ ਇਸ 'ਤੇ ਆਪਣਾ ਦਾਅਵਾ ਪੇਸ਼ ਕਰਦਾ ਸੀ। 1974 ਵਿੱਚ ਇੰਦਰਾ ਗਾਂਧੀ ਨੇ ਇੱਕ ਸਮਝੌਤੇ ਤਹਿਤ ਇਹ ਟਾਪੂ ਸ੍ਰੀਲੰਕਾ ਨੂੰ ਸੌਂਪਿਆ ਸੀ, ਇਸ ਗੱਲ ਦਾ ਖ਼ੁਲਾਸਾ ਆਰਟੀਆਈ ਰਾਹੀਂ ਹੋਇਆ ਹੈ। ਇਸ ਖ਼ੁਲਾਸੇ ਤੋਂ ਬਾਅਦ ਪੀਐਮ ਮੋਦੀ ਨੇ ਕਾਂਗਰਸ 'ਤੇ ਵੀ ਨਿਸ਼ਾਨਾ ਸਾਧਿਆ ਹੈ।

ਅੱਖਾਂ ਖੋਲ੍ਹਣ ਵਾਲੀ ਰਿਪੋਰਟ: 'ਐਕਸ' 'ਤੇ ਇਕ ਖਬਰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਕਿਹਾ, 'ਅੱਖਾਂ ਖੋਲ੍ਹਣ ਵਾਲੀ ਅਤੇ ਹੈਰਾਨ ਕਰਨ ਵਾਲੀ ਖਬਰ ਦੇ ਨਵੇਂ ਤੱਥ ਦੱਸਦੇ ਹਨ ਕਿ ਕਾਂਗਰਸ ਨੇ ਗੈਰ-ਜੁੰਮੇਵਾਰਾਨਾ ਤਰੀਕੇ ਨਾਲ ਸ੍ਰੀਲੰਕਾ ਨੂੰ ਕਚੈਥੀਵੂ ਟਾਪੂ ਦਿੱਤਾ ਸੀ। ਇਸ ਤੋਂ ਹਰ ਭਾਰਤੀ ਨਾਰਾਜ਼ ਹੈ ਅਤੇ ਲੋਕਾਂ ਦੇ ਮਨਾਂ ਵਿਚ ਇਹ ਗੱਲ ਵਸ ਗਈ ਹੈ ਕਿ ਅਸੀਂ ਕਦੇ ਵੀ ਕਾਂਗਰਸ 'ਤੇ ਭਰੋਸਾ ਨਹੀਂ ਕਰ ਸਕਦੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, 'ਭਾਰਤ ਦੀ ਏਕਤਾ, ਅਖੰਡਤਾ ਅਤੇ ਹਿੱਤਾਂ ਨੂੰ ਕਮਜ਼ੋਰ ਕਰਨਾ 75 ਸਾਲਾਂ ਤੋਂ ਕਾਂਗਰਸ ਦਾ ਕੰਮ ਕਰਨ ਦਾ ਤਰੀਕਾ ਰਿਹਾ ਹੈ।'

ਭਾਜਪਾ ਦੇ ਬੁਰਾਲੇ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਦਾਅਵਾ ਕੀਤਾ ਕਿ ਕੇਂਦਰ ਦੀ ਤਤਕਾਲੀ ਕਾਂਗਰਸ ਸਰਕਾਰ ਦੇ ਇਸ ਫੈਸਲੇ ਕਾਰਨ ਸ਼੍ਰੀਲੰਕਾ ਦੇ ਲੋਕ ਤਾਮਿਲਨਾਡੂ ਦੇ ਮਛੇਰਿਆਂ ਨੂੰ ਫੜ ਕੇ ਜੇਲ ਵਿੱਚ ਡੱਕ ਦਿੰਦੇ ਹਨ ਕਿਉਂਕਿ ਕਈ ਵਾਰ ਉਹ ਭਟਕ ਜਾਂਦੇ ਹਨ ਅਤੇ ਇਸ ਟਾਪੂ 'ਤੇ ਚਲੇ ਜਾਂਦੇ ਹਨ, ਜੋ ਕਿ ਉਨ੍ਹਾਂ ਦੇ ਰਾਜ ਦੇ ਤੱਟ ਤੋਂ ਸਿਰਫ਼ 25 ਕਿਲੋਮੀਟਰ ਦੂਰ ਹੈ।

ਉਨ੍ਹਾਂ ਕਿਹਾ ਕਿ ਇਹ ਟਾਪੂ 1975 ਤੱਕ ਭਾਰਤ ਕੋਲ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਤਾਮਿਲਨਾਡੂ ਦੇ ਮਛੇਰੇ ਉਥੇ ਜਾਂਦੇ ਸਨ ਪਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਵੇਲੇ ਭਾਰਤ ਵੱਲੋਂ ਸ੍ਰੀਲੰਕਾ ਨਾਲ ਸਮਝੌਤਾ ਕੀਤੇ ਜਾਣ ਕਾਰਨ ਉਹ ਅਜਿਹਾ ਕਰਨ ਦੇ ਯੋਗ ਨਹੀਂ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਨਾ ਤਾਂ ਦ੍ਰਵਿੜ ਮੁਨੇਤਰ ਕੜਗਮ (ਡੀਐਮਕੇ) ਅਤੇ ਨਾ ਹੀ ਕਾਂਗਰਸ ਇਸ ਮੁੱਦੇ ਨੂੰ ਉਠਾ ਰਹੀ ਹੈ ਪਰ ਪ੍ਰਧਾਨ ਮੰਤਰੀ ਮੋਦੀ ਦੇਸ਼ ਅਤੇ ਇਸ ਦੇ ਲੋਕਾਂ ਨਾਲ ਜੁੜੇ ਮੁੱਦਿਆਂ ਪ੍ਰਤੀ ਆਪਣੀ ਵਚਨਬੱਧਤਾ ਕਾਰਨ ਅਜਿਹਾ ਕਰ ਰਹੇ ਹਨ।

RTI ਰਾਹੀਂ ਹੋਇਆ ਖ਼ੁਲਾਸਾ: ਇਹ ਖ਼ਬਰ ਭਾਜਪਾ ਦੀ ਤਾਮਿਲਨਾਡੂ ਇਕਾਈ ਦੇ ਪ੍ਰਧਾਨ ਕੇ. ਅੰਨਾਮਾਲਾਈ ਦੀ ਆਰਟੀਆਈ (ਸੂਚਨਾ ਦਾ ਅਧਿਕਾਰ) ਅਰਜ਼ੀ ਤੋਂ ਪ੍ਰਾਪਤ ਜਵਾਬ 'ਤੇ ਆਧਾਰਿਤ ਹੈ। ਉਨ੍ਹਾਂ ਨੇ 1974 ਵਿੱਚ ਤਤਕਾਲੀ ਇੰਦਰਾ ਗਾਂਧੀ ਸਰਕਾਰ ਵੱਲੋਂ ਜਲਸੰਧੀ ਵਿੱਚ ਇਸ ਟਾਪੂ ਨੂੰ ਗੁਆਂਢੀ ਦੇਸ਼ ਸ੍ਰੀਲੰਕਾ ਨੂੰ ਸੌਂਪਣ ਦੇ ਫੈਸਲੇ ਬਾਰੇ ਜਾਣਕਾਰੀ ਮੰਗੀ ਸੀ।

ਖ਼ਬਰਾਂ ਵਿੱਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀਆਂ ਇਸ ਮੁੱਦੇ 'ਤੇ ਟਿੱਪਣੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਜੋ ਭਾਰਤ ਅਤੇ ਸ੍ਰੀਲੰਕਾ ਦਰਮਿਆਨ ਵਿਵਾਦ ਦੀ ਹੱਡੀ ਰਹੀ ਹੈ। ਨਹਿਰੂ ਨੇ ਕਥਿਤ ਤੌਰ 'ਤੇ ਕਿਹਾ ਕਿ ਉਨ੍ਹਾਂ ਨੂੰ ਟਾਪੂ 'ਤੇ ਆਪਣਾ ਦਾਅਵਾ ਛੱਡਣ ਵਿਚ ਕੋਈ ਝਿਜਕ ਨਹੀਂ ਹੋਵੇਗੀ। ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦੇ ਹੋਏ ਤ੍ਰਿਵੇਦੀ ਨੇ ਕਿਹਾ ਕਿ ਉਹ ਇਸ ਮੁੱਦੇ 'ਤੇ ਚੁੱਪ ਕਿਉਂ ਹਨ ਅਤੇ ਉਨ੍ਹਾਂ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਸਿਰਫ ਉਨ੍ਹਾਂ ਦੀ ਪਾਰਟੀ ਹੀ ਨਹੀਂ ਸਗੋਂ ਉਨ੍ਹਾਂ ਦਾ ਪਰਿਵਾਰ ਵੀ ਇਸ ਲਈ ਜ਼ਿੰਮੇਵਾਰ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.