ETV Bharat / bharat

ਇੰਡੀਆ ਗਠਜੋੜ ਨੂੰ ਝਟਕਾ, ਮਮਤਾ ਨੇ ਕਿਹਾ- ਪੱਛਮੀ ਬੰਗਾਲ 'ਚ ਟੀਐਮਸੀ ਲੋਕ ਸਭਾ ਚੋਣਾਂ ਇਕੱਲੇ ਲੜੇਗੀ

author img

By ETV Bharat Punjabi Team

Published : Jan 24, 2024, 1:18 PM IST

No Ties with congress or left says Mamata: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਟੀਐਮਸੀ ਪੱਛਮੀ ਬੰਗਾਲ ਵਿੱਚ ਲੋਕ ਸਭਾ ਚੋਣਾਂ ਇਕੱਲੇ ਲੜੇਗੀ, ਯਾਨੀ ਟੀਐਮਸੀ ਕਿਸੇ ਹੋਰ ਪਾਰਟੀਆਂ ਨਾਲ ਗੱਠਜੋੜ ਨਹੀਂ ਕਰੇਗੀ। ਇਸ ਫੈਸਲੇ ਨੂੰ ਇੰਡੀਆ ਗਠਜੋੜ ਲਈ ਝਟਕਾ ਮੰਨਿਆ ਜਾ ਰਿਹਾ ਹੈ।

mamata banerjee says tmc will fight lok sabha election alone in west bengal
ਭਾਰਤ ਗਠਜੋੜ ਨੂੰ ਝਟਕਾ, ਮਮਤਾ ਨੇ ਕਿਹਾ- ਪੱਛਮੀ ਬੰਗਾਲ 'ਚ ਟੀਐਮਸੀ ਲੋਕ ਸਭਾ ਚੋਣਾਂ ਇਕੱਲੇ ਲੜੇਗੀ

ਨਵੀਂ ਦਿੱਲੀ: ਪੱਛਮੀ ਬੰਗਾਲ ਵਿੱਚ ਇੰਡੀਆ ਗਠਜੋੜ ਨੂੰ ਵੱਡਾ ਝਟਕਾ ਲੱਗਾ ਹੈ। ਟੀਐਮਸੀ ਨੇ ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਇਸ ਦਾ ਐਲਾਨ ਖੁਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ, ਇਸ ਲਈ ਉਨ੍ਹਾਂ ਦੀ ਪਾਰਟੀ ਨੇ ਸੂਬੇ 'ਚ ਇਕੱਲਿਆਂ ਹੀ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਮਮਤਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਕੱਲੀ ਭਾਜਪਾ ਨੂੰ ਹਰਾ ਸਕਦੀ ਹੈ।

'ਇਕੱਲੇ ਚੱਲੋ-ਰੇ': ਪੱਛਮੀ ਬੰਗਾਲ ਦੀ ਮੁੱਖ ਮੰਤਰੀ 'ਇਕੱਲੇ-ਚੱਲੋ-ਰੇ- ਦਾ ਰਾਹ ਅਪਣਾ ਰਹੀ ਹੈ। ਕਿਉਂਕਿ ਪਿੱਛਲੇ ਲੰਮੇ ਸਮੇਂ ਤੋਂ ਦੋਵਾਂ ਪਾਰਟੀਆਂ 'ਚ ਸੀਟਾਂ ਦੀ ਵੰਡ ਨੂੰ ਲੈ ਕੇ ਤਣਾਅ ਚੱਲ ਰਿਹਾ ਹੈ। ਪੱਛਮੀ ਬੰਗਾਲ 'ਚ 42 ਸੀਟਾਂ ਨੇ ਜਿੰਨ੍ਹਾਂ 'ਤੇ ਟੀਐਮਸੀ ਨੇ ਇਕੱਲੇ ਚੋਣ ਲੜਨ ਦਾ ਫੈਸਲਾ ਲਿਆ ਹੈ। ਮਾਮਤਾ ਨੇ ਇਕੱਲੇ ਲੋਕ ਸਭਾ ਚੋਣਾਂ ਲੜਨ ਦੇ ਐਲਾਨ ਨਾਲ ਹੀ ਕਾਂਗਰਸ 'ਤੇ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਆਖਿਆ ਕਿ ਕਾਂਗਰਸ ਨੇ ਮੇਰਾ ਕੋਈ ਵੀ ਪ੍ਰਸਤਾਵ ਨਹੀਂ ਮੰਨਿਆ। ਅਸੀਂ ਜਿੰਨੇ ਵੀ ਪ੍ਰਸਤਾਵ ਭੇਜੇ ਉਹ ਸਾਰੇ ਠੁਕਰਾਏ ਗਏ। ਇਸ ਲਈ ਅਸੀਂ ਇਕੱਲੇ ਹੀ 42 ਸੀਟਾਂ 'ਤੇ ਪੱਛਮੀ ਬੰਗਾਲ 'ਚ ਲੋਕ ਸਭਾ ਸੀਟਾਂ ਲੜਨ ਦਾ ਫੈਸਲਾ ਲ਼ਿਆ ਹੈ।

  • West Bengal CM Mamata Banerjee says "I had no discussions with the Congress party. I have always said that in Bengal, we will fight alone. I am not concerned about what will be done in the country but we are a secular party and in Bengal, we will alone defeat BJP. I am a part of… pic.twitter.com/VK2HH3arJI

    — ANI (@ANI) January 24, 2024 " class="align-text-top noRightClick twitterSection" data=" ">

ਮਮਤਾ ਬੈਨਰਜੀ ਨੇ ਕੀ ਕਿਹਾ?: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, 'ਮੇਰੀ ਕਾਂਗਰਸ ਪਾਰਟੀ ਨਾਲ ਕੋਈ ਚਰਚਾ ਨਹੀਂ ਹੋਈ। ਮੈਂ ਹਮੇਸ਼ਾ ਕਿਹਾ ਹੈ ਕਿ ਅਸੀਂ ਬੰਗਾਲ ਵਿਚ ਇਕੱਲੇ ਲੜਾਂਗੇ। ਮੈਨੂੰ ਇਸ ਗੱਲ ਦੀ ਚਿੰਤਾ ਨਹੀਂ ਹੈ ਕਿ ਦੇਸ਼ ਵਿੱਚ ਕੀ ਹੋਵੇਗਾ, ਪਰ ਅਸੀਂ ਇੱਕ ਧਰਮ ਨਿਰਪੱਖ ਪਾਰਟੀ ਹਾਂ ਅਤੇ ਬੰਗਾਲ ਵਿੱਚ ਹਾਂ। ਅਸੀਂ ਭਾਜਪਾ ਨੂੰ ਇਕੱਲਿਆਂ ਹੀ ਹਰਾਵਾਂਗੇ। ਆਈ.ਐਨ.ਡੀ.ਆਈ. ਮੈਂ ਗਠਜੋੜ ਦਾ ਹਿੱਸਾ ਹਾਂ। ਰਾਹੁਲ ਗਾਂਧੀ ਦੀ ਇਨਸਾਫ਼ ਯਾਤਰਾ ਸਾਡੇ ਰਾਜ ਵਿੱਚੋਂ ਲੰਘ ਰਹੀ ਹੈ, ਪਰ ਸਾਨੂੰ ਇਸ ਦੀ ਸੂਚਨਾ ਨਹੀਂ ਦਿੱਤੀ ਗਈ ਹੈ।

ਦੋਵਾਂ ਪਾਰਟੀਆਂ 'ਚ ਤਕਰਾਰ: ਮਮਤਾ ਬੈਨਰਜੀ ਦੇ ਇਸ ਬਿਆਨ ਅਤੇ ਕਾਂਗਰਸ 'ਤੇ ਸਾਧੇ ਨਿਸ਼ਾਨਿਆਂ ਤੋਂ ਸਾਫ਼ ਹੋ ਗਿਆ ਹੈ ਕਿ ਦੋਵਾਂ ਪਾਰਟੀਆਂ 'ਚ ਕੁੱਝ ਵੀ ਠੀਕ ਨਹੀਂ ਚੱਲ ਰਿਹਾ ਕਿਉਂਕਿ ਇੱਕ ਪਾਸੇ ਰਾਹੁਲ ਗਾਂਧੀ ਦੀ ਯਾਤਰਾ ਪੱਛਮੀ ਬੰਗਾਲ ਚੋਂ ਲੰਘ ਰਹੀ ਹੈ ਪਰ ਦੂਜੇ ਪਾਸੇ ਸੂਬੇ ਦੀ ਮੁੱਖ ਮੰਤਰੀ ਨੂੰ ਹੀ ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਹੁਣ ਵੇਖਣਾ ਹੋਵੇਗਾ ਕਿ ਮਮਤਾ ਦੇ ਇਸ ਬਿਆਨ ਤੋਂ ਬਾਅਦ ਇੰਡੀਆ ਗਠਜੋੜ ਦਾ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਹੈ

ETV Bharat Logo

Copyright © 2024 Ushodaya Enterprises Pvt. Ltd., All Rights Reserved.