ਪੰਜਾਬ

punjab

ਕਿਸਾਨ ਯੂਨੀਅਨ ਨੇ ਐਕਸੀਅਨ ਦਫ਼ਤਰ ਅੱਗੇ ਲਗਾਇਆ ਧਰਨਾ

By

Published : Aug 5, 2022, 9:15 AM IST

()
ਮਾਨਸਾ: ਜ਼ਿਲ੍ਹੇ ਦੇ ਐਕਸੀਅਨ ਦਫਤਰ ਵਿਖੇ ਕਿਸਾਨਾਂ ਵੱਲੋਂ ਪਾਵਰਕਾਮ ਦੇ ਖਿਲਾਫ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਪਿਛਲੇ ਦਿਨੀਂ ਕਿਸਾਨਾਂ ਵੱਲੋਂ ਆਪਣੇ ਖੇਤ ਵਿੱਚੋਂ ਮੋਟਰ ਸ਼ਿਫਟ ਕੀਤੀ ਗਈ ਸੀ, ਪਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਤੇ ਚੋਰੀ ਦਾ ਪਰਚਾ ਦਰਜ ਕਰ ਦਿੱਤਾ ਗਿਆ ਜਿਸ ਪਰਚੇ ਨੂੰ ਰੱਦ ਕਰਵਾਉਣ ਦੇ ਲਈ ਅੱਜ ਕਿਸਾਨਾਂ ਵੱਲੋਂ ਸੰਘਰਸ਼ ਸ਼ੁਰੂ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਅਤਲਾ ਖੁਰਦ ਦੇ ਕਿਸਾਨ ਸੁਰਜੀਤ ਸਿੰਘ ਨੇ ਵਿਭਾਗ ਨੂੰ ਆਪਣੀ ਮੋਟਰ ਸ਼ਿਫਟ ਕਰਨ ਦੇ ਲਈ ਅਪੀਲ ਕੀਤੀ ਸੀ, ਪਰ ਉਸਦੀ ਮੋਟਰ ਸ਼ਿਫਟ ਨਾ ਹੋਣ ਕਾਰਨ ਲਾਰੇ ਲੱਪਿਆਂ ਇਹ ਵਿਭਾਗ ਵੱਲੋਂ ਲਾਇਆ ਗਿਆ ਜਿਸ ਕਾਰਨ ਉਨ੍ਹਾਂ ਪ੍ਰਾਈਵੇਟ ਵਿਅਕਤੀਆਂ ਤੋਂ ਆਪਣੀ ਮੋਟਰ ਸ਼ਿਫਟ ਕਰਵਾ ਲਈ, ਪਰ ਬਿਜਲੀ ਵਿਭਾਗ ਵੱਲੋਂ ਉਕਤ ਕਿਸਾਨ ‘ਤੇ ਚੋਰੀ ਦਾ ਮਾਮਲਾ ਦਰਜ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕਿਸਾਨ ਆਪਣੀ ਫਸਲ ਨੂੰ ਬਚਾਉਣ ਦੇ ਲਈ ਪਾਣੀ ਦਾ ਇੰਤਜ਼ਾਮ ਕਰਦਿਆਂ ਸੀ ਤੇ ਦੂਸਰੇ ਪਾਸੇ ਵਿਭਾਗ ਵੱਲੋਂ ਉਸ ‘ਤੇ ਮਾਮਲਾ ਦਰਜ ਕਰਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ।

ABOUT THE AUTHOR

...view details