ਪੰਜਾਬ

punjab

ਚੰਨੀ ਤੋਂ ਬਾਅਦ ਚਰਚਾ ਵਿੱਚ ਮੁੱਖ ਮੰਤਰੀ ਮਾਨ, ਸਟੇਜ ਉੱਤੇ ਕੀਤਾ ਗਰਬਾ ਤੇ ਪਾਇਆ ਭੰਗੜਾ

By

Published : Oct 2, 2022, 10:56 AM IST

()
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜਕੱਲ੍ਹ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਗੁਜਰਾਤ ਦੌਰੇ ਉੱਤੇ ਹਨ ਤੇ ਲਗਾਤਾਰ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ। ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਦੌਰੇ ਦੌਰਾਨ ਝੂਮਦੇ ਨਜ਼ਰ (CM Bhagwant Mann Garba Video) ਆਏ। ਉਹਨਾਂ ਨੇ ਸਟੇਜ ਉੱਤੇ ਗੁਜਰਾਤੀ ਗਾਣੇ ਇੱਤੇ ਗਰਬਾ ਕੀਤਾ ਤੇ ਇਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਦੇ ਕਹਿਣ ਉੱਤੇ ਭੰਗੜਾ (CM Bhagwant Mann Garba and bhangra) ਵੀ ਪਾਇਆ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਤਰ੍ਹਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਂਗ ਚਰਚਾ ਵਿੱਚ ਆ ਗਏ ਹਨ। ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੀ ਇੱਕ ਸਾਮਗਮ ਦੌਰਾਨ ਭੰਗੜਾ ਪਾਇਆ ਸੀ।

ABOUT THE AUTHOR

...view details