ਪੰਜਾਬ

punjab

ਮੀਤ ਹੇਅਰ ਦੀ ਕੋਠੀ ਅੱਗੇ ਸਹਾਇਕ ਪ੍ਰੋਫੈਸਰਾਂ ਉੱਤੇ ਹੋਇਆ ਲਾਠੀਚਾਰਜ

By

Published : Sep 19, 2022, 7:55 PM IST

ਬਰਨਾਲਾ: ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ Gurmeet Singh Meet Hayer house ਅੱਗੇ ਮੰਗ ਨੂੰ ਲੈਕੇ ਪ੍ਰਦਰਸ਼ਨ ਕਰ ਰਹੇ ਸਹਾਇਕ ਪ੍ਰੋਫੈਸਰਾਂ ਉਪਰ ਪੁਲਿਸ ਵਲੋਂ ਲਾਠੀਚਾਰਜ Assistant professors were lathi charged ਕਰਕੇ ਖਿੱਚ ਧੂਹ ਕੀਤੀ ਗਈ। ਕਰੀਬ ਦੋ ਘੰਟੇ ਧਰਨ ਦੇਣ ਤੋਂ ਬਾਅਦ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਸਹਾਇਕ ਪ੍ਰੋਫੈਸਰਾਂ ਦੀ ਪੁਲਿਸ ਨਾਲ ਬੈਰੀਕੇਟਿੰਗ ਉੱਤੇ ਕਾਫੀ ਝੜਪ ਹੋਈ। ਇਸ ਉਪਰੰਤ ਪੁਲਿਸ ਵਲੋਂ ਪ੍ਰੋਫੈਸਰਾਂ ਉੱਤੇ ਲਾਠੀਚਾਰਜ ਕਰਦਿਆਂ ਦੱਬ ਕੇ ਖਿੱਚ ਧੂਹ ਕੀਤੀ ਗਈ। ਉੱਥੇ ਇਸ ਮੌਕੇ ਪ੍ਰਦਰਸ਼ਨਕਾਰੀ ਪ੍ਰੋਫੈਸਰਾਂ ਨੇ ਕਿਹਾ ਕਿ ਉਹ ਆਪਣੀਆਂ ਨੌਕਰੀਆਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਉਹਨਾਂ ਨੂੰ ਡਾਂਗਾਂ ਦੇ ਰਹੀ ਹੈ। ਇਸ ਮੌਕੇ ਪ੍ਰਦਰਸ਼ਨਕਾਰੀ ਨੇ ਪੁਲਿਸ ਤੇ ਦੁਰਵਿਵਹਾਰ ਕਰਨ ਅਤੇ ਲੜਕੀਆਂ ਦੀਆਂ ਚੁੰਨੀਆਂ ਤੱਕ ਖਿੱਚਣ ਦੇ ਆਰੋਪ ਲਗਾਏ।

ABOUT THE AUTHOR

...view details