ਪੰਜਾਬ

punjab

ਕਾਂਗਰਸ ਆਗੂ ਕੰਵਲਜੀਤ ਕੜਵਲ ਦਾ ਸਿਮਰਜੀਤ ਬੈਂਸ ’ਤੇ ਤਿੱਖਾ ਹਮਲਾ

By

Published : Feb 9, 2022, 4:20 PM IST

ਲੁਧਿਆਣਾ: ਸਿਮਰਜੀਤ ਬੈਂਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਬੈਂਸ ਦੇ ਖ਼ਿਲਾਫ਼ ਚੋਣ ਲੜ ਰਹੇ ਕਾਂਗਰਸ ਉਮੀਦਵਾਰ ਕੰਵਲਜੀਤ ਕੜਵਲ (Congress candidate Kanwaljit Karwal) ਨੇ ਕਿਹਾ ਹੈ ਕਿ ਦੋ ਦਿਨ ਬਾਅਦ ਸਿਮਰਜੀਤ ਬੈਂਸ ਆਤਮ ਨਗਰ ਹਲਕੇ ਅੰਦਰ ਕੋਈ ਵੱਡੀ ਵਾਰਦਾਤ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਬੈਂਸ ਦੇ ਜੇਲ੍ਹ ਦੇ ਵਿੱਚ ਵੀ ਲਿੰਕ ਹਨ ਅਤੇ ਉਨ੍ਹਾਂ ਨੂੰ ਡਰ ਹੈ ਕਿ ਆਤਮ ਨਗਰ ਹਲਕੇ ਵਿੱਚ ਬੈਂਸ ਕੋਈ ਵੱਡੀ ਵਾਰਦਾਤ ਕਰਵਾ ਸਕਦਾ ਹੈ। ਕੜਵਲ ਨੇ ਕਿਹਾ ਕਿ ਉਹ ਚਾਹੁੰਦੇ ਸਨ ਕਿ ਬੈਂਸ ਚੋਣਾਂ ਤੱਕ ਨਾ ਗ੍ਰਿਫ਼ਤਾਰ ਹੁੰਦਾ ਤਾਂ ਕਿ ਚੋਣ ਮੈਦਾਨ ਵਿੱਚ ਉਸ ਨੂੰ ਆਪਣੀ ਅਸਲੀਅਤ ਪਤਾ ਲੱਗਦੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਵਿੱਚ ਪੁਲਿਸ ਦੀ ਕੋਈ ਮਿਲੀਭੁਗਤ ਨਹੀਂ ਹੈ ਕੜਵਲ ਨੇ ਕਿਹਾ ਕਿ ਜੇ ਪੁਲਿਸ ਦੀ ਨਲਾਇਕੀ ਕਾਰਨ ਉਹ ਉਨ੍ਹਾਂ ਦੇ ਦਫਤਰ ਤੱਕ ਪਹੁੰਚੇ ਹਨ।

ABOUT THE AUTHOR

...view details