ਪੰਜਾਬ

punjab

ਨਗਰ ਨਿਗਮ ਟੈਕਨੀਕਲ ਕਰਮਚਾਰੀਆਂ ਨੇ ਸਾੜਿਆ ਮੰਤਰੀ ਬ੍ਰਹਮ ਮਹਿੰਦਰਾ ਦਾ ਪੁਤਲਾ

By

Published : Sep 13, 2021, 3:25 PM IST

ਪਟਿਆਲਾ: ਨਗਰ ਨਿਗਮ ਟੈਕਨੀਕਲ ਕਰਮਚਾਰੀਆਂ(Municipal Technical Staff) ਨੇ ਹੱਕੀ ਮੰਗਾਂ ਨੂੰ ਲੈ ਕੇ ਮੰਤਰੀ ਬ੍ਰਹਮ ਮਹਿੰਦਰਾ ਦਾ ਅਨਾਰਦਾਣਾ ਚੌਂਕ ਵਿੱਚ ਪੁਤਲਾ ਸਾੜਿਆ। ਵੱਡੀ ਗਿਣਤੀ ਵਿੱਚ ਇਕੱਠੇ ਹੋਏ ਨਗਰ ਨਿਗਮ ਟੈਕਨੀਕਲ ਕਰਮਚਾਰੀਆਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਸਮੇਂ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ ਅੱਜ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਨੇ ਉਨ੍ਹਾਂ ਨੂੰ ਵੀ ਨੌਕਰੀ ਤੋਂ ਬਰਖ਼ਾਸਤ ਕਰਨ ਤੇ ਲੱਗੀ ਹੋਈ ਹੈ। ਉੱਥੇ ਹੀ ਕਾਂਗਰਸ ਸਰਕਾਰ ਦੇ ਸਥਾਨਕ ਸਰਕਾਰ ਦੇ ਮੰਤਰੀ ਬ੍ਰਹਮ ਮਹਿੰਦਰਾ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਬ੍ਰਹਮ ਮਹਿੰਦਰਾ ਨੇ ਵੋਟਾਂ ਤੋਂ ਬਾਅਦ ਕਿਸੇ ਵੀ ਮੁਲਾਜ਼ਮ ਦੀ ਬਾਂਹ ਨਹੀਂ ਫੜੀ।

ABOUT THE AUTHOR

...view details