ਪੰਜਾਬ

punjab

ਰੁਜ਼ਗਾਰ ਮੇਲੇ 'ਚ ਨੌਜਵਾਨਾਂ ਨੂੰ ਮਿਲ ਰਹੀਆਂ ਨੌਕਰੀਆਂ: ਡੀਸੀ

By

Published : Sep 16, 2021, 4:47 PM IST

()
ਫਤਿਹਗੜ੍ਹ ਸਾਹਿਬ: ਪੰਜਾਬ ਸਰਕਾਰ ਦੁਆਰਾ ਘਰ ਘਰ ਰੁਜ਼ਗਾਰ ਮਿਸ਼ਨ (Employment Mission) ਤਹਿਤ ਪੰਜਾਬ ਪੱਧਰ 'ਤੇ ਰੁਜ਼ਗਾਰ ਮੇਲਿਆਂ (Employment fairs) ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਇਸ ਤਹਿਤ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਮਾਤਾ ਗੁਜਰੀ ਕਾਲਜ ਵਿਖੇ 7 ਵਾਂ ਮੈਗਾ ਰੋਜ਼ਗਾਰ ਮੇਲਾ ਲਗਾਇਆ ਗਿਆ। ਇਸ ਮੌਕੇ ਜਾਇਜ਼ਾ ਲੈਣ ਪਹੁੰਚੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਕਿ ਰੁਜ਼ਗਾਰ ਦੇ ਲਈ ਨੌਜਵਾਨਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਲੱਗੇ ਰੋਜ਼ਗਾਰ ਮੇਲੇ ਵਿੱਚ 1400 ਦੇ ਕਰੀਬ ਰਜਿਸਟ੍ਰੇਸ਼ਨ ਹਈ ਹੈ ਜਿਸ ਵਿੱਚੋਂ 500 ਦੇ ਕਰੀਬ ਬੱਚਿਆਂ ਨੂੰ ਚੁਣਿਆ ਵੀ ਕੀਤਾ ਗਿਆ ਹੈ। ਇਹ ਰੋਜ਼ਗਾਰ ਮੇਲਾ ਕੋਰਡੀਆ ਕਾਲਜ, ਸੰਘੋਲ ਵਿਖੇ ਮੇਲੇ ਲਗ ਰਿਹਾ ਹੈ।

ABOUT THE AUTHOR

...view details