ਪੰਜਾਬ

punjab

ਝੋਨੇ ਦੀ ਖਰੀਦ ਸ਼ੁਰੂ ਹੋਣ ਨੂੰ ਲੈਕੇ ਕਿਸਾਨਾਂ ਦੇ ਚਿਹਰਿਆਂ ‘ਤੇ ਪਰਤੀ ਰੌਣਕ

By

Published : Oct 4, 2021, 10:50 PM IST

ਫਰੀਦਕੋਟ: ਕਿਸਾਨਾਂ ਦੇ ਸਖ਼ਤ ਵਿਰੋਧ ਤੋਂ ਬਾਅਦ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ (Government procurement of paddy started) ਹੋਣ ‘ਤੇ ਕਿਸਾਨਾਂ ਦੇ ਚਿਹਰਿਆਂ ‘ਤੇ ਰੌਣਕ ਪਰਤ ਆਈ ਹੈ। ਫਰੀਦਕੋਟ ਦੀ ਅਨਾਜ ਮੰਡੀ (Grain market) ਵਿਚ ਝੋਨਾ ਲੈ ਕੇ ਆਏ ਇਕ ਕਿਸਾਨ ਨੇ ਦੱਸਿਆ ਕਿ ਉਹ ਸਵੇਰੇ ਹੀ 5 ਟਰਾਲੀਆਂ ਝੋਨੇ ਦੀਆਂ ਲੈ ਕੇ ਆਇਆ ਸੀ ਅਤੇ ਆਉਂਦਿਆਂ ਹੀ ਬੋਲੀ ਲੱਗ ਗਈ ਅਤੇ ਸਰਕਾਰੀ ਰੇਟ ਮੁਤਾਬਿਕ ਉਨ੍ਹਾਂ ਦਾ ਝੋਨਾ ਵਿਕ ਗਿਆ। ਕਿਸਾਨ ਨੇ ਕਿਹਾ ਕਿ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਜਿਸ ਨਾਲ ਕਿਸਾਨਾਂ ਨੂੰ ਕੋਈ ਵੀ ਸਮੱਸਿਆ ਪੇਸ਼ ਨਹੀਂ ਆ ਰਹੀ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਂਦਰ ਨੇ ਪੰਜਾਬ ਵਿੱਚ ਝੋਨੇ ਦੀ ਖਰੀਦ ਨੂੰ 11 ਅਕਤੂਬਰ ਤੈਅ ਕਰ ਦਿੱਤਾ ਸੀ ਪਰ ਹੁਣ ਵਿਰੋਧ ਤੋਂ ਬਾਅਦ 3 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕੀਤੀ ਗਈ ਹੈ।

ABOUT THE AUTHOR

...view details