ਪੰਜਾਬ

punjab

ਬੇਅਦਬੀ ਮਾਮਲਾ:ਸਿੱਖ ਜਥੇਬੰਦੀਆਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੋਂ ਮੰਗਿਆ ਸਪੱਸ਼ਟੀਕਰਨ

By

Published : Sep 20, 2021, 4:40 PM IST

ਅੰਮ੍ਰਿਤਸਰ: ਬਰਗਾੜੀ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ 'ਚ ਬਰਗਾੜੀ ਤੇ ਸਿੱਖ ਜਥੇਬੰਦੀਆਂ ਨੇ ਮੋਰਚਾ ਲਗਾ ਕੇ ਰੱਖਿਆ ਹੋਇਆ ਸੀ। ਮੋਰਚਾ ਕਾਂਗਰਸੀ ਪੰਜ ਵਿਧਾਇਕਾਂ ਵੱਲੋਂ ਚੁੱਕਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਕਿ ਜਥੇਦਾਰ ਧਿਆਨ ਸਿੰਘ ਮੰਡ ਪੰਜੇ ਵਿਧਾਇਕਾਂ ਕੋਲੋਂ ਸਪੱਸ਼ਟੀਕਰਨ ਮੰਗਿਆ ਗਿਆ ਸੀ। ਜਿਸ ਤੇ ਇਨ੍ਹਾਂ ਪੰਜੇ ਵਿਧਾਇਕਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਆਪਣਾ ਸਪੱਸ਼ਟੀਕਰਨ ਇੱਕ ਚਿੱਠੀ ਰਾਹੀਂ ਦਿੱਤਾ। ਇਸ ਸਬੰਧੀ ਸਪੱਸ਼ਟੀਕਰਨ ਦੇਣ ਵਾਸਤੇ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਤਲਬ ਕੀਤਾ ਗਿਆ, ਤਾਂ ਉਹਨਾਂ ਨੇ ਪੇਸ਼ ਹੱਕ ਲਿਖਤੀ ਸਪਸ਼ੱਟੀਕਰਨ ਦਿੱਤਾ ਹੈ। ਜਿਸ ਵਿਚ ਉਹਨਾਂ ਨੇ ਸਪੱਸ਼ਟ ਤੌਰ ਉੱਤੇ ਵਾਅਦਾ ਨਾ ਨਿਭਾਉਣ ਜਾਂ ਬੇਅਦਬੀ ਦੇ ਇਨਸਾਫ਼ ਵਾਸਤੇ ਕੋਈ ਕਾਰਵਾਈ ਨਾ ਕਰਨ ਦੀ ਜ਼ਿੰਮੇਵਾਰੀ ਉਸ ਸਮੇਂ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਪਾਈ ਸੀ। ਇਸ ਨਾਲ ਸਮੁੱਚੇ ਪੰਥ ਅੰਦਰ ਇਕ ਵੱਡਾ ਰੋਸ ਹੈ, ਜਿਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਆਦੇਸ਼ ਦਿੱਤਾ ਜਾਂਦਾ ਹੈ, ਕਿ ਉਹ ਆਪਣੇ ਹੀ ਮੰਤਰੀਆਂ ਅਤੇ ਵਿਧਾਇਕਾਂ ਦੁਆਰਾ ਦਿੱਤੇ ਸਪਸ਼ੱਟੀਕਰਨ ਦੇ ਅਧਾਰ ਉੱਤੇ ਆਪਣੇ ਅਤੇ ਆਪਣੇ ਸਰਕਾਰ ਉੱਤੇ ਲੱਗ ਰਹੇ ਦੋਸ਼ਾਂ ਦਾ 20 ਸਤੰਬਰ 2021 ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਸਪਸ਼ੱਟੀਕਰਨ ਦੇਣ, ਅਤੇ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਆਉਣ ਕਰਕੇ ਦੁਬਾਰਾ ਜਥੇਦਾਰ ਧਿਆਨ ਸਿੰਘ ਮੰਡ ਨੇ ਇੱਕ ਵਾਰ ਫਿਰ 4 ਅਕਤੂਬਰ ਦਿਨ ਸੋਮਵਾਰ ਨੂੰ ਆ ਕੇ ਆਪਣਾ ਸਪਸ਼ੱਟੀਕਰਨ ਜਰੂਰ ਦੇਣ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸਪਸ਼ੱਟੀਕਰਨ ਤੋਂ ਬਾਅਦ ਦੀ ਸਥਿਤੀ ਸਪਸ਼ਟ ਹੋਵੇਗੀ।

ABOUT THE AUTHOR

...view details