ਪੰਜਾਬ

punjab

ਭਲਕੇ ਪੰਜਾਬ ਵਿਧਾਨਸਭਾ ਚੋਣਾਂ ਦੇ ਨਤੀਜਿਆਂ ਦਾ ਹੋਵੇਗਾ ਐਲਾਨ, ਢੋਲੀਆਂ ਨੇ ਵੀ ਕੀਤੀਆਂ ਤਿਆਰੀਆਂ

By

Published : Mar 9, 2022, 5:31 PM IST

Updated : Feb 3, 2023, 8:19 PM IST

ਅੰਮ੍ਰਿਤਸਰ: ਭਲਕੇ ਪੰਜਾਬ ਵਿਧਾਨਸਭਾ ਚੋਣਾਂ 2022 ਦਾ ਐਲਾਨ ਹੋਵੇਗਾ। ਭਲਕੇ ਇਹ ਸਪਸ਼ਟ ਹੋ ਜਾਵੇਗਾ ਕਿ ਪੰਜਾਬ ’ਚ ਕਿਸ ਪਾਰਟੀ ਦਾ ਰਾਜ ਹੋਵੇਗਾ ਅਤੇ ਕਿਸ ਦੀ ਸਰਕਾਰ ਬਣੇਗੀ। ਉੱਥੇ ਹੀ ਭਲਕੇ ਹੋਣ ਵਾਲੀ ਵੋਟਾਂ ਦੀ ਗਿਣਤੀ ਨੂੰ ਲੈ ਕੇ ਜਿੱਥੇ ਚੋਣ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ’ਤੇ ਈਟੀਵੀ ਭਾਰਤ ਦੀ ਟੀਮ ਅੰਮ੍ਰਿਤਸਰ ਦੇ ਵਿਚ ਢੋਲ ਵਜਾਉਣ ਵਾਲਿਆਂ ਕੋਲ ਪਹੁੰਚੀ ਅਤੇ ਉਨ੍ਹਾਂ ਦੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਢੋਲੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੂਰੀਆਂ ਤਿਆਰੀਆਂ ਹਨ। ਭਲਕੇ ਜਿਸਦੀ ਵੀ ਸਰਕਾਰ ਬਣੇਗੀ ਉਸ ਖੁਸ਼ੀ ’ਚ ਉਨ੍ਹਾਂ ਵੱਲੋਂ ਢੋਲ ਬਣਾਏ ਜਾਣਗੇ। ਜਿਸਦੇ ਚੱਲਦੇ ਉਨ੍ਹਾਂ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ ਤੇ ਬੋਲੀਆਂ ਵੀ ਤਿਆਰ ਕੀਤੀਆਂ ਗਈਆਂ ਹਨ।
Last Updated :Feb 3, 2023, 8:19 PM IST

ABOUT THE AUTHOR

...view details