ਪੰਜਾਬ

punjab

ਸਿੱਧੂ ਮੂਸੇਵਾਲਾ ਦੇ ਫੈਨ ਨੇ ਰੋ-ਰੋ ਕੇ ਗਾਇਆ ਅਜਿਹਾ ਗੀਤ, ਸੁਣ ਕੇ ਭਾਵੁਕ ਹੋਏ ਮਾਤਾ ਚਰਨ ਕੌਰ

By

Published : Jan 2, 2023, 10:04 PM IST

Updated : Feb 3, 2023, 8:38 PM IST

()
ਮਾਨਸਾ ਵਿਖੇ ਸਿੱਧੂ ਮੂਸੇਵਾਲਾ ਦੇ ਘਰ ਵੱਡੀ ਗਿਣਤੀ ਵਿੱਚ ਰੋਜਾਨਾ ਸਿੱਧੂ ਦੇ ਪ੍ਰਸੰਸਕ ਆਉਦੇ ਹਨ ਤੇ ਉਨ੍ਹਾਂ ਦੇ ਮਾਤਾ ਪਿਤਾ ਨਾਲ ਗੱਲਬਾਤ ਕਰਦੇ ਹਨ। ਇਸੇ ਤਰ੍ਹਾਂ ਸਿੱਧੂ ਦੇ ਮਾਤਾ ਪਿਤਾ ਨੂੰ ਮਿਲਣ ਸਿੱਧੂ ਦਾ ਇੱਕ ਅਜਿਹਾ ਫੈਨ ਆਇਆ ਜਿਸ ਨੇ ਸਿੱਧੂ ਨੂੰ ਯਾਦ ਕਰਦਿਆਂ ਗੀਤ ਗਾਇਆ। ਇਸ ਨੌਜਵਾਨ ਇੰਨਾਂ ਭਾਵੁਕ ਕਰਨ ਵਾਲਾ ਗੀਤ ਗਾਇਆ ਕਿ ਉਸਨੂੰ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸ ਗੀਤਾ ਦੀਆਂ ਲਾਈਨਾਂ ਸਨ "ਫੈਨ ਤਾਂ ਵੇ ਪੁੱਤਾ ਤੇਰੇ ਰੋਜ ਆਉਦੇ ਨੇ ਤੂੰ ਕਾਹਤੋ ਪੁੱਤਾ ਨੀ ਵੇ ਗੇੜਾ ਮਾਰਦਾ, ਇਸ ਗੀਤ ਨੂੰ ਸੁਣ ਕੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੀ ਭਾਵੁਕ ਹੋ ਗਏ। ਇਸ ਮੌਕੇ ਉਨ੍ਹਾਂ ਸਿੱਧੂ ਦੇ ਪ੍ਰਸੰਸਕਾ ਵੱਲੋਂ ਉਸਨੂੰ ਸਮਰਪਿਤ ਗਾਏ ਜਾਦੇ ਗੀਤਾਂ ਲਈ ਵੀ ਧੰਨਵਾਦ ਕੀਤਾ।
Last Updated :Feb 3, 2023, 8:38 PM IST

ABOUT THE AUTHOR

...view details