ਪੰਜਾਬ

punjab

ਸਰਕਾਰ ਵੱਲੋਂ ਪਾਸ ਕੀਤੇ ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਪੈਟਰੋਲ ਪੰਪਾਂ 'ਤੇ ਖੱਜ਼ਲ ਹੋਣ ਲੱਗੇ ਲੋਕ

By ETV Bharat Punjabi Team

Published : Jan 2, 2024, 4:30 PM IST

ਹਿੱਟ ਐਂਡ ਰਨ ਕਾਨੂੰਨ

ਅੰਮ੍ਰਿਤਸਰ:ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਬਾਅਦ ਇੱਕ ਹੋਰ ਨਵਾਂ ਕਾਨੂੰਨ ਪਾਸ ਕੀਤਾ ਗਿਆ ਹੈ ਜੋ ਕਿ ਟਰੱਕ ਡਰਾਈਵਰਾਂ ਦੇ ਉੱਤੇ ਲਾਗੂ ਹੁੰਦਾ ਹੈ। ਜਿਸ ਦਾ ਨਾਮ ਹਿਟ ਐਂਡ ਰਨ ਦੱਸਿਆ ਗਿਆ ਹੈ। ਉੱਥੇ ਹੀ ਇਸ ਕਾਨੂੰਨ ਨੂੰ ਪਾਸ ਹੋਣ ਤੋਂ ਬਾਅਦ ਦੇਸ਼ ਭਰ 'ਚ ਟਰੱਕ ਚਾਲਕ ਹੜਤਾਲ 'ਤੇ ਜਾ ਰਹੇ ਹਨ, ਜਿਸ ਦਾ ਅਸਰ ਪੈਟਰੋਲ ਪੰਪਾਂ 'ਤੇ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਨੂੰ ਲੈਕੇ ਜ਼ਿਅਦਾਤਰ ਲੋਕਾਂ ਦੀ ਭੀੜ ਪੈਟਰੋਲ ਪੰਪਾਂ 'ਤੇ ਨਜ਼ਰ ਆ ਰਹੀ ਹੈ ਤਾਂ ਜੋ ਉਹ ਆਪਣੇ ਵਾਹਨਾਂ 'ਚ ਤੇਲ ਪਵਾ ਸਕਣ। ਅੰਮ੍ਰਿਤਸਰ ਅਤੇ ਹੋਰ ਕਈ ਜ਼ਿਲ੍ਹਿਆਂ ਦੇ ਜ਼ਿਆਦਾਤਰ ਪੈਟਰੋਲ ਪੰਪਾਂ 'ਤੇ ਤੇਲ ਖ਼ਤਮ ਹੋ ਚੁੱਕਿਆ ਹੈ। ਜਿੰਨ੍ਹਾਂ ਪੰਪਾਂ 'ਤੇ ਤੇਲ ਬਚਿਆ ਹੈ ਤਾਂ ਉਥੇ ਲੋਕਾਂ ਨੂੰ ਕਈ-ਕਈ ਘੰਟੇ ਲਾਈਨਾਂ 'ਚ ਖੜੇ ਹੋਣਾ ਪੈ ਰਿਹਾ ਹੈ। ਇਸ ਦੌਰਾਨ ਲੋਕਾਂ ਦਾ ਕਹਿਣਾ ਕਿ ਉਨ੍ਹਾਂ ਨੂੰ ਕਾਫ਼ੀ ਖੱਜ਼ਲ ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਲੋਕਾਂ ਦੇ ਭਲੇ ਲਈ ਕਾਨੂੰਨ ਬਣਾਉਣੇ ਚਾਹੀਦੇ ਹਨ ਨਾ ਕਿ ਅਜਹੇ ਕਾਨੂੰਨ ਜੋ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ। ਉਧਰ ਪੈਟਰੋਲ ਪੰਪ ਦੇ ਮੈਨੇਜ਼ਰ ਦਾ ਕਹਿਣਾ ਕਿ ਐਮਰਜ਼ੇਂਸੀ ਸੇਵਾ ਲਈ ਰਾਖਵਾਂ ਤੇਲ ਹੀ ਉਨ੍ਹਾਂ ਕੋਲ ਬਚਿਆ ਹੈ ਤੇ ਜਦੋਂ ਲੋਕਾਂ ਨੂੰ ਉਹ ਮਨ੍ਹਾ ਕਰਦੇ ਹਨ ਤਾਂ ਉਹ ਲੜਨ ਤੱਕ ਜਾਂਦੇ ਹਨ।

ABOUT THE AUTHOR

...view details