ਪੰਜਾਬ

punjab

ਅੰਮ੍ਰਿਤਸਰ ਦੇ ਪਿੰਡ ਮੱਲੀਆਂ 'ਚ ਦੋ ਧਿਰਾਂ ਵਿਚਕਾਰ ਝੜਪ, ਦੋਵਾਂ ਧਿਰਾਂ ਦੇ ਘਰਾਂ ਦੀ ਹੋਈ ਭੰਨਤੋੜ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

By ETV Bharat Punjabi Team

Published : Nov 11, 2023, 2:10 PM IST

Clash in Amritsar: ਅੰਮ੍ਰਿਤਸਰ ਦੇ ਪਿੰਡ ਮੱਲੀਆਂ 'ਚ ਦੋ ਧਿਰਾਂ ਵਿਚਕਾਰ ਝੜਪ, ਦੋਵਾਂ ਧਿਰਾਂ ਦੇ ਘਰਾਂ ਦੀ ਹੋਈ ਭੰਨਤੋੜ,ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਅੰਮ੍ਰਿਤਸਰ ਦੇ ਪਿੰਡ ਮੱਲੀਆਂ ਵਿੱਚ ਦੋ ਧਿਰਾਂ ਵਿਚਕਾਰ ਜ਼ਬਰਦਸਤ (fierce clash between the two parties) ਝੜਪ ਹੋਈ। ਇਸ ਦੌਰਾਨ ਇੱਕ ਧਿਰ ਨੇ ਇਲਜ਼ਾਮ ਲਾਇਆ ਕਿ ਵਿਰੋਧੀ ਧਿਰ ਨੇ ਬਦਮਾਸ਼ਾਂ ਨੂੰ ਸੱਦ ਕੇ ਉਨ੍ਹਾਂ ਦੇ ਘਰ ਅਤੇ ਪਰਿਵਾਰ ਉੱਤੇ ਹਮਲਾ ਕਰ ਦਿੱਤਾ। ਪਰਿਵਾਰ ਮੁਤਾਬਿਕ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਦੇ ਘਰ ਵਿੱਚ ਭੰਨਤੋੜ ਕੀਤੀ ਅਤੇ ਪਰਿਵਾਰਕ ਮੈਂਬਰਾਂ ਨਾਲ ਵੀ (Clash in Amritsar) ਕੁੱਟਮਾਰ ਕੀਤੀ। ਪਰਿਵਾਰ ਦਾ ਕਹਿਣਾ ਹੈ ਕਿ ਇਹ ਝਗੜਾ ਨਸ਼ੇ ਕਰਦੇ ਨੌਜਵਾਨ ਨੂੰ ਰੋਕਣ ਕਾਰਣ ਹੋਇਆ। ਦੂਜੇ ਪਾਸੇ ਮੌਕੇ ਉੱਤੇ ਪੁੱਜੇ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪੀੜਤ ਧਿਰ ਦੇ ਘਰ ਦਾ ਭੰਨਤੋੜ ਕਾਰਣ ਨੁਕਸਾਨ ਹੋਇਆ ਹੈ ਪਰ ਦੂਜੀ ਧਿਰ ਦੇ ਘਰ ਵਿੱਚ ਵੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜਾਂਚ ਮਗਰੋਂ ਹੀ ਕੋਈ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 

ABOUT THE AUTHOR

...view details