ਪੰਜਾਬ

punjab

ਬਿਆਸ 'ਚ ਵੱਡਾ ਸੜਕ ਹਾਦਸਾ: 10 ਵਾਹਨਾਂ ਦੀ ਟੱਕਰ, ਕਈ ਰਾਹਗੀਰ ਜ਼ਖਮੀ

By ETV Bharat Punjabi Team

Published : Dec 25, 2023, 2:29 PM IST

ਬਿਆਸ 'ਚ ਵੱਡਾ ਸੜਕ ਹਾਦਸਾ 10 ਵਾਹਨਾਂ ਦੀ ਟੱਕਰ,ਕਈ ਰਾਹਗੀਰ ਜ਼ਖਮੀ

ਜਲੰਧਰ ਅੰਮ੍ਰਿਤਸਰ ਮੁੱਖ ਮਾਰਗ 'ਤੇ ਸਥਿਤ ਕਸਬਾ ਬਿਆਸ ਵਿਖੇ ਇੱਕ ਤੋਂ ਬਾਅਦ ਇੱਕ ਕਰੀਬ 10 ਗੱਡੀਆਂ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਧੁੰਦ ਵਿੱਚ ਹੋਇਆ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦਰਮਿਆਨ ਇੱਕ ਸੀਮਿੰਟ ਦਾ ਭਰਿਆ ਟਰੱਕ ਬੇਕਾਬੂ ਹੋ ਕੇ ਫਲਾਈ ਓਵਰ ਤੋਂ ਹੇਠਾਂ ਡਿੱਗ ਗਿਆ। ਹਾਲਾਂਕਿ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਇਸ ਦਰਮਿਆਨ ਟਰੱਕ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਜਿਸ ਨੂੰ ਫੌਰੀ ਤੌਰ 'ਤੇ ਮੁੱਢਲੀ ਸਹੂਲਤ ਦਿੱਤੀ ਗਈ। ਜਾਣਕਾਰੀ ਅਨੁਸਾਰ ਇਹ ਹਾਦਸਾ ਬਿਆਸ ਦੇ ਵਿੱਚ ਕਰੀਬ ਤਿੰਨ ਪੁਆਇੰਟਾਂ 'ਤੇ ਵੱਖ-ਵੱਖ ਜਗ੍ਹਾ ਹੋਇਆ, ਜਿੱਥੇ ਇੱਕ ਜਗ੍ਹਾ 'ਤੇ ਦੋ ਤਿੰਨ ਵਾਹਨ ਫਿਰ ਦੋ ਤਿੰਨ ਵਾਹਨ 'ਤੇ ਫਿਰ ਦੋ ਤਿੰਨ ਵਾਹਨਾਂ ਦੀ ਟੱਕਰ ਹੋਈ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਹਾਈਵੇਅ ਪੈਟਰੋਲਿੰਗ ਪੁਲਿਸ ਬਿਆਸ ਇਸ ਦੇ ਨਾਲ ਹੀ ਥਾਣਾ ਬਿਆਸ ਮੁਖੀ ਐਸਐਚਓ ਸਤਨਾਮ ਸਿੰਘ ਆਪਣੇ ਪੁਲਿਸ ਪਾਰਟੀ ਸਾਡੇ ਮੌਕੇ 'ਤੇ ਪੁੱਜੇ ਅਤੇ ਕਰੇਨ ਮੰਗਵਾ ਕੇ ਹਾਦਸਾ ਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਫੋਰਸ ਤਾਇਨਾਤ ਕਰਕੇ ਟਰੈਫਿਕ ਜਾਮ ਨੂੰ ਖੁਲਵਾ ਕੇ ਹੌਲੀ ਹੌਲੀ ਵਾਹਨਾ ਨੂੰ ਅੱਗੇ ਭੇਜਿਆ ਜਾ ਸਕੇ। ਜ਼ਿਕਰਯੋਗ ਹੈ ਕਿ ਇਸ ਭਿਆਨਕ ਸੜਕ ਹਾਦਸੇ ਦਾ ਕਾਰਨ ਕਿਤੇ ਨਾ ਕਿਤੇ ਧੁੰਦ ਵਿੱਚ ਤੇਜ਼ ਰਫਤਾਰ ਹੋਣਾ ਮੰਨਿਆ ਜਾ ਰਿਹਾ ਹੈ।

ABOUT THE AUTHOR

...view details