ਪੰਜਾਬ

punjab

ਸੱਕਿਆਂ ਭੈਣਾਂ ਦੇ ਨਾਂਅ ਤੇ ਫੇਕ ਆਈ.ਡੀ ਕਰ ਰਿਹਾ ਸੀ ਦੁਰ ਉਪਯੋਗ

By

Published : Aug 31, 2019, 3:11 PM IST

ਫੇਸਬੁੱਕ 'ਤੇ ਫੇਕ ਆਈ.ਡੀ ਬਣਾ ਗੁਮਰਾਹ ਕਰਨ ਦੇ ਕੇਸ ਤਾ ਆਮ ਹਨ। ਇਸੇ ਤਰ੍ਹਾਂ ਦਾ ਇੱਕ ਕੇਸ ਮਾਨਸਾ ਤੋਂ ਸਾਹਮਣੇ ਆਇਆ ਹੈ। ਮਾਨਸਾ ਪੁਲੀਸ ਨੇ ਫੇਸਬੁੱਕ 'ਤੇ ਦੋ ਭੈਣਾਂ ਦੀ ਜਾਅਲੀ ਫੇਸਬੁੱਕ ਆਈ.ਡੀ. ਬਣਾ ਕੇ ਉਸ ਦਾ ਦੁਰ ਉਪਯੋਗ ਕਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਇਸ ਮਾਮਲੇ ਦੀ ਉਕਤ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਲੜਕੀਆਂ ਵੱਲੋਂ ਆਪਣੇ ਸੱਕੇ ਭਰਾ ਦੇ ਵਿਰੋਧ ਇੱਕ ਸ਼ਿਕਾਇਤ ਮਿਲੀ ਸੀ, ਜਿਸ ਵਿੱਚ ਸਕੀਆਂ ਭੈਣਾਂ ਦੇ ਨਾਂਅ 'ਤੇ ਜਾਅਲੀ ਫੇਸਬੁੱਕ ਆਈਡੀ ਬਣਾ ਕੇ ਲੜਕੀਆਂ ਦੀਆਂ ਫੋਟੋ ਪੋਸਟ ਕਰ ਰਿਹਾ ਹੈ ਤੇ ਪਰਿਵਾਰ ਨੂੰ ਵੀ ਪ੍ਰੇਸ਼ਾਨ ਕਰ ਰਿਹਾ ਹੈ। ਇਸ ਮਾਮਲੇ 'ਤੇ ਤੁਰੰਤ ਕਾਰਵਾਈ ਕਰਦਿਆਂ ਸਾਈਬਰ ਬਰਾਂਚ ਦੀ ਮਦਦ ਦੇ ਨਾਲ ਪੁਲਿਸ ਨੇ ਪਿੰਡ ਦੇ ਹੀ ਇੱਕ ਨੌਜਵਾਨ ਕੁਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।

ABOUT THE AUTHOR

...view details