ਪੰਜਾਬ

punjab

ਜੰਗਲਾਤ ਵਿਭਾਗ ਨੇ ਟੈਟੂ ਆਰਟਿਸਟ ਦੀ ਗ੍ਰਿਫ਼ਤਾਰੀ ਲਈ ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਪਾਈ ਪਟੀਸ਼ਨ

By

Published : Sep 8, 2020, 10:30 AM IST

ਚੰਡੀਗੜ੍ਹ: ਪਿਛਲੇ ਮਹੀਨੇ ਯੂਟੀ ਫਾਰੈਸਟ ਐਂਡ ਚਾਈਲਡ ਵਾਈਲਡ ਲਾਈਫ ਨੇ ਇੱਕ ਟੈਟੂ ਆਰਟਿਸਟ ਕਮਲਜੀਤ ਸਿੰਘ ਤੇ ਉਸ ਦੇ ਮੈਨੇਜਰ ਦੀਪਕ ਵੋਹਰਾ ਦੇ ਖਿਲਾਫ ਵਾਈਡ ਲਾਈਫ਼ ਪ੍ਰੋਟੈਕਸ਼ਨ ਐਕਟ ਦੇ ਤਹਿਤ ਕੇਸ ਦਰਜ ਕੀਤਾ ਸੀ। ਦੋਹਾਂ ਨੂੰ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ ਪਰ ਹੁਣ ਉਨ੍ਹਾਂ ਦੀ ਜ਼ਮਾਨਤ ਰੱਦ ਕਰਨ ਦੇ ਲਈ ਵਾਈਲਡ ਲਾਈਫ਼ ਡਿਪਾਰਟਮੈਂਟ ਨੇ ਕੋਰਟ ਵਿਚ ਰਿਵੀਜ਼ਨ ਪਟੀਸ਼ਨ ਫਾਈਲ ਕਰ ਦਿੱਤੀ ਹੈ। ਡਿਪਾਰਟਮੈਂਟ ਦਾ ਕਹਿਣਾ ਹੈ ਕਿ ਕੋਰਟ ਵੱਲੋਂ ਜ਼ਮਾਨਤ ਦੇਣ ਦਾ ਜਿਹੜਾ ਆਰਡਰ ਪਾਸ ਕੀਤਾ ਗਿਆ ਸੀ ਉਹ ਸਹੀ ਨਹੀਂ ਹੈ ਇਸ ਕਰਕੇ ਉਨ੍ਹਾਂ ਨੇ ਇਸ ਨੂੰ ਬਦਲਣ ਲਈ ਪਟੀਸ਼ਨ ਦਾਖਿਲ ਕੀਤੀ ਹੈ।

ABOUT THE AUTHOR

...view details