ਪੰਜਾਬ

punjab

ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾ ਮੰਨ ਲੈਣੀਆਂ ਚਾਹੀਦੀਆਂ ਹਨ: ਸਿਕੰਦਰ ਸਿੰਘ ਮਲੂਕਾ

By

Published : Dec 28, 2020, 5:24 PM IST

ਧੂਰੀ: ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਸਿਕੰਦਰ ਸਿੰਘ ਮਲੂਕਾ ਧੂਰੀ ਵਿਖੇ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਮੀਟਿੰਗ ਦੇ ਵਿੱਚ ਭਾਗ ਲੈਣ ਲਈ ਵਿਕਟੋਰੀਆ ਰਿਸੋਰਟ ਵਿੱਚ ਪਹੁੰਚੇ ਸਨ। ਜਿਥੇ ਓਨ੍ਹਾਂ ਨੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਮੈਂਬਰਾਂ ਦੇ ਨਾਲ ਗੱਲ ਬਾਤ ਕੀਤੀ। ਉਨ੍ਹਾਂ ਕਿਹਾ ਕਿ ਇਸ ਸਾਲ ਵਿੱਚ ਕੋਈ ਖੇਡਾਂ ਨਾ ਹੋਣ ਕਾਰਣ ਬੱਚਿਆਂ ਦਾ ਜੋ ਨੁਕਸਾਨ ਹੋਇਆ ਹੈ ਉਹ ਪੂਰਾ ਕੀਤਾ ਜਾ ਸਕੇ। ਸਿਕੰਦਰ ਸਿੰਘ ਮਲੂਕਾ ਨੇ ਇਹ ਵੀ ਕਿਹਾ ਕੇ ਕੇਂਦਰ ਸਰਕਾਰ ਨੂੰ ਹੁਣ ਕਿਸਾਨਾਂ ਦੀਆਂ ਮੰਗਾ ਮੰਨ ਲੈਣੀਆਂ ਚਾਹੀਦੀਆਂ ਹਨ ਕਿਓਂਕਿ ਦੀਨੋ ਦਿਨ ਠੰਢ ਵਧਦੀ ਜਾ ਰਹੀ ਹੈ ਅਤੇ ਦੇਸ਼ ਦਾ ਅੰਨਦਾਤਾ ਦਿੱਲੀ ਦੀਆ ਸੜਕਾਂ ਤੇ ਰੁਲ ਰਿਹਾ ਹੈ। ਜਿਸ ਕਾਰਨ ਕਈ ਕਿਸਾਨਾਂ ਦੀਆਂ ਮੌਤਾਂ ਹੋ ਗਈਆਂ ਹਨ।

ABOUT THE AUTHOR

...view details