ਪੰਜਾਬ

punjab

Winter Snacks: ਸਰਦੀਆਂ ਦੇ ਮੌਸਮ 'ਚ ਇਨ੍ਹਾਂ 5 ਸਨੈਕਸ ਨੂੰ ਬਣਾਓ ਆਪਣੀ ਖੁਰਾਕ ਦਾ ਹਿੱਸਾ, ਮਿਲਣਗੇ ਕਈ ਸਿਹਤ ਲਾਭ

By ETV Bharat Health Team

Published : Dec 25, 2023, 12:00 PM IST

Winter Snacks For Health: ਸਰਦੀਆਂ ਦੇ ਮੌਸਮ ਸ਼ੁਰੂ ਹੋ ਗਏ ਹਨ। ਇਸ ਮੌਸਮ 'ਚ ਕਈ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਠੰਡ ਤੋਂ ਬਚਣ ਲਈ ਸਿਰਫ਼ ਗਰਮ ਕੱਪੜੇ ਪਾਉਣਾ ਹੀ ਜ਼ਰੂਰੀ ਨਹੀਂ, ਸਗੋ ਖੁਰਾਕ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ।

Winter Snacks For Health
Winter Snacks For Health

ਹੈਦਰਾਬਾਦ: ਸਰਦੀਆਂ ਦੇ ਮੌਸਮ ਸ਼ੁਰੂ ਹੁੰਦੇ ਹੀ ਲੋਕਾਂ ਦੀਆਂ ਸਰੀਰਕ ਗਤੀਵਿਧੀਆਂ ਘਟ ਜਾਂਦੀਆਂ ਹਨ ਅਤੇ ਭੁੱਖ ਵੀ ਵਧ ਜਾਂਦੀ ਹੈ। ਇਸ ਮੌਸਮ 'ਚ ਜ਼ਿਆਦਾਤਰ ਲੋਕ ਸਨੈਕਸ ਖਾਣਾ ਪਸੰਦ ਕਰਦੇ ਹਨ। ਸਰਦੀਆਂ 'ਚ ਸਨੈਕਸ ਖਾਣ ਨਾਲ ਤੁਹਾਡਾ ਸਰੀਰ ਗਰਮ ਰਹੇਗਾ ਅਤੇ ਤੁਸੀਂ ਮੌਸਮੀ ਬਿਮਾਰੀਆਂ ਤੋਂ ਬਚ ਸਕੋਗੇ। ਇਸ ਲਈ ਤੁਸੀਂ ਸਰਦੀਆਂ ਦੇ ਮੌਸਮ 'ਚ ਪੌਸ਼ਟਿਕ ਤੱਤਾਂ ਨਾਲ ਭਰਪੂਰ ਸਨੈਕਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।

ਸਰਦੀਆਂ ਦੇ ਮੌਸਮ 'ਚ ਖਾਓ ਸਿਹਤਮੰਦ ਸਨੈਕਸ:

ਮਖਾਣੇ: ਸਰਦੀਆਂ ਦੇ ਮੌਸਮ 'ਚ ਮਖਾਣਾ ਖਾਣਾ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਤੁਸੀਂ ਕਈ ਤਰ੍ਹਾਂ ਦੇ ਸਿਹਤਮੰਦ ਸਨੈਕਸ ਬਣਾ ਸਕਦੇ ਹੋ। ਇਸ 'ਚ ਫਾਈਬਰ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ ਅਤੇ ਕੈਲੋਰੀ ਵੀ ਘਟ ਹੁੰਦੀ ਹੈ। ਮਖਾਣੇ 'ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਗੁਣ ਇਮਿਊਨਟੀ ਨੂੰ ਵਧਾਉਣ 'ਚ ਮਦਦ ਕਰਦੇ ਹਨ। ਇਸਦੇ ਨਾਲ ਹੀ ਪਾਚਨ 'ਚ ਵੀ ਸੁਧਾਰ ਹੁੰਦਾ ਹੈ।

ਅਖਰੋਟ:ਅਖਰੋਟ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਸਰਦੀਆਂ ਦੇ ਮੌਸਮ 'ਚ ਸਰੀਰ ਨੂੰ ਗਰਮ ਰੱਖਣ ਲਈ ਤੁਸੀਂ ਅਖਰੋਟ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸ 'ਚ ਹੈਲਦੀ ਫੈਟਸ, ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ। ਅਖਰੋਟ ਨੂੰ ਕਾਜੂ ਅਤੇ ਬਾਦਾਮ ਦੇ ਨਾਲ ਮਿਲਾ ਕੇ ਵੀ ਖਾ ਸਕਦੇ ਹੋ।

Popcorn:ਸਰਦੀਆਂ ਦੇ ਮੌਸਮ 'ਚ Popcorn ਖਾਣਾ ਵੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸਨੂੰ ਖਾਣ ਨਾਲ ਕਈ ਸਾਰੇ ਫਾਇਦੇ ਮਿਲਦੇ ਹਨ। Popcorn 'ਚ ਫਾਈਬਰ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਸਨੂੰ ਖਾਣ ਨਾਲ ਪੇਟ ਜ਼ਿਆਦਾ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਭਾਰ ਘਟ ਕਰਨ 'ਚ ਮਦਦ ਮਿਲਦੀ ਹੈ।

ਕੇਲਾ ਬ੍ਰੈੱਡ: ਪੱਕੇ ਹੋਏ ਕੇਲੇ 'ਚ ਪੋਟਾਸ਼ੀਅਮ, ਵਿਟਾਮਿਨ-ਸੀ ਅਤੇ ਵਿਟਾਮਿਨ-ਬੀ 6 ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਰਦੀਆਂ ਦੇ ਮੌਸਮ 'ਚ ਇਮਿਊਨਟੀ ਨੂੰ ਵਧਾਉਣ 'ਚ ਮਦਦ ਕਰਦੇ ਹਨ। ਇਸ ਨਾਲ ਤੁਸੀਂ ਬ੍ਰੈੱਡ ਬਣਾ ਸਕਦੇ ਹੋ। ਇਹ ਸਰਦੀਆਂ ਦੇ ਮੌਸਮ 'ਚ ਖਾਣ ਲਈ ਇੱਕ ਸਿਹਤਮੰਦ ਆਪਸ਼ਨ ਹੋ ਸਕਦਾ ਹੈ।

ਸਵੀਟ ਆਲੂ: ਸਵੀਟ ਆਲੂ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਸਨੂੰ ਤੁਸੀਂ ਸਰਦੀਆਂ ਦੇ ਮੌਸਮ 'ਚ ਆਪਣੀ ਖੁਰਾਕ ਦੇ ਵਿੱਚ ਸ਼ਾਮਲ ਕਰ ਸਕਦੇ ਹੋ। ਇਸ 'ਚ ਫਾਈਬਰ, ਵਿਟਾਮਿਨ ਅਤੇ ਖਣਿਜ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਸਦਾ ਇਸਤੇਮਾਲ ਤੁਸੀਂ ਸੈਂਡਵਿਚ ਦੇ ਵਿੱਚ ਵੀ ਕਰ ਸਕਦੇ ਹੋ।

ABOUT THE AUTHOR

...view details