ETV Bharat / sukhibhava

Dark Choclate Benefits: ਦਿਲ ਤੋਂ ਲੈ ਕੇ ਮੂਡ 'ਚ ਸੁਧਾਰ ਕਰਨ ਤੱਕ, ਇੱਥੇ ਜਾਣੋ ਡਾਰਕ ਚਾਕਲੇਟ ਖਾਣ ਦੇ ਫਾਇਦੇ

author img

By ETV Bharat Health Team

Published : Dec 22, 2023, 4:07 PM IST

Dark Choclate For Health
Dark Choclate For Health

Dark Choclate For Health: ਚਾਕਲੇਟ ਖਾਣਾ ਹਰ ਕਿਸੇ ਨੂੰ ਪਸੰਦ ਹੈ। ਚਾਕਲੇਟ ਖਾਣ 'ਚ ਸਵਾਦ ਹੀ ਨਹੀਂ, ਸਗੋ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ। ਇਸ ਲਈ ਤੁਸੀਂ ਸੀਮਿਤ ਮਾਤਰਾ 'ਚ ਆਪਣੀ ਖੁਰਾਕ ਦੇ ਵਿੱਚ ਡਾਰਕ ਚਾਕਲੇਟ ਨੂੰ ਸ਼ਾਮਲ ਕਰ ਸਕਦੇ ਹੋ।

ਹੈਦਰਾਬਾਦ: ਚਾਕਲੇਟ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਸਵਾਦ ਹੋਣ ਕਾਰਨ ਬੱਚੇ ਚਾਕਲੇਟ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਸਵਾਦ ਦੇ ਨਾਲ-ਨਾਲ ਚਾਕਲੇਟ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ। ਚਾਕਲੇਟ ਕੋਕੋ ਬੀਨਜ਼ ਤੋਂ ਬਣਾਈ ਜਾਂਦੀ ਹੈ ਅਤੇ ਕਈ ਤਰ੍ਹਾਂ ਦੀ ਹੁੰਦੀ ਹੈ। ਇਨ੍ਹਾਂ ਵਿੱਚੋ ਇੱਕ ਹੈ ਡਾਰਕ ਚਾਕਲੇਟ, ਜਿਸ 'ਚ ਕੋਕੋ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਅਤੇ ਦੁੱਧ ਚਾਕਲੇਟ ਦੇ ਮੁਕਾਬਲੇ ਘਟ ਹੁੰਦਾ ਹੈ, ਜਿਸ ਕਰਕੇ ਇਸਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।

ਚਾਕਲੇਟ ਖਾਣ ਦੇ ਫਾਇਦੇ:

ਦਿਲ ਲਈ ਫਾਇਦੇਮੰਦ: ਸਰਦੀਆਂ ਦੇ ਮੌਸਮ 'ਚ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਡਾਰਕ ਚਾਕਲੇਟ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਕੋਲੇਸਟ੍ਰੋਲ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਰੋਜ਼ ਥੋੜ੍ਹੀ ਮਾਤਰਾ 'ਚ ਡਾਰਕ ਚਾਕਲੇਟ ਖਾਣ ਨਾਲ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲ ਸਕਦੀ ਹੈ।

ਮੂਡ ਬਿਹਤਰ: ਡਾਰਕ ਚਾਕਲੇਟ ਖਾਣ ਨਾਲ ਮੂਡ ਨੂੰ ਸੁਧਾਰਨ 'ਚ ਮਦਦ ਮਿਲਦੀ ਹੈ। ਇਸ ਨਾਲ ਤਣਾਅ ਵਾਲੇ ਹਾਰਮੋਨਸ ਘਟ ਹੁੰਦੇ ਹਨ, ਜਿਸ ਨਾਲ ਤੁਹਾਡਾ ਮੂਡ ਖੁਸ਼ ਰਹਿੰਦਾ ਹੈ।

ਕੈਂਸਰ ਦਾ ਖਤਰਾ ਘਟ: ਡਾਰਕ ਚਾਕਲੇਟ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜਿਸ ਨਾਲ ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਰਾਹਤ ਪਾਉਣ 'ਚ ਮਦਦ ਮਿਲਦੀ ਹੈ। ਇਸ ਨਾਲ ਤੁਹਾਨੂੰ ਹੋਰ ਵੀ ਕਈ ਸਿਹਤ ਲਾਭ ਮਿਲ ਸਕਦੇ ਹਨ।

ਦਿਮਾਗ ਲਈ ਫਾਇਦੇਮੰਦ: ਡਾਰਕ ਚਾਕਲੇਟ ਦਿਮਾਗ ਲਈ ਵੀ ਫਾਇਦੇਮੰਦ ਹੁੰਦੀ ਹੈ। ਇਸ ਨਾਲ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਤੋਂ ਰਾਹਤ ਪਾਉਣ 'ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ, ਬਲੱਡ ਸਰਕੁਲੇਸ਼ਨ ਵੀ ਬਿਹਤਰ ਹੁੰਦਾ ਹੈ ਅਤੇ ਦਿਮਾਗ ਸਹੀ ਤਰੀਕੇ ਨਾਲ ਕੰਮ ਕਰ ਪਾਉਦਾ ਹੈ।

ਚਮੜੀ ਲਈ ਫਾਇਦੇਮੰਦ: ਡਾਰਕ ਚਾਕਲੇਟ 'ਚ ਐਂਟੀ ਆਕਸੀਡੈਂਟ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ, ਜੋ ਯੂਵੀ ਕਿਰਨਾਂ ਕਾਰਨ ਹੋਣ ਵਾਲੇ ਨੁਕਸਾਨ ਤੋਂ ਚਮੜੀ ਦਾ ਬਚਾਅ ਕਰਦੀ ਹੈ। ਇਸ ਲਈ ਡਾਰਕ ਚਾਕਲੇਟ ਖਾਣਾ ਚਮੜੀ ਲਈ ਫਾਇਦੇਮੰਦ ਹੋ ਸਕਦਾ ਹੈ।

ਤਣਾਅ ਨੂੰ ਘਟ ਕਰਨ 'ਚ ਮਦਦਗਾਰ: ਚਾਕਲੇਟ 'ਚ ਮੌਜ਼ੂਦ ਕੈਫ਼ਿਨ ਤਣਾਅ ਨੂੰ ਘਟ ਕਰਨ 'ਚ ਮਦਦ ਕਰਦਾ ਹੈ। ਇਸਨੂੰ ਖਾਣ ਨਾਲ ਤਣਾਅ ਘਟ ਹੁੰਦਾ ਹੈ ਅਤੇ ਸਰੀਰ ਨੂੰ ਐਨਰਜ਼ੀ ਮਿਲਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.