ਪੰਜਾਬ

punjab

Papaya Side Effects: ਜ਼ਿਆਦਾ ਪਪੀਤਾ ਖਾਣਾ ਸਿਹਤ 'ਤੇ ਪੈ ਸਕਦੈ ਭਾਰੀ, ਜਾਣੋ ਇਸ ਤੋਂ ਹੋਣ ਵਾਲੇ ਨੁਕਸਾਨ

By ETV Bharat Punjabi Team

Published : Sep 1, 2023, 12:31 PM IST

ਪਪੀਤਾ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿੱਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਪਰ ਪਪੀਤੇ ਨੂੰ ਜ਼ਿਆਦਾ ਮਾਤਰਾ 'ਚ ਖਾਣਾ ਸਿਹਤ ਲਈ ਨੁਕਸਾਨਦੇਹ ਵੀ ਹੋ ਸਕਦਾ ਹੈ।

Papaya Side Effects
Papaya Side Effects

ਹੈਦਰਾਬਾਦ: ਪਪੀਤਾ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਅਤੇ ਇਸਨੂੰ ਸਿਹਤ ਲਈ ਕਾਫ਼ੀ ਫਾਇਦੇਮੰਦ ਵੀ ਮੰਨਿਆ ਜਾਂਦਾ ਹੈ। ਪਪੀਤੇ 'ਚ ਵਿਟਾਮਿਨ-ਸੀ, ਏ, ਫਾਈਬਰ, ਮੈਗਨੀਸ਼ੀਅਮ ਪਾਏ ਜਾਂਦੇ ਹਨ। ਪਪੀਤਾ ਖਾਣ ਨਾਲ ਭਾਰ ਕੰਟਰੋਲ ਕਰਨ 'ਚ ਵੀ ਮਦਦ ਮਿਲਦੀ ਹੈ। ਖਾਲੀ ਪੇਟ ਪਪੀਤਾ ਖਾਣਾ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਜ਼ਿਆਦਾ ਖਾਣਾ ਨੁਕਸਾਨਦੇਹ ਹੋ ਸਕਦਾ ਹੈ।

ਜ਼ਿਆਦਾ ਪਪੀਤਾ ਖਾਣ ਦੇ ਨੁਕਸਾਨ:

ਜ਼ਿਆਦਾ ਪਪੀਤਾ ਖਾਣ ਨਾਲ ਕਿਡਨੀ ਦੀ ਸਮੱਸਿਆਂ ਹੋ ਸਕਦੀ: ਪਪੀਤੇ 'ਚ ਵਿਟੀਮਿਨ-ਸੀ ਪਾਇਆ ਜਾਂਦਾ ਹੈ। ਇਹ ਵਿਟਾਮਿਨ ਸਰੀਰ ਲਈ ਜ਼ਰੂਰੀ ਹੁੰਦਾ ਹੈ। ਪਰ ਇਸ ਫਲ ਨੂੰ ਜ਼ਿਆਦਾ ਖਾਣਾ ਨੁਕਸਾਨਦੇਹ ਹੋ ਸਕਦਾ ਹੈ ਅਤੇ ਇਸ ਨਾਲ ਕਿਡਨੀ 'ਚ ਸਟੋਨ ਦੀ ਸਮੱਸਿਆਂ ਵਧ ਸਕਦੀ ਹੈ।

ਜ਼ਿਆਦਾ ਪਪੀਤਾ ਖਾਣ ਨਾਲ ਸਾਹ ਸੰਬੰਧੀ ਐਲਰਜ਼ੀ ਹੋ ਸਕਦੀ: ਜ਼ਿਆਦਾ ਪਪੀਤਾ ਖਾਣ ਨਾਲ ਸਿਹਤ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ। ਇਸ ਨਾਲ ਸਾਹ ਲੈਣ 'ਚ ਮੁਸ਼ਕਲ, ਘਬਰਾਹਟ ਆਦਿ ਸਮੱਸਿਆਵਾਂ ਹੋ ਸਕਦੀਆਂ ਹਨ।

ਜ਼ਿਆਦਾ ਪਪੀਤਾ ਖਾਣ ਨਾਲ ਪਾਚਨ ਤੰਤਰ ਖਰਾਬ ਹੋ ਸਕਦਾ: ਖਾਲੀ ਪੇਟ ਪਪੀਤਾ ਖਾਣ ਨਾਲ ਪਾਚਨ ਸਹੀ ਰਹਿੰਦਾ ਹੈ, ਪਰ ਜੇਕਰ ਤੁਸੀਂ ਪਪੀਤੇ ਨੂੰ ਜ਼ਿਆਦਾ ਖਾਂਦੇ ਹੋ, ਤਾਂ ਇਸ ਨਾਲ ਤੁਹਾਡਾ ਪਾਚਨ ਖਰਾਬ ਹੋ ਸਕਦਾ ਹੈ, ਗੈਸ ਦੀ ਸਮੱਸਿਆਂ ਹੋ ਸਕਦੀ ਹੈ ਅਤੇ ਪੇਟ ਖਰਾਬ, ਜਲਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਜ਼ਿਆਦਾ ਪਪੀਤਾ ਖਾਣ ਕਾਰਨ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ: ਜ਼ਿਆਦਾ ਪਪੀਤਾ ਖਾਣ ਨਾਲ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਜ਼ਰੂਰਤ ਤੋਂ ਜ਼ਿਆਦਾ ਪਪੀਤਾ ਖਾਣ ਤੋਂ ਬਚੋ।

ਜ਼ਿਆਦਾ ਪਪੀਤਾ ਖਾਣ ਨਾਲ ਕਬਜ਼ ਦੀ ਸਮੱਸਿਆਂ: ਪਪੀਤੇ ਨੂੰ ਖਾਲੀ ਪੇਟ ਖਾਣਾ ਫਾਇਦੇਮੰਦ ਹੋ ਸਕਦਾ ਹੈ, ਪਰ ਜ਼ਰੂਰਤ ਤੋਂ ਜ਼ਿਆਦਾ ਖਾਣਾ ਨੁਕਸਾਨਦੇਹ ਹੋ ਸਕਦਾ ਹੈ। ਇਸ ਨਾਲ ਕਬਜ਼ ਦੀ ਸਮੱਸਿਆਂ ਹੋ ਸਕਦੀ ਹੈ।

ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਜ਼ਿਆਦਾ ਪਪੀਤਾ ਖਾਣਾ ਖਤਰਨਾਕ: ਇਸ ਫਲ 'ਚ ਮੌਜ਼ੂਦ ਪਾਚਕ ਬੱਚੇ ਦੀ ਸਿਹਤ 'ਤੇ ਗਲਤ ਅਸਰ ਪਾ ਸਕਦੇ ਹਨ। ਇਸ ਲਈ ਪਪੀਤੇ ਦਾ ਇਸਤੇਮਾਲ ਕਰਨ ਤੋਂ ਪਹਿਲਾ ਡਾਕਟਰ ਦੀ ਸਲਾਹ ਲਓ।

ABOUT THE AUTHOR

...view details