ETV Bharat / sukhibhava

Kitchen Hacks: ਫਰਿੱਜ਼ 'ਚੋ ਆ ਰਹੀ ਹੈ ਬਦਬੂ, ਤਾਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਤਰੀਕੇ

author img

By ETV Bharat Punjabi Team

Published : Aug 31, 2023, 5:15 PM IST

ਫਰਿੱਜ਼ 'ਚ ਜ਼ਿਆਦਾ ਸਮੇਂ ਤੱਕ ਕੋਈ ਵੀ ਸਮਾਨ ਰੱਖਣ ਨਾਲ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਤੁਸੀਂ ਇਸ ਬਦਬੂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ।

Kitchen Hacks
Kitchen Hacks

ਹੈਦਰਾਬਾਦ: ਕਈ ਵਾਰ ਫਰਿੱਜ਼ 'ਚ ਜ਼ਿਆਦਾ ਸਮੇਂ ਤੱਕ ਸਮਾਨ ਰੱਖਣ ਕਾਰਨ ਫਰਿੱਜ਼ 'ਚੋ ਬਦਬੂ ਆਉਣ ਲੱਗਦੀ ਹੈ। ਇਸ ਬਦਬੂ ਕਾਰਨ ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਬਦਬੂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ।

ਫਰਿੱਜ਼ 'ਚੋ ਆ ਰਹੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਉਪਾਅ:

ਨਿੰਬੂ: ਫਰਿੱਜ਼ 'ਚੋ ਆ ਰਹੀ ਬਦਬੂ ਨੂੰ ਰੋਕਣ ਲਈ ਨਿੰਬੂ ਮਦਦਗਾਰ ਹੋ ਸਕਦਾ ਹੈ। ਇਸ ਲਈ ਅੱਧਾ ਕੱਟਿਆ ਹੋਇਆ ਨਿੰਬੂ ਪਾਣੀ 'ਚ ਪਾਓ ਅਤੇ ਇਸਨੂੰ ਫਰਿੱਜ਼ 'ਚ ਰੱਖ ਦਿਓ। ਇਸ ਨਾਲ ਬਦਬੂ ਤੋਂ ਛੁਟਕਾਰਾ ਮਿਲ ਜਾਵੇਗਾ।

ਬੇਕਿੰਗ ਸੋਡਾ: ਜੇਕਰ ਤੁਹਾਡੀ ਫਰਿੱਜ਼ 'ਚੋ ਬਦਬੂ ਆ ਰਹੀ ਹੈ, ਤਾਂ ਤੁਸੀਂ ਬੇਕਿੰਗ ਸੋਡੇ ਦਾ ਇਸਤੇਮਾਲ ਕਰ ਸਕਦੇ ਹੋ। ਇਸ ਲਈ ਥੋੜੇ ਪਾਣੀ 'ਚ ਬੇਕਿੰਗ ਸੋਡਾ ਪਾ ਲਓ ਅਤੇ ਇਸਨੂੰ ਫਰਿੱਜ਼ 'ਚ ਰੱਖ ਦਿਓ। ਇਸ ਨਾਲ ਫਰਿੱਜ਼ 'ਚੋ ਆ ਰਹੀ ਬਦਬੂ ਦੂਰ ਹੋ ਜਾਵੇਗੀ।

ਕੌਫ਼ੀ ਬੀਨਸ: ਕੌਫ਼ੀ ਬੀਨਸ ਦੀ ਮਦਦ ਨਾਲ ਵੀ ਫਰਿੱਜ਼ 'ਚੋ ਆ ਰਹੀ ਬਦਬੂ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਲਈ ਕੌਫ਼ੀ ਬੀਨਸ ਨੂੰ ਬੇਕਿੰਗ ਸ਼ੀਟ 'ਤੇ ਫਰਿੱਜ਼ ਦੇ ਅਲੱਗ-ਅਲੱਗ ਪਾਸੇ ਰੱਖ ਦਿਓ ਅਤੇ ਫਰਿੱਜ਼ ਨੂੰ ਰਾਤ ਭਰ ਲਈ ਬੰਦ ਕਰ ਦਿਓ। ਇਸ ਨਾਲ ਫਰਿੱਜ਼ 'ਚੋ ਆ ਰਹੀ ਬਦਬੂ ਖਤਮ ਹੋ ਜਾਵੇਗੀ।

ਲੂਣ: ਲੂਣ ਦੀ ਮਦਦ ਨਾਲ ਵੀ ਫਰਿੱਜ਼ 'ਚੋ ਆ ਰਹੀ ਬਦਬੂ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਲਈ ਇੱਕ ਕੋਲੀ 'ਚ ਪਾਣੀ ਪਾ ਲਓ ਅਤੇ ਲੂਣ ਪਾ ਕੇ ਇਸਨੂੰ ਥੋੜਾ ਗਰਮ ਕਰ ਲਓ। ਇਸ ਤੋਂ ਬਾਅਦ ਸਾਫ਼ ਕਪੜੇ ਨੂੰ ਪਾਣੀ 'ਚ ਭਿਗੋ ਕੇ ਫਰਿੱਜ਼ ਨੂੰ ਸਾਫ਼ ਕਰ ਲਓ।

ETV Bharat Logo

Copyright © 2024 Ushodaya Enterprises Pvt. Ltd., All Rights Reserved.