ਪੰਜਾਬ

punjab

Fever And Bath: ਜਾਣੋ ਬੁਖਾਰ 'ਚ ਨਹਾਉਣਾ ਸਹੀ ਹੈ ਜਾਂ ਗਲਤ, ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

By

Published : Aug 14, 2023, 12:13 PM IST

ਬੁਖਾਰ ਆਉਣ 'ਤੇ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ। ਸਰੀਰ 'ਚ ਦਰਦ ਸ਼ੁਰੂ ਹੋ ਜਾਂਦਾ ਹੈ ਅਤੇ ਕੰਮਜ਼ੋਰੀ ਵੀ ਆ ਜਾਂਦੀ ਹੈ। ਅਜਿਹੇ ਵਿੱਚ ਕੁਝ ਲੋਕਾਂ ਦਾ ਮਨ ਨਹਾਉਣ ਨੂੰ ਨਹੀਂ ਕਰਦਾ, ਜਦਕਿ ਕੁਝ ਲੋਕ ਨਹਾਉਣਾ ਚਾਹੁੰਦੇ ਹਨ।

Fever And Bath
Fever And Bath

ਹੈਦਰਾਬਾਦ:ਬੁਖਾਰ ਆਉਣ 'ਤੇ ਅਕਸਰ ਲੋਕ ਨਹਾਉਣਾ ਬੰਦ ਕਰ ਦਿੰਦੇ ਹਨ। ਜ਼ਿਆਦਾਤਰ ਲੋਕ ਬੁਖਾਰ 'ਚ ਨਹਾਉਣ ਨੂੰ ਨੁਕਸਾਨਦੇਹ ਮੰਨਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਬੁਖਾਰ 'ਚ ਨਹਾਉਣ ਨਾਲ ਸਿਹਤ ਖਰਾਬ ਹੋ ਸਕਦੀ ਹੈ। ਦੂਜੇ ਪਾਸੇ ਕੁਝ ਲੋਕ ਬੁਖਾਰ 'ਚ ਨਹਾਉਣਾ ਪਸੰਦ ਕਰਦੇ ਹਨ। ਪਰ ਬਹੁਤ ਘਟ ਲੋਕ ਜਾਣਦੇ ਹਨ ਕਿ ਬੁਖਾਰ 'ਚ ਨਹਾਉਣਾ ਚਾਹੀਦਾ ਹੈ ਜਾਂ ਨਹੀਂ।

ਬੁਖਾਰ 'ਚ ਨਹਾਉਣਾ ਸਹੀਂ ਜਾਂ ਗਲਤ: ਡਾਕਟਰਾਂ ਅਨੁਸਾਰ, ਬੁਖਾਰ 'ਚ ਨਹਾਉਣ ਨਾਲ ਕੋਈ ਸਮੱਸਿਆਂ ਨਹੀਂ ਹੁੰਦੀ। ਬੁਖਾਰ ਆਉਣ 'ਤੇ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ। ਸਰੀਰ 'ਚ ਦਰਦ ਅਤੇ ਕੰਮਜ਼ੋਰੀ ਹੋਣ ਲੱਗਦੀ ਹੈ। ਅਜਿਹੇ ਵਿੱਚ ਕੁਝ ਲੋਕਾਂ ਦਾ ਮਨ ਨਹਾਉਣ ਨੂੰ ਨਹੀਂ ਕਰਦਾ। ਅਜਿਹੀ ਸਥਿਤੀ 'ਚ ਕੋਸੇ ਪਾਣੀ ਨਾਲ ਨਹਾਉਣਾ ਫਾਇਦੇਮੰਦ ਹੋ ਸਕਦਾ ਹੈ। ਨਹਾਉਣ ਨਾਲ ਬੁਖਾਰ ਦਾ ਅਸਰ ਘਟ ਹੋ ਸਕਦਾ ਹੈ। ਇਸ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ। ਜੇਕਰ ਤੁਸੀਂ ਬੁਖਾਰ 'ਚ ਗਰਮ ਪਾਣੀ ਨਾਲ ਨਹਾਉਦੇ ਹੋ, ਤਾਂ ਸਰੀਰ ਦੇ ਦਰਦ ਤੋਂ ਛੁਟਕਾਰਾ ਮਿਲ ਸਕਦਾ ਹੈ। ਜੇਕਰ ਬੁਖਾਰ ਜ਼ਿਆਦਾ ਹੈ, ਤਾਂ ਜ਼ਿਆਦਾ ਠੰਡੇ ਪਾਣੀ ਨਾਲ ਨਹਾਉਣ ਤੋਂ ਬਚਣਾ ਚਾਹੀਦਾ ਹੈ।

ਬੁਖਾਰ 'ਚ ਨਹਾਉਣ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:

  1. ਬੁਖਾਰ ਆਉਣ 'ਤੇ ਜ਼ਿਆਦਾ ਗਰਮ ਜਾਂ ਠੰਡੇ ਪਾਣੀ ਜੀ ਜਗ੍ਹਾਂ ਕੋਸੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ। ਇਸ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ ਅਤੇ ਸਰੀਰ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ। ਬੁਖਾਰ 'ਚ ਠੰਡੇ ਪਾਣੀ ਨਾਲ ਨਹਾਉਣ ਕਾਰਨ ਸਰੀਰ ਦੀ ਐਨਰਜੀ ਖਤਮ ਹੋ ਸਕਦੀ ਹੈ ਅਤੇ ਜ਼ਿਆਦਾ ਗਰਮ ਪਾਣੀ ਨਾਲ ਨਹਾਉਣ ਕਾਰਨ ਬਲੱਡ ਪ੍ਰੇਸ਼ਰ ਘਟ ਹੋ ਸਕਦਾ ਹੈ ਅਤੇ ਚੱਕਰ ਆ ਸਕਦੇ ਹਨ।
  2. ਬੁਖਾਰ 'ਚ ਜ਼ਿਆਦਾ ਸਮੇਂ ਤੱਕ ਨਹੀ ਨਹਾਉਣਾ ਚਾਹੀਦਾ। ਲੰਬੇ ਸਮੇਂ ਤੱਕ ਪਾਣੀ 'ਚ ਰਹਿਣ ਨਾਲ ਬੁਖਾਰ ਵਧ ਸਕਦਾ ਹੈ।
  3. ਸਾਬਣ ਅਤੇ ਪਾਣੀ ਨਾਲ ਸਰੀਰ ਨੂੰ ਹੌਲੀ-ਹੌਲੀ ਸਾਫ਼ ਕਰੋ। ਪਸੀਨੇ ਵਾਲੀ ਜਗ੍ਹਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ, ਤਾਂਕਿ ਬੈਕਟੀਰੀਆਂ ਅਤੇ ਫੰਗਲ ਇਨਫੈਕਸ਼ਨ ਤੋਂ ਬਚਾਅ ਹੋ ਸਕੇ।
  4. ਨਹਾਉਦੇ ਸਮੇਂ ਆਪਣੇ ਆਪ ਨੂੰ ਜ਼ਿਆਦਾ ਨਾ ਰਗੜੋ। ਇਸ ਨਾਲ ਥਕਾਵਟ ਹੋ ਸਕਦੀ ਹੈ।
  5. ਬੁਖਾਰ 'ਚ ਨਹਾਉਣ ਦਾ ਮਨ ਨਹੀ ਹੈ, ਤਾਂ ਤੌਲੀਏ ਨੂੰ ਪਾਣੀ ਨਾਲ ਭਿਗੋ ਕੇ ਸਰੀਰ ਨੂੰ ਹੌਲੀ-ਹੌਲੀ ਸਾਫ਼ ਕਰ ਲਓ। ਇਸ ਨਾਲ ਬੁਖਾਰ ਤੋਂ ਰਾਹਤ ਮਿਲੇਗੀ।

ABOUT THE AUTHOR

...view details