ETV Bharat / sukhibhava

Fungal Infection: ਮੀਂਹ ਦੇ ਮੌਸਮ 'ਚ ਨਜ਼ਰ ਆ ਰਹੇ ਨੇ ਚਮੜੀ 'ਤੇ ਦਾਗ ਤਾਂ ਅਪਣਾਓ ਇਹ ਘਰੇਲੂ ਨੁਸਖੇ, ਮਿਲ ਜਾਵੇਗਾ ਛੁਟਕਾਰਾ

author img

By

Published : Aug 13, 2023, 5:25 PM IST

Fungal Infection
Fungal Infection

ਮੀਂਹ ਦੇ ਮੌਸਮ 'ਚ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਵਧ ਜਾਂਦਾ ਹੈ। ਇਸ ਮੌਸਮ 'ਚ ਖੁਜਲੀ, ਚਮੜੀ ਲਾਲ ਹੋਣਾ ਅਤੇ ਫੰਗਲ ਇਨਫੈਕਸ਼ਨ ਦੀਆਂ ਸਮੱਸਿਆਵਾਂ ਬਹੁਤ ਆਮ ਹਨ ਅਤੇ ਕਈ ਵਾਰ ਫੰਗਲ ਇਨਫੈਕਸ਼ਨ ਕਾਰਨ ਚਮੜੀ 'ਤੇ ਸਫੈਦ ਦਾਗ ਵੀ ਹੋ ਜਾਂਦੇ ਹਨ। ਇਸ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ।

ਹੈਦਰਾਬਾਦ: ਮੀਂਹ ਦੇ ਮੌਸਮ 'ਚ ਕਈ ਲੋਕ ਫੰਗਲ ਇਨਫੈਕਸ਼ਨ ਦੀ ਸਮੱਸਿਆਂ ਤੋਂ ਪੀੜਿਤ ਹੋ ਜਾਂਦੇ ਹਨ। ਇਸ ਸਮੱਸਿਆਂ ਦਾ ਕਾਰਨ ਵਾਤਾਵਰਣ 'ਚ ਨਮੀ, ਗਰਮ ਜਲਵਾਯੂ ਅਤੇ ਕੰਮਜ਼ੋਰ ਇਮਿਊਨਿਟੀ ਹੋ ਸਕਦੀ ਹੈ। ਮੀਂਹ ਦੇ ਮੌਸਮ 'ਚ ਫੰਗਲ ਇਨਫੈਕਸ਼ਨ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕਈ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ। ਜੇਕਰ ਤੁਹਾਡੇ ਚਿਹਰੇ ਅਤੇ ਚਮੜੀ 'ਤੇ ਸਫੈਦ ਦਾਗ ਹੋ ਗਏ ਹਨ, ਤਾਂ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਕੇ ਇਸ ਸਮੱਸਿਆਂ ਤੋਂ ਛੁਟਕਾਰਾ ਪਾ ਸਕਦੇ ਹੋ।

ਫੰਗਲ ਇਨਫੈਕਸ਼ਨ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਨੁਸਖੇ:

ਨਾਰੀਅਲ ਤੇਲ: ਨਾਰੀਅਲ ਤੇਲ 'ਚ ਐਂਟੀ ਫੰਗਲ ਗੁਣ ਹੁੰਦੇ ਹਨ। ਇਸਦਾ ਇਸਤੇਮਾਲ ਕਰਨ ਨਾਲ ਫੰਗਲ ਇਨਫੈਕਸ਼ਨ ਅਤੇ ਦਾਗ ਦੀ ਸਮੱਸਿਆਂ ਤੋਂ ਛੁਟਕਾਰਾ ਮਿਲ ਜਾਵੇਗਾ। ਨਾਰੀਅਲ ਦਾ ਤੇਲ ਦਾਦ ਦੀ ਸਮੱਸਿਆਂ ਨੂੰ ਦੂਰ ਕਰਨ 'ਚ ਵੀ ਮਦਦਗਾਰ ਹੁੰਦਾ ਹੈ। ਇਸਦਾ ਇਸਤੇਮਾਲ ਤੁਸੀਂ ਦਿਨ 'ਚ 2 ਤੋਂ 4 ਵਾਰ ਕਰ ਸਕਦੇ ਹੋ। ਇਸ ਨਾਲ ਦਾਗ ਦੀ ਸਮੱਸਿਆਂ ਤੋਂ ਛੁਟਕਾਰਾ ਮਿਲ ਜਾਵੇਗਾ।

ਦਹੀ ਖਾਓ: ਸਫੈਦ ਦਾਗ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਦਹੀ ਦਾ ਇਸਤੇਮਾਲ ਕਰ ਸਕਦੇ ਹੋ। ਦਹੀ ਵਿੱਚ ਚੰਗੇ ਬੈਕਟੀਰੀਆਂ ਹੁੰਦੇ ਹਨ। ਜਿਸ ਨੂੰ ਖਾਣ ਨਾਲ ਫੰਗਲ ਇਨਫੈਕਸ਼ਨ ਦੀ ਸਮੱਸਿਆਂ ਤੋਂ ਛੁਟਕਾਰਾ ਮਿਲ ਜਾਵੇਗਾ।

ਟੀ ਟ੍ਰੀ ਆਇਲ: ਟੀ ਟ੍ਰੀ ਦੇ ਇਸਤੇਮਾਲ ਨਾਲ ਵੀ ਫੰਗਲ ਇਨਫੈਕਸ਼ਨ ਦੀ ਸਮੱਸਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਵਿੱਚ ਐਂਟੀਫੰਗਲ ਅਤੇ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ। ਇਸਦਾ ਇਸਤੇਮਾਲ ਕਰਨ ਲਈ ਤੇਲ ਜਾਂ ਫਿਰ ਜੈਤੂਣ ਦਾ ਤੇਲ ਲਓ। ਇਸਨੂੰ ਹਫ਼ਤੇ 'ਚ ਤਿੰਨ ਤੋਂ ਚਾਰ ਵਾਰ ਇਨਫੈਕਸ਼ਨ ਵਾਲੀ ਜਗ੍ਹਾਂ 'ਤੇ ਲਗਾਓ। ਇਸ ਨਾਲ ਫੰਗਲ ਇਨਫੈਕਸ਼ਨ ਦੀ ਸਮੱਸਿਆਂ ਤੋਂ ਛੁਟਕਾਰਾ ਮਿਲ ਜਾਵੇਗਾ।

ਐਪਲ ਸਾਈਡਰ ਸਿਰਕਾ: ਫੰਗਲ ਇਨਫੈਕਸ਼ਨ ਕਾਰਨ ਹੋਣ ਵਾਲੇ ਦਾਗਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਐਪਲ ਸਾਈਡਰ ਸਿਰਕਾ ਦਾ ਇਸਤੇਮਾਲ ਵੀ ਕਰ ਸਕਦੇ ਹੋ। ਇਸ ਵਿੱਚ ਐਂਟੀ ਫੰਗਲ ਗੁਣ ਹੁੰਦੇ ਹਨ। ਇਸ ਲਈ ਤੁਸੀਂ ਇੱਕ ਗਿਲਾਸ ਗਰਮ ਪਾਣੀ ਲਓ। ਇਸ ਵਿੱਚ ਦੋ ਵੱਡੇ ਚਮਚ ਐਪਲ ਸਾਈਡਰ ਸਿਰਕਾ ਦੇ ਮਿਲਾਓ। ਇਸ ਤੋਂ ਬਾਅਦ ਇਸ ਵਿੱਚ ਰੂੰ ਭਿਗੋ ਕੇ ਇਸਨੂੰ ਆਪਣੀ ਚਮੜੀ 'ਤੇ ਲਗਾਓ। ਇਸ ਨਾਲ ਫੰਗਲ ਇਨਫੈਕਸ਼ਨ ਕਾਰਨ ਹੋਣ ਵਾਲੇ ਦਾਗ ਹੌਲੀ-ਹੌਲੀ ਘਟ ਹੋਣੇ ਸ਼ੁਰੂ ਹੋ ਜਾਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.