ਪੰਜਾਬ

punjab

TarnTaran News: ਕਿਸੇ ਲਈ ਰਾਹਤ ਤੇ ਕਿਸੇ ਲਈ ਆਫ਼ਤ ਬਣ ਵਰ੍ਹਿਆ ਮੀਂਹ, ਗਰੀਬ ਪਰਿਵਾਰ ਦੀ ਡਿੱਗੀ ਛੱਤ

By

Published : Jul 8, 2023, 7:35 PM IST

ਪੰਜਾਬ ਵਿੱਚ ਲਗਾਤਾਰ ਵਰ੍ਹ ਰਿਹਾ ਮੀਂਹ ਕਿਸੇ ਲਈ ਰਾਹਤ ਤੇ ਕਿਸੇ ਲਈ ਆਫਤ ਬਣ ਗਿਆ ਹੈ। ਤਰਨਤਾਰਨ ਦੇ ਹਲਕਾ ਖੇਮਕਰਨ ਵਿਖੇ ਬਰਸਾਤ ਕਾਰਨ ਇਕ ਗਰੀਬ ਪਰਿਵਾਰ ਦਾ ਕੋਠਾ ਡਿੱਗ ਗਿਆ ਹੈ। ਪਰਿਵਾਰ ਵੱਲੋਂ ਮਾਲੀ ਮਦਦ ਦੀ ਮੰਗ ਕੀਤੀ ਜਾ ਰਹੀ ਹੈ।

Poor family's roof collapsed due to rain in TarnTaran
ਕਿਸੇ ਲਈ ਰਾਹਤ ਤੇ ਕਿਸੇ ਲਈ ਆਫ਼ਤ ਬਣ ਵਰ੍ਹਿਆ ਮੀਂਹ, ਗਰੀਬ ਪਰਿਵਾਰ ਦੀ ਡਿੱਗੀ ਛੱਤ

ਕਿਸੇ ਲਈ ਰਾਹਤ ਤੇ ਕਿਸੇ ਲਈ ਆਫ਼ਤ ਬਣ ਵਰ੍ਹਿਆ ਮੀਂਹ, ਗਰੀਬ ਪਰਿਵਾਰ ਦੀ ਡਿੱਗੀ ਛੱਤ

ਤਰਨਤਾਰਨ :ਮਾਨਸੂਨ ਨੇ ਪੂਰੇ ਦੇਸ਼ ਨੂੰ ਲਪੇਟ ਵਿੱਚ ਲੈ ਲਿਆ ਹੈ। ਪੰਜਾਬ ਦੇ ਵੀ ਲਗਾਤਾਰ ਬਾਰਿਸ਼ ਹੋ ਰਹੀ ਹੈ। ਇਹ ਲਗਾਤਾਰ ਵਰ੍ਹ ਰਹੀ ਬਾਰਿਸ਼ ਭਾਵੇਂ ਹੀ ਕੁਝ ਲੋਕਾਂ ਨੂੰ ਗਰਮੀ ਤੋਂ ਰਾਹਤ ਦੇ ਰਹੀ ਹੈ ਪਰ ਇਹ ਕਈਆਂ ਲਈ ਆਫਤ ਲਈ ਬਣ ਕੇ ਆਈ ਹੈ। ਇਸ ਬਰਸਾਤ ਕਾਰਨ ਗਰੀਬ ਲੋਕਾਂ ਦੇ ਘਰਾਂ ਦੀ ਕੰਧਾ ਤੇ ਛੱਤਾਂ ਡਿੱਗ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਤਰਨਤਾਰਨ ਤੋਂ ਜਿਥੇ ਇਕ ਗਰੀਬ ਪਰਿਵਾਰ ਦੀ ਛੱਤ ਡਿੱਗ ਗਈ ਹੈ।

ਪਰਿਵਾਰ ਨੇ ਰਾਤ ਸਮੇਂ ਕਮਰੇ ਵਿੱਚੋਂ ਨਿਕਲ ਕੇ ਬਚਾਈ ਜਾਨ :ਜਾਣਕਾਰੀ ਅਨੁਸਾਰ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਵਰਨਾਲਾ ਵਿਖੇ ਰੁਕ ਰੁਕ ਕੇ ਹੋ ਰਹੀ ਬਾਰਿਸ਼ ਨੇ ਗਰੀਬ ਦੇ ਘਰ ਉਤੇ ਕਹਿਰ ਢਾਹਿਆ ਹੈ। ਇਸ ਬਰਸਾਤ ਕਾਰਨ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮੋਢੀ ਨਿਰਵੈਲ ਸਿੰਘ ਅਤੇ ਮਨਜੀਤ ਕੌਰ ਨੇ ਦੱਸਿਆ ਕਿ ਉਹ ਰਾਤ ਸਮੇਂ ਆਪਣੇ ਘਰ ਦੇ ਕੱਚੇ ਕੋਠੇ ਥੱਲੇ ਸਾਰਾ ਪਰਿਵਾਰ ਸੁੱਤੇ ਹੋਏ ਸੀ। ਅਚਾਨਕ ਉਨ੍ਹਾਂ ਦੇ ਕੱਚੇ ਕਮਰੇ ਦੀ ਪਹਿਲਾਂ ਕੰਧ ਡਿੱਗੀ ਫਿਰ ਛੱਤ ਵੀ ਡਿੱਗ ਗਈ। ਇਸ ਦੌਰਾਨ ਉਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਪੀੜਤ ਪਰਿਵਾਰ ਨੇ ਦੱਸਿਆ ਕਿ ਕਮਰੇ ਅੰਦਰ ਪਿਆ ਸਾਰਾ ਸਮਾਨ ਬਰਸਾਤ ਕਾਰਨ ਖ਼ਰਾਬ ਹੋ ਚੁੱਕਾ ਹੈ ਅਤੇ ਕੁੱਝ ਟੁੱਟ ਗਿਆ ਹੈ।

ਪੀੜਤ ਪਰਿਵਾਰ ਨੇ ਸਮਾਜ ਸੇਵੀਆਂ ਤੋਂ ਕੀਤੀ ਸਹਾਇਤਾ ਦੀ ਮੰਗ :ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਦੇ ਸਰਪੰਚ ਅਤੇ ਕਈ ਹੋਰ ਮੋਹਤਬਾਰਾਂ ਨੂੰ ਉਹਨਾਂ ਨੂੰ ਕੋਠਾ ਪਾ ਕੇ ਦੇਣ ਦੀ ਅਪੀਲ ਕੀਤੀ ਗਈ ਹੈ, ਪਰ ਵੋਟਾਂ ਵੇਲੇ ਸਾਰੇ ਆ ਜਾਂਦੇ ਹਨ, ਪਰ ਹਾਲੇ ਤੱਕ ਉਹਨਾਂ ਨੂੰ ਕਿਸੇ ਨੇ ਵੀ ਕੋਠਾ ਪਾ ਕੇ ਨਹੀਂ ਦਿੱਤਾ, ਜਿਸ ਕਰਕੇ ਅੱਜ ਉਹਨਾਂ ਦੀ ਜਾਨ ਵਾਲ-ਵਾਲ ਬਚੀ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਪੰਜ ਲੜਕੀਆਂ ਹਨ, ਪਰ ਬਾਹਰ ਕਮਾਈ ਨਾ ਹੋਣ ਕਾਰਨ ਉਹ ਮਸਾਂ ਹੀ ਆਪਣੇ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ, ਉੱਤੋਂ ਇਸ ਤਰੀਕੇ ਨਾਲ ਉਹਨਾਂ ਦੇ ਘਰ ਦਾ ਨੁਕਸਾਨ ਹੋ ਜਾਣ ਨਾਲ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ। ਪੀੜਤ ਪਰਿਵਾਰ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ।

ABOUT THE AUTHOR

...view details