ਪੰਜਾਬ

punjab

ਸੀਰੇ ਵਾਲੇ ਖੂਹ ’ਚ ਡਿੱਗਣ ਕਾਰਨ 3 ਮੌਤਾਂ, 1 ਦੀ ਹਾਲਤ ਗੰਭੀਰ

By

Published : Mar 23, 2022, 9:57 PM IST

Updated : Mar 23, 2022, 10:49 PM IST

ਤਰਨ ਤਾਰਨ ਦੇ ਪਿੰਡ ਨੌਰੰਗਾਬਾਦ ਚ ਫੀਡ ਬਣਾਉਣ ਵਾਲੀ ਫੈਕਟਰੀ ਦੇ ਸੀਰੇ ਵਾਲੇ ਖੂਹ ’ਚ ਡਿੱਗਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ ਇੱਕ ਸ਼ਖ਼ਸ ਦਾ ਬਚਾਅ ਹੋ ਗਿਆ ਹੈ। ਇਹ ਹਾਦਸਾ ਖੂਹ ਵਿੱਚੋਂ ਗੈਸ ਚੜ੍ਹਨ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ।

ਸੀਰੇ ਵਾਲੇ ਖੂਹ ’ਚ ਡਿੱਗਣ ਕਾਰਨ 3 ਮੌਤਾਂ
ਸੀਰੇ ਵਾਲੇ ਖੂਹ ’ਚ ਡਿੱਗਣ ਕਾਰਨ 3 ਮੌਤਾਂ

ਤਰਨ ਤਾਰਨ: ਜ਼ਿਲ੍ਹੇ ਦੇ ਪਿੰਡ ਨੌਰੰਗਾਬਾਦ ਵਿੱਚ ਦਰਦਨਾਕ ਘਟਨਾ ਵਾਪਰੀ ਹੈ। ਪਿੰਡ ਨੌਰੰਗਾਬਾਦ ਵਿਖੇ ਫੀਡ ਵਾਲੀ ਫੈਕਟਰੀ ਦੇ ਸੀਰੇ ਵਾਲੇ ਖੂਹ ਵਿੱਚ ਤਿੰਨ ਵਿਅਕਤੀਆਂ ਦੇ ਡਿੱਗਣ ਦੀ ਖਬਰ ਸਾਹਮਣੇ ਆਈ ਹੈ। ਇਹ ਹਾਦਸੇ ਵਿੱਚ 3 ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਖੂਹ ਵਿੱਚੋਂ ਗੈਸ ਚੜ੍ਹਨ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਮ੍ਰਿਤਕ ਇੱਕੋਂ ਪਰਿਵਾਰ ਦੇ ਦੱਸੇ ਜਾ ਰਹੇ ਹਨ।

ਤਰਨ ਤਾਰਨ ਵਿਖੇ ਫੀਡ ਬਣਾਉਣ ਵਾਲੀ ਫੈਕਟਰੀ ਦੇ ਸੀਰੇ ਵਾਲੇ ਖੂਹ ਚ ਡਿੱਗਣ ਕਾਰਨ 3 ਮੌਤਾਂ

ਘਟਨਾ ਦੀ ਜਾਣਕਾਰੀ ਮਿਲਦਿਆਂ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੀ ਮੌਕੇ ਉੱਪਰ ਪਹੁੰਚੇ ਹਨ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਧੂਰੀ ਅਤੇ ਐਸਐਸਪੀ ਗੁਰਨੀਤ ਸਿੰਘ ਖੁਰਾਣਾ ਵੀ ਮੌਕੇ ਉੱਪਰ ਪਹੁੰਚੇ ਅਤੇ ਘਟਨਾ ਬਾਰੇ ਜਾਣਕਾਰੀ ਹਾਸਿਲ ਕੀਤੀ।

ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਹੋ ਚੁੱਕੀ ਹੈ। ਮ੍ਰਿਤਕਾਂ ’ਚੋਂ ਇੱਕ ਪਿੰਡ ਢੋਟੀਆਂ ਵਾਸੀ ਦਿਲਬਾਗ ਸਿੰਘ , ਦੂਜਾ ਪਿੰਡ ਮੱਲਮੋਰੀ ਨਿਵਾਸੀ ਦਿਲਬਾਗ ਸਿੰਘ ਅਤੇ ਤੀਸਰੇ ਦੀ ਹਰਭਜਨ ਸਿੰਘ ਦੇ ਵਜੋਂ ਹੋਈ ਹੈ। ਮੱਲਮੋਹਰੀ ਪਿੰਡ ਦਾ ਇੱਕ ਹੋਰ ਵਿਅਕਤੀ ਜਗਰੂਪ ਸਿੰਘ ਗੰਭੀਰ ਸਥਿਤੀ ਹੋਣ ਕਾਰਨ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਨੂੰ ਲੈਕੇ ਆਲੇ ਦੁਆਲੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ:ਹੁਸ਼ਿਆਰਪੁਰ ਪ੍ਰਸ਼ਾਸਨ ਤੇ ਗੁਰਦਾਸਪੁਰ ਦੇ ਕਿਸਾਨ ਕਿਉਂ ਹੋਏ ਆਹਮੋ-ਸਾਹਮਣੇ ?

Last Updated :Mar 23, 2022, 10:49 PM IST

ABOUT THE AUTHOR

...view details