ਪੰਜਾਬ

punjab

Martyr Manpreet Singh : ਸ਼ਹੀਦ ਕਰਨਲ ਮਨਪ੍ਰੀਤ ਦੇ ਪਰਿਵਾਰ ਨੇ ਦਾਦੇ ਤੋਂ ਲੈ ਕੇ ਪੋਤੇ ਤੱਕ ਕੀਤੀ ਦੇਸ਼ ਦੀ ਸੇਵਾ, ਪੂਰੇ ਦੇਸ਼ ਨੂੰ ਸ਼ਹਾਦਤ 'ਤੇ ਮਾਣ.....

By ETV Bharat Punjabi Team

Published : Sep 15, 2023, 10:57 PM IST

Martyr Manpreet Singh : ਪਰਿਵਾਰ ਤੋਂ ਦੇਸ਼ ਸੇਵਾ ਦੀ ਗੁੜਤੀ ਲੈ ਕੇ ਮਨਪ੍ਰੀਤ ਨੇ ਫੌਜ਼ ਦੀ ਵਰਦੀ ਪਾਈ ਸੀ ਅਤੇ ਹਰ ਕਿਸੇ ਨੂੰ ਸ਼ਹੀਦ ਕਰਨਲ ਮਨਪ੍ਰੀਤ ਸਿੰਘ 'ਤੇ ਮਾਣ ਹੈ। ਪੜ੍ਹੋ ਪੂਰੀ ਖ਼ਬਰ

Anantnag Martyr Funeral
Anantnag Martyr Funeral

Anantnag Martyr Funeral: ਸ਼ਹੀਦ ਕਰਨਲ ਮਨਪ੍ਰੀਤ ਦੇ ਪਰਿਵਾਰ ਨੇ ਦਾਦੇ ਤੋਂ ਲੈ ਕੇ ਪੋਤੇ ਤੱਕ ਕੀਤੀ ਦੇਸ਼ ਦੀ ਸੇਵਾ, ਪੂਰੇ ਦੇਸ਼ ਨੂੰ ਸ਼ਹਾਦਤ 'ਤੇ ਮਾਣ.....

ਮੁਹਾਲੀ:ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਸ਼ਹੀਦ ਹੋਏ ਕਰਨਲ ਮਨਪ੍ਰੀਤ ਸਿੰਘ ਦਾ ਸ਼ੁੱਕਰਵਾਰ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਕਰਨਾਲ ਮਨਪ੍ਰੀਤ ਸਿੰਘ ਦਾ ਅੰਤਿਮ ਸਸਕਾਰ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਜੱਦੀ ਪਿੰਡ ਭੜੌਂਜੀਆਂ ਵਿਖੇ ਹੋਇਆ। ਸ਼ਹੀਦ ਕਰਨਲ ਮਨਪ੍ਰੀਤ ਦੇ ਪੁੱਤ ਕਬੀਰ ਫੋਜ਼ੀ ਵਰਦੀ 'ਚ ਅਤੇ ਬੇਟੀ ਬਾਣੀ ਕੌਰ ਨੇ ਆਪਣੇ ਪਿਤਾ ਨੂੰ ਸਲਾਮੀ ਦਿੱਤੀ। ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਪੂਰੇ ਸਨਮਾਨ ਨਾਲ ਸ਼ਮਸ਼ਾਨ ਘਾਟ ਲਿਆਂਉਦਾ ਗਿਆ। ਇੱਥੇ ਉਨ੍ਹਾਂ ਨੂੰ ਸਰਕਾਰੀ ਸਨਮਾਨਾਂ ਸਣੇ ਅੰਤਿਮ ਵਿਦਾਈ ਦਿੱਤੀ ਗਈ। ਮਨਪ੍ਰੀਤ ਸਿੰਘ ਦੀ ਪਤਨੀ ਅਤੇ ਬੱਚੇ ਪੰਚਕੂਲਾ ਤੋਂ ਮੁਹਾਲੀ ਪਹੁੰਚ ਗਏ ਹਨ। ਇਸ ਦੇ ਨਾਲ ਹੀ, ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ। ਕੈਬਨਿਟ ਮੰਤਰੀ ਅਨਮੋਲ ਗਗਨ, ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ, ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਵੇਦ ਪ੍ਰਕਾਸ਼ ਮਲਿਕ (ਸੇਵਾਮੁਕਤ) ਵੀ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਏ। ਮਨਪ੍ਰੀਤ ਸਿੰਘ ਨੂੰ ਚਿਖ਼ਾ ਉਨ੍ਹਾਂ ਦੇ ਪੁੱਤਰ ਕਬੀਰ ਨੇ ਅਗਨੀ ਦਿੱਤੀ।ਅਨੰਤਨਾਗ ਅੱਤਵਾਦੀ ਹਮਲੇ 'ਚ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੇ ਇਲਾਕੇ 'ਚ ਸੋਗ ਦੀ ਲਹਿਰ, ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ।

ਕਰਨਲ ਮਨਪ੍ਰੀਤ ਦਾ ਜਨਮ: ਸ਼ਹੀਦ ਮਨਪ੍ਰੀਤ ਸਿੰਘ ਦੇ ਭਰਾ ਸੰਦੀਪ ਸਿੰਘ ਨੇ ਦੱਸਿਆ ਕਿ ਕਰਨਲ ਮਨਪ੍ਰੀਤ ਦਾ ਜਨਮ 11 ਮਾਰਚ 1982 ਨੂੰ ਮੁਹਾਲੀ ਦੇ ਪਿੰਡ ਭੜੌਂਜੀਆਂ ਵਿੱਚ ਹੋਇਆ ਸੀ। ਮਨਪ੍ਰੀਤ ਦਾ ਪਿੰਡ ਭੜੌਂਜੀਆਂ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਵਿੱਚ ਹੈ, ਜੋ ਚੰਡੀਗੜ੍ਹ ਤੋਂ ਕਰੀਬ ਛੇ ਕਿਲੋਮੀਟਰ ਦੂਰ ਹੈ। ਮਨਪ੍ਰੀਤ ਸਿੰਘ ਦਾ ਸੁਪਨਾ ਸ਼ੁਰੂ ਤੋਂ ਹੀ ਫੌਜ ਵਿਚ ਭਰਤੀ ਹੋਣ ਦਾ ਸੀ। ਕਰਨਲ ਮਨਪ੍ਰੀਤ ਸਿੰਘ ਦੇ ਪਿਤਾ ਲਖਮੀਰ ਸਿੰਘ ਦਾ 2014 ਵਿੱਚ ਦਿਹਾਂਤ ਹੋ ਗਿਆ ਸੀ, ਉਹ ਵੀ ਫੌਜ ਵਿੱਚੋਂ ਸੇਵਾਮੁਕਤ ਹੋਏ ਸਨ। ਉਸਦੇ ਪਰਿਵਾਰ ਵਿੱਚ ਭਰਾ ਸੰਦੀਪ ਸਿੰਘ, ਭੈਣ ਸੰਦੀਪ ਕੌਰ ਅਤੇ ਮਾਤਾ ਮਨਜੀਤ ਕੌਰ ਹਨ। ਮਨਪ੍ਰੀਤ ਸਿੰਘ ਦੀ ਪਤਨੀ ਦਾ ਨਾਂ ਜਗਮੀਤ ਗਰੇਵਾਲ ਹੈ। ਉਨ੍ਹਾਂ ਦਾ 6 ਸਾਲ ਦਾ ਬੇਟਾ ਕਬੀਰ ਸਿੰਘ ਅਤੇ 2 ਸਾਲ ਦੀ ਬੇਟੀ ਬਾਣੀ ਕੌਰ ਹੈ। ਮਨਪ੍ਰੀਤ ਸਿੰਘ ਦੀ ਪਤਨੀ ਹਰਿਆਣਾ ਵਿੱਚ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੀ ਹੈ।

ਪਰਿਵਾਰ ਦੇ 22 ਲੋਕਾਂ ਨੇ ਫੌਜ ਵਿੱਚ ਕੀਤੀ ਸੇਵਾ: ਕਰਨਲ ਮਨਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਜੀਵਨ ਦੇਸ਼ ਭਗਤੀ ਦੀ ਮਿਸਾਲ ਹੈ। ਪਿਤਾ ਤੋਂ ਇਲਾਵਾ ਮਨਪ੍ਰੀਤ ਦੇ ਦਾਦਾ ਵੀ ਫੌਜ ਵਿੱਚ ਸਨ। ਉਨ੍ਹਾਂ ਤੋਂ ਇਲਾਵਾ ਮਨਪ੍ਰੀਤ ਸਿੰਘ ਦੇ ਪਰਿਵਾਰ ਦੇ ਕਰੀਬ 22 ਲੋਕ ਫੌਜ ਵਿੱਚ ਸੇਵਾ ਨਿਭਾ ਚੁੱਕੇ ਹਨ। ਇਨ੍ਹਾਂ ਵਿੱਚੋਂ ਛੇ ਦੇ ਕਰੀਬ ਲੋਕ ਅਜੇ ਵੀ ਸੇਵਾ ਵਿੱਚ ਹਨ, ਜਿਨ੍ਹਾਂ ਵਿੱਚੋਂ ਇੱਕ ਐਨਐਸਜੀ ਕਮਾਂਡੋ ਹੈ। ਮਨਪ੍ਰੀਤ ਦੇ ਪਿਤਾ ਅਤੇ ਦਾਦਾ ਵੀ ਬ੍ਰਿਟਿਸ਼ ਆਰਮੀ ਵਿੱਚ ਨੌਕਰੀ ਕਰ ਚੁੱਕੇ ਹਨ। 1965 ਦੀ ਜੰਗ ਵਿੱਚ ਸ਼ਹੀਦ ਹੋਏ ਫੌਜੀ ਸ਼ਹੀਦ ਭਾਗ ਸਿੰਘ ਦੇ ਨਾਂ ’ਤੇ ਉਨ੍ਹਾਂ ਦੇ ਪਿੰਡ ਵਿੱਚ ਇੱਕ ਸੜਕ ਵੀ ਬਣਾਈ ਗਈ ਹੈ। ਉਨ੍ਹਾਂ ਦੇ ਪਿੰਡ ਦਾ ਫੌਜੀ ਹਰਦੇਵ ਸਿੰਘ 1962 ਦੀ ਲੜਾਈ ਵਿੱਚ ਸ਼ਹੀਦ ਹੋ ਗਿਆ ਸੀ। ਮਨਪ੍ਰੀਤ ਸਿੰਘ ਦੇ ਘਰ ਵਾਲੀ ਗਲੀ 'ਚ 19 ਲੋਕ ਫੌਜ 'ਚ ਵੱਖ-ਵੱਖ ਅਹੁਦਿਆਂ 'ਤੇ ਰਹਿ ਚੁੱਕੇ ਹਨ। ਅੱਜ ਵੀ ਉਸ ਦੀ ਗਲੀ ਦੇ ਤਿੰਨ ਵਿਅਕਤੀ ਫੌਜ ਵਿੱਚ ਸੇਵਾ ਨਿਭਾਅ ਰਹੇ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਦੇ ਲੋਕ ਅੰਗਰੇਜ਼ਾਂ ਦੇ ਸਮੇਂ ਤੋਂ ਹੀ ਫੌਜ ਵਿੱਚ ਨੌਕਰੀ ਕਰਦੇ ਆ ਰਹੇ ਹਨ। ਜੇਕਰ ਅੰਗਰੇਜ਼ਾਂ ਦੇ ਜ਼ਮਾਨੇ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਪਿੰਡ ਦੇ ਕਰੀਬ 50 ਲੋਕ ਫ਼ੌਜ ਵਿੱਚ ਨੌਕਰੀ ਕਰ ਚੁੱਕੇ ਹਨ।ਹਰ ਕਿਸੇ ਨੂੰ ਵੀਰ ਸ਼ਹੀਦ ਕਰਨਲ ਦੀ ਸ਼ਹਾਦਤ 'ਤੇ ਮਾਣ ਹੈ।

ABOUT THE AUTHOR

...view details